ਕੇਂਦਰ ਸਰਕਾਰ ਵੱਲੋਂ ਸੱਚਖੰਡ ਐਕਸਪ੍ਰੈਸ ਟਰੇਨ ਦਾ ਰੂਟ ਬਦਲਣ ਕਾਰਨ ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਦੀਆਂ ਸੰਗਤਾਂ ਵਿਚ ਰੋਸ

ਕੇਂਦਰ ਸਰਕਾਰ ਵੱਲੋਂ ਸੱਚਖੰਡ ਐਕਸਪ੍ਰੈਸ ਟਰੇਨ ਦਾ ਰੂਟ ਬਦਲਣ ਕਾਰਨ ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਦੀਆਂ ਸੰਗਤਾਂ ਵਿਚ ਰੋਸ
ਜਥੇਦਾਰ ਸੁਖਜੀਤ ਸਿੰਘ ਬਘੌਰਾ  

ਜਥੇਦਾਰ ਸੁਖਜੀਤ ਸਿੰਘ ਬਘੌਰਾ  
ਕੇਂਦਰ ਸਰਕਾਰ ਹੁਣ ਸਿੱਖ ਸੰਗਤਾਂ ਦੇ ਧਾਰਮਿਕ ਅਸਥਾਨਾਂ ਨੂੰ ਮਿਲਾਉਣ ਵਾਲੀ ਸੱਚਖੰਡ ਐਕਸਪ੍ਰੈੱਸ ਟ੍ਰੇਨ  ਦਾ ਰੂਟ ਬਦਲ ਕੇ ਸਿੱਖੀ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਹੈ।.ਦੱਸਣਯੋਗ ਹੈ ਕਿ ਸੱਚਖੰਡ ਐਕਸਪ੍ਰੈੱਸ ਟ੍ਰੇਨ ਅਕਾਲ ਤਖ਼ਤ ਹਰਿਮੰਦਰ ਸਾਹਿਬ ਅਤੇ ਸੱਚਖੰਡ ਹਜੂਰ ਸਾਹਿਬ ਨੂੰ ਮਿਲਾਉਣ ਵਾਲੀ ਹੈ, ਜਿਸ ਦੇ ਚੱਲਦੇ ਰਾਹ ਵਿੱਚ ਅਨੇਕਾਂ ਟਰੈਕ ਹਨ ਅਤੇ ਸਿੱਖ ਸੰਗਤਾਂ ਇਨ੍ਹਾਂ ਟਰੈਕਾਂ ਤੇ ਖੜ੍ਹ ਕੇ ਸੱਚਖੰਡ ਟ੍ਰੇਨ ਦੀ ਉਡੀਕ ਕਰਦੀਆਂ ਸਨ,ਪਰ ਬੀਤੇ ਦਿਨੀਂ  ਕੇਂਦਰ ਸਰਕਾਰ ਵੱਲੋਂ  ਸੱਚਖੰਡ ਐਕਸਪ੍ਰੈੱਸ ਟਰੇਨ ਦਾ ਰੂਟ ਬਦਲ ਦਿੱਤਾ ਗਿਆ ਹੈ, ਇਹ ਰੂਟ ਕੇਵਲ ਪੰਜਾਬ ਵਿਚ ਬਦਲਿਆ ਗਿਆ । ਸੱਚਖੰਡ ਐਕਸਪ੍ਰੈੱਸ ਟ੍ਰੇਨ ਦਾ ਜੋ ਪਹਿਲਾਂ ਰੂਟ ਅੰਬਾਲਾ ਕੈਂਟ, ਰਾਜਪੁਰਾ ਸ਼ਹਿਰ ,ਸਰਹਿੰਦ, ਖੰਨਾ, ਦੋਰਾਹਾ ਤੋਂ ਹੁੰਦੇ ਹੋਏ ਅੰਮ੍ਰਿਤਸਰ ਸਾਹਿਬ ਪਹੁੰਚਦੀ ਸੀ, ਪਰ ਜੋ ਇਸ ਸਮੇਂ ਰੂਟ ਦਿੱਤਾ ਗਿਆ ਹੈ ਅੰਬਾਲਾ ,ਚੰਡੀਗੜ੍ਹ ,ਲੁਧਿਆਣਾ, ਜਲੰਧਰ ਤੋਂ ਹੁੰਦੇ ਹੋਏ ਅੰਮ੍ਰਿਤਸਰ ਪਹੁੰਚੇਗੀ।.ਇਸ ਰੂਟ ਬਦਲਣ ਉੱਤੇ ਪਟਿਆਲਾ ਅਤੇ ਫਤਹਿਗੜ੍ਹ ਸਾਹਿਬ ਦੀਆਂ ਸੰਗਤਾਂ ਵਿਚ ਭਾਰੀ ਰੋਸ ਹੈ, ਕਿਉਂਕਿ ਹੁਣ ਇਨ੍ਹਾਂ ਸੰਗਤਾਂ ਨੂੰ ਸੱਚਖੰਡ ਟ੍ਰੇਨ ਲੈਣ ਲਈ ਚੰਡੀਗੜ੍ਹ ਜਾਂ ਲੁਧਿਆਣਾ ਜਾਣਾ ਪਵੇਗਾ। ਜਥੇਦਾਰ  ਸੁਖਜੀਤ ਸਿੰਘ ਬਘੌਰਾ ਨੇ ਇਸ ਸਬੰਧੀ ਦੱਸਿਆ ਕਿ, ਕੇਂਦਰ ਸਰਕਾਰ ਨੂੰ ਚਿੱਠੀ ਪਾਈ ਗਈ ਹੈ ਅਤੇ  ਇਸ ਰੋਸ ਦਾ ਪਤਾ ਚੱਲਦੇ ਹੀ ਰਾਜ ਸਭਾ ਮੈਂਬਰ ਸਰਦਾਰ ਸੁਖਦੇਵ ਸਿੰਘ ਢੀਂਡਸਾ, ਪ੍ਰਤਾਪ ਸਿੰਘ ਬਾਜਵਾ ਨੇ ਵਿਸ਼ਵਾਸ ਦਿਵਾਇਆ ਹੈ ਕਿ ,ਕੇਂਦਰ ਸਰਕਾਰ ਨਾਲ ਗੱਲਬਾਤ ਕਰ ਕੇ ਜੋ ਰੂਟ ਪਹਿਲਾਂ ਵਾਲਾ ਸੀ ਉਹ ਹੀ ਨਿਸ਼ਚਿਤ ਕੀਤਾ ਜਾਵੇਗਾ । ਮਾਹਾਰਾਣੀ ਪਰਨੀਤ ਕੌਰ ਅਤੇ ਲੋਕ ਸਭਾ ਮੈਂਬਰ ਫ਼ਤਿਹਗਡ਼੍ਹ ਸਾਹਿਬ ਡਾ ਅਮਰ ਸਿੰਘ ਗਿੱਲ ਨੇ ਵੀ ਵਿਸਵਾਸ਼ ਦਵਾਇਆ ਹੈ ਕਿ ਇਸ ਮਸਲੇ ਦਾ ਹੱਲ ਛੇਤੀ ਤੋਂ ਛੇਤੀ ਕੀਤਾ ਜਾਵੇਗਾ । ਜਥੇਦਾਰ ਬਘੌਰਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਇਸ ਸੰਬੰਧੀ ਕੇਂਦਰ ਸਰਕਾਰ ਨਾਲ ਗੱਲ ਕਰਕੇ ਇਹ ਸੱਚਖੰਡ ਐਕਸਪ੍ਰੈੱਸ ਟ੍ਰੇਨ ਦਾ ਰੂਟ  ਜਿਵੇ ਪਹਿਲਾਂ ਸੀ ਉਸ ਤਰਾਂ ਰਾਜਪੁਰਾ ਸਰਹੰਦ ਖੰਨਾ ਕੀਤਾ ਜਾਵੇ।