ਪੰਜਾਬ ਵਿੱਚ ਚੱਲੀ ਭਾਰਤੀ ਜ਼ੁਲਮ ਦੀ ਹਨੇਰੀ ਨੂੰ ਬਿਆਨਦੀ "ਪੰਜਾਬ ਲਾਪਤਾ" ਦਸਤਾਵੇਜੀ

ਪੰਜਾਬ ਵਿੱਚ ਚੱਲੀ ਭਾਰਤੀ ਜ਼ੁਲਮ ਦੀ ਹਨੇਰੀ ਨੂੰ ਬਿਆਨਦੀ

ਚੰਡੀਗੜ੍ਹ: ਪੰਜਾਬ ਵਿੱਚ ਭਾਰਤੀ ਸੁਰੱਖਿਆ ਬਲਾਂ ਵੱਲੋਂ 80-90 ਦੇ ਦਹਾਕਿਆਂ ਦੌਰਾਨ ਕੀਤੇ ਗਏ ਝੂਠੇ ਪੁਲਿਸ ਮੁਕਾਬਲਿਆਂ ਅਤੇ ਜ਼ੇਲਾਂ ਵਿੱਚ ਤਸ਼ੱਦਦ ਦੀਆਂ ਕਹਾਣੀਆਂ ਬਿਆਨ ਕਰਦੀ ਦਸਤਾਵੇਜੀ ਫਿਲਮ "ਪੰਜਾਬ ਲਾਪਤਾ" (ਪੰਜਾਬ ਡਿਸਅਪੀਅਰਡ) ਅੱਜ ਜਾਰੀ ਕੀਤੀ ਜਾ ਰਹੀ ਹੈ। ਇਸ ਦਸਤਾਵੇਜੀ ਫਿਲਮ ਦਾ ਪਹਿਲਾ ਸ਼ੋਅ ਅੱਜ ਸ਼ੁਰਕਵਾਰ ਸ਼ਾਮ 05:30 ਵਜੇ ਨਵੀਂ ਦਿੱਲੀ ਦੀ ਡਾ. ਰਜਿੰਦਰ ਪ੍ਰਸਾਦ ਸੜਕ 'ਤੇ ਸਥਿਤ ਜਵਾਹਰ ਭਵਨ (ਸਾਹਮਣੇ ਸ਼ਾਸਤਰੀ ਭਵਨ) ਵਿਖੇ ਦਖਾਇਆ ਜਾਵੇਗਾ। 


ਜ਼ੁਲਮ ਦਾ ਸ਼ਿਕਾਰ ਹੋਏ ਆਪਣਿਆਂ ਦੀਆਂ ਤਸਵੀਰਾਂ ਵਖਾਉਂਦੇ ਪਰਿਵਾਰ

ਇਸ ਦਸਤਾਵੇਜੀ ਵਿੱਚ ਪੰਜਾਬ ਅੰਦਰ ਚੱਲੇ ਪੁਲਸੀਆ ਕਹਿਰ ਦੀ ਕਹਾਣੀ ਨੂੰ ਦਖਾਇਆ ਗਿਆ ਹੈ ਜਿਸ ਵਿੱਚ ਜ਼ਬਰਨ ਅਗਵਾ ਕਰਨ, ਝੂਠੇ ਮੁਕਾਬਲੇ ਬਣਾਉਣ ਅਤੇ ਅਣਪਛਾਤੀਆਂ ਲਾਸ਼ਾਂ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ। 


