ਪੰਜਾਬ ਵਿਚ ਗੈਂਗ ਸਰਗਰਮ

ਪੰਜਾਬ ਵਿਚ ਗੈਂਗ ਸਰਗਰਮ

*ਕੋਟਕਪੂਰਾ ਵਿਚ ਗੈਂਗਵਾਰ,  ਇਕ ਨੌਜਵਾਨ ਦੀ ਮੌਤ              

*ਅਣਪਛਾਤੇ ਕਾਰ ਸਵਾਰਾਂ ਨੇ ਗੈਂਗਸਟਰ ਕੁਲਬੀਰ ਨਰੂਆਣਾ ਨੂੰ ਬਣਾਇਆ ਨਿਸ਼ਾਨਾ, ਚਲਾਈਆਂ ਅੰਨ੍ਹੇਵਾਹ ਗੋਲ਼ੀਆਂ

  ਕੌਟਕਪੂਰਾ : ਕੋਟਕਪੂਰਾ ਦੇ ਰਿਸ਼ੀ ਨਗਰ ਵਿਚ ਗੈਂਗਵਾਰ ਦੀ ਘਟਨਾ ਦੌਰਾਨ 15 ਰੌਂਦ ਤੋਂ ਵੱਧ ਫਾਇਰ ਹੋਏ ਹਨ ਅਤੇ ਇਸ ਗੈਂਗਵਾਰ ਦੌਰਾਨ ਫਿਰੋਜ਼ਪੁਰ ਜ਼ਿਲ੍ਹੇ ਦੇ  ਇਕ ਨੌਜਵਾਨ  ਦੀ ਮੌਤ ਵੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਕੁਝ ਨੌਜਵਾਨਾਂ ਨੇ ਹਰਵੇਲ ਸਿੰਘ ਨਾਮਕ ਨੌਜਵਾਨ ’ਤੇ ਹਮਲਾ ਕਰਨਾ ਸੀ। ਮੋਟਰਸਾਈਕਲ ਸਵਾਰਾਂ ਨੇ ਜਦੋਂ ਗੋਲ਼ੀਆਂ ਚਲਾਈਆਂ ਤਾਂ ਹਰਵੇਲ ਸਿੰਘ ਨੇ ਵੀ ਆਪਣੇ ਬਚਾਅ ਵਿਚ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਗੈਂਗਵਾਰ ਦੌਰਾਨ ਇਕ ਨੌਜਵਾਨ ਦੀਪਕ ਸਿੰਘ ਦੀ ਮੌਤ ਹੋ ਗਈ। ਗੈਂਗਵਾਰ ਦੀ ਘਟਨਾ ਤੋਂ ਬਾਅਦ ਵੱਡੀ ਗਿਣਤੀ ਵਿਚ ਪੁਲਸ ਮੌਕੇ ’ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। 

  ਅਣਪਛਾਤੇ ਕਾਰ ਸਵਾਰਾਂ ਨੇ ਗੈਂਗਸਟਰ  ਨਰੂਆਣਾ ਉਪਰ  ਚਲਾਈਆਂ  ਗੋਲ਼ੀਆਂ

 ਬਠਿੰਡਾ : ਗੈਂਗਸਟਰ ਰਹਿ ਚੁੱਕੇ ਕੁਲਬੀਰ ਨਰੂਆਣਾ ਉੱਪਰ  ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਘਟਨਾ ਵਿਚ ਕੁਲਬੀਰ ਨਰੂਆਣਾ ਤੇ ਉਸ ਦਾ ਸਾਥੀ ਵਾਲ-ਵਾਲ ਬਚ ਗਏ।   ਡੀਐਸਪੀ ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਕਾਰ ਸਵਾਰ ਵਿਅਕਤੀਆਂ ਨੇ ਕੁਲਬੀਰ ਨਰੂਆਣਾ 'ਤੇ ਫਾਇਰਿੰਗ ਕੀਤੀ ਹੈ ਜਿਨ੍ਹਾਂ ਦੀ ਪਛਾਣ ਕਰ ਲਈ ਗਈ ਹੈ ਤੇ ਉਨ੍ਹਾਂ ਚਾਰ ਲੋਕਾਂ ਖਿਲਾਫ ਕੇਸ ਦਰਜ ਕਰ ਲਿਆ ਹੈ।