ਪੰਜਾਬ ਵਿਚ 15 ਸਾਲ ਪੁਰਾਣੇ ਥ੍ਰੀਵ੍ਹੀਲਰਾਂ 'ਤੇ ਪਾਬੰਦੀ ਦੇ ਹੁਕਮ

ਪੰਜਾਬ ਵਿਚ 15 ਸਾਲ ਪੁਰਾਣੇ ਥ੍ਰੀਵ੍ਹੀਲਰਾਂ 'ਤੇ ਪਾਬੰਦੀ ਦੇ ਹੁਕਮ

ਚੰਡੀਗੜ੍ਹ: ਪੰਜਾਬ ਸਰਕਾਰ ਨੇ 15 ਸਾਲ ਪੁਰਾਣੇ ਡੀਜ਼ਲ ਇੰਜਣਾਂ ਵਾਲੀਆਂ ਤਿੰਨ ਪਹੀਆ ਗੱਡੀਆਂ (ਥ੍ਰੀਵ੍ਹੀਲਰ) 'ਤੇ ਪਾਬੰਦੀ ਲਾਉਣ ਦਾ ਹੁਕਮ ਜਾਰੀ ਕੀਤਾ ਹੈ। ਸਰਕਾਰ ਦਾ ਕਹਿਣਾ ਹੈ ਕਿ ਇਹਨਾਂ ਨੂੰ ਬਿਜਲੀ ਨਾਲ ਚੱਲਣ ਵਾਲੇ ਜਾਂ ਸੀਐਨਜੀ ਇੰਜਣ 'ਤੇ ਚੱਲਣ ਵਾਲੇ ਥ੍ਰੀਵ੍ਹੀਲਰਾਂ ਨਾਲ ਬਦਲਾਂਗੇ। 

ਤੰਦਰੁਸਤ ਪੰਜਾਬ ਮਿਸ਼ਨ ਦੇ ਡਾਇਰੈਕਟਰ ਕਾਹਨ ਸਿੰਘ ਪੱਨੂ ਨੇ ਕਿਹਾ ਕਿ ਸੂਬੇ ਵਿਚ 15 ਸਾਲ ਤੋਂ ਜ਼ਿਆਦਾ ਪੁਰਾਣੇ ਥ੍ਰੀਵ੍ਹੀਲਰ ਵੱਡੀ ਗਿਣਤੀ 'ਚ ਚੱਲ ਰਹੇ ਹਨ। ਉਹਨਾਂ ਕਿਹਾ ਕਿ ਮੁੱਖ ਸ਼ਹਿਰਾਂ 'ਚ ਸੀਐਨਜੀ ਪੰਪ ਲਾਏ ਜਾ ਰਹੇ ਹਨ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।