ਜ਼ੁਲਮ ਦਾ ਸ਼ਿਕਾਰ ਹੋਏ ਆਪਣਿਆਂ ਦੀਆਂ ਤਸਵੀਰਾਂ ਵਖਾਉਂਦੇ ਪਰਿਵਾਰ

ਪੰਜਾਬ ਵਿੱਚ ਭਾਰਤੀ ਰਾਜ ਪ੍ਰਣਾਲੀ ਦੀ ਧੱਕਿਆਂ ਖਿਲਾਫ ਸਿੱਖ ਕੌਮ ਵੱਲੋਂ ਆਪਣੇ ਅਜ਼ਾਦੀ ਕੌਮੀ ਘਰ "ਖਾਲਿਸਤਾਨ" ਦੀ ਪ੍ਰਾਪਤੀ ਲਈ ਚੱਲੇ ਸੰਘਰਸ਼ ਨੂੰ ਦਬਾਉਣ ਲਈ ਭਾਰਤ ਸਰਕਾਰ ਵੱਲੋਂ ਦਹਿਸ਼ਤ ਪਾਉਣ ਦੇ ਮਨਸੂਬੇ ਨਾਲ ਪੰਜਾਬ ਵਿੱਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਕਤਲ ਕਰ ਦਿੱਤਾ ਸੀ। ਇਹ ਦਸਤਾਵੇਜ਼ੀ ਫਿਲਮ 25 ਸਾਲਾਂ ਤੋਂ ਰਾਜ ਦੇ ਜ਼ਬਰ ਨਾਲ ਦੱਬੇ ਇਨਸਾਫ ਦੇ ਸੰਘਰਸ਼ ਨੂੰ ਫਿਰ ਤੋਂ ਸ਼ੁਰੂ ਕਰਨ ਦਾ ਹੋਕਾ ਦਿੰਦੀ ਹੈ।


ਜ਼ੁਲਮ ਦਾ ਸ਼ਿਕਾਰ ਹੋਏ ਆਪਣਿਆਂ ਦੀਆਂ ਤਸਵੀਰਾਂ ਵਖਾਉਂਦੇ ਪਰਿਵਾਰ

ਇਸ ਦਸਤਾਵੇਜੀ ਵਿੱਚ ਜਸਵੰਤ ਸਿੰਘ ਖਾਲੜਾ ਵੱਲੋਂ ਦੁਨੀਆ ਸਾਹਮਣੇ ਲਿਆਂਦੇ ਗਏ ਪੰਜਾਬ ਦੀਆਂ ਅਣਪਛਾਤੀਆਂ ਲਾਸ਼ਾਂ ਦੇ ਅੰਕੜਿਆਂ ਨੂੰ ਦਰਸਾਇਆ ਗਿਆ ਹੈ। ਦਸਤਾਵੇਜ਼ੀ ਫਿਲਮ ਭਾਰਤ ਵਿਚ ਵੱਡੇ ਪੱਧਰ 'ਤੇ ਰਾਜਾਂ ਵਿਚ ਹੋਈਆ ਹਿੰਸਾ ਦੀਆਂ ਘਟਨਾਵਾਂ ਦੀ ਪੜਤਾਲ ਕਰਦੀ ਹੈ ਜੋ ਸਮੂਹਕ ਮਨੁੱਖੀ ਕਤਲੇਆਮ ਨਾਲ ਜੁੜੀਆਂ ਹਨ। ਫਿਲਮ ਮੁੱਖ ਰੂਪ ਨਾਲ ਪੀੜਤ ਪਰਿਵਾਰਾਂ ਵਲੋਂ ਦਿਤੇ ਗਏ ਹਵਾਲਿਆਂ ਦੇ ਜ਼ਰੀਏ ਦੱਸਦੀ ਹੈ ਕਿ ਹਜ਼ਾਰਾਂ ਨੌਜਵਾਨ ਔਰਤਾਂ ਨੂੰ ਪੁਲਿਸ ਜਾਂ ਸੁਰੱਖਿਆ ਬਲਾਂ ਵਲੋਂ ਵੀ ਅਗਵਾ ਕੀਤਾ ਗਿਆ ਸੀ ਪਰ ਉਹ ਫਿਰ ਕਦੇ ਨਜ਼ਰ ਨਹੀਂ ਆਈਆਂ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