ਪੰਜਾਬ ਸੰਤਾਪ ’ਤੇ ਆਧਾਰਿਤ ਹੈ ਫ਼ਿਲਮ ‘ਕੈਟ’
ਪੰਜਾਬ ਨੂੰ ਦਿਖਾਇਆ ਗਿਆ ਨਸ਼ਿਆਂ ਦਾ ਗੜ੍ਹ
ਅੰਮ੍ਰਿਤਸਰ ਟਾਈਮਜ਼ ਬਿਊਰੋ
ਜਲੰਧਰ: ਬਾਲੀਵੁੱਡ ਅਦਾਕਾਰ ਰਣਦੀਪ ਹੁੱਡਾ ਦੀ ਫ਼ਿਲਮ ‘ਕੈਟ’ ਨੈੱਟਫਲਿਕਸ ’ਤੇ ਰਿਲੀਜ਼ ਹੋ ਚੁਕੀ ਹੈ। ਹੁੱਡਾ ਨੇ ਦੱਸਿਆ ਕਿ ਇਹ ਫ਼ਿਲਮ ਪੰਜਾਬ ਸੰਤਾਪ ਦੌਰ ਤੋਂ ਬਾਅਦ ਨੌਜਵਾਨਾਂ ਦੇ ਨਸ਼ਿਆਂ ਦੀ ਦਲਦਲ ਵਿੱਚ ਫਸਣ ਦੀ ਕਹਾਣੀ ਬਿਆਨ ਕਰੇਗੀ। ਰਣਦੀਪ ਹੁੱਡਾ ਦੀ ਇਸ ਸੀਰੀਜ਼ 'ਚ ਪੰਜਾਬ ਦੀ ਡਰੱਗ ਤਸਕਰੀ ਦੀ ਕਹਾਣੀ ਦਿਖਾਈ ਗਈ ਹੈ। ਰਣਦੀਪ ਹੁੱਡਾ ਦਾ ਛੋਟਾ ਭਰਾ ਇਸ ਨਸ਼ਾ ਤਸਕਰੀ 'ਚ ਫਸ ਜਾਂਦਾ ਹੈ ਅਤੇ ਪੁਲਸ ਉਸ ਨੂੰ ਗ੍ਰਿਫ਼ਤਾਰ ਕਰ ਲੈਂਦੀ ਹੈ। ਅਜਿਹੇ 'ਚ ਰਣਦੀਪ ਹੁੱਡਾ ਪੁਲਸ ਦਾ ਅੰਡਰ ਸਪੈਸ਼ਲ ਕਾਪ 'ਕੈਟ' ਬਣ ਕੇ ਪੰਜਾਬ 'ਚ ਨਸ਼ਿਆਂ ਦੀ ਤਸਕਰੀ ਨੂੰ ਕਿਵੇਂ ਬੇਨਕਾਬ ਕਰਦਾ ਹੈ, ਇਹ ਦੇਖਣ ਵਾਲੀ ਗੱਲ ਹੈ। ਸਰਦਾਰ ਦੇ ਲੁੱਕ 'ਚ ਰਣਦੀਪ ਹੁੱਡਾ ਕਾਫ਼ੀ ਖੂਬਸੂਰਤ ਲੱਗ ਰਹੇ ਹਨ। ਰਣਦੀਪ ਹੁੱਡਾ ਸੀਰੀਜ਼ ਕੈਟ 'ਚ ਗੁਰਨਾਮ ਸਿੰਘ ਦਾ ਕਿਰਦਾਰ ਨਿਭਾਅ ਰਹੇ ਹਨ। ਡਾਇਰੈਕਟਰ ਬਲਵਿੰਦਰ ਸਿੰਘ ਜੰਜੂਆ ਨੇ ਕਿਹਾ ਕਿ ‘ਕੈਟ’ ਇੱਕ ਵਿਲੱਖਣ ਕਹਾਣੀ ਹੈ, ਜਿਸ ਵਿੱਚ ਅਪਰਾਧ, ਰਾਜਨੀਤੀ, ਪਰਿਵਾਰਕ ਮੋਹ ਸਭ ਕੁਝ ਦੇਖਣ ਨੂੰ ਮਿਲੇਗਾ।
Comments (0)