ਕਾਂਗਰਸੀ ਆਗੂ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਸਿੱਖ ਕੌਮ ਖ਼ਿਲਾਫ਼ ਜ਼ਹਿਰ ਉਗਲਣ ਤੋਂ ਬਾਜ਼ ਆਉਣ 

ਕਾਂਗਰਸੀ ਆਗੂ ਰਾਜਾ ਵੜਿੰਗ ਅਤੇ ਰਵਨੀਤ ਬਿੱਟੂ ਸਿੱਖ ਕੌਮ ਖ਼ਿਲਾਫ਼ ਜ਼ਹਿਰ ਉਗਲਣ ਤੋਂ ਬਾਜ਼ ਆਉਣ 

ਗੁਰਦਾਸ ਮਾਨ ਨੂੰ ਜਲਦ ਗ੍ਰਿਫਤਾਰ ਕਰੇ ਸਰਕਾਰ - ਫ਼ੈਡਰੇਸ਼ਨ ਭਿੰਡਰਾਂਵਾਲਾ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ, : ਪੰਥਕ ਜਥੇਬੰਦੀਆਂ ਵੱਲੋਂ ਜੱਦੋਜਹਿਦ ਕਰਕੇ ਪੰਜਾਬੀ ਗਾਇਕ ਗੁਰਦਾਸ ਮਾਨ ਉੱਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਪਰਚਾ ਦਰਜ਼ ਕਰਵਾਉਣ ਉਪਰੰਤ ਅੱਜ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਨੇ ਇੱਕ ਵੀਡੀਓ ਰਾਹੀਂ ਗੁਰਦਾਸ ਮਾਨ ਦਾ ਪੱਖ ਪੂਰਿਆ ਹੈ ਤੇ ਉਸ ਉੱਤੇ ਹੋਏ ਪਰਚੇ ਦੀ ਕਾਰਵਾਈ ਨੂੰ ਗ਼ਲਤ ਠਹਿਰਾਇਆ ਹੈ ਤੇ ਕਿਹਾ ਕਿ ਉਹ ਇਸ ਪਰਚੇ ਨੂੰ ਰੱਦ ਕਰਵਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਿਸ ਦੇ ਡੀ ਜੀ ਪੀ ਦਿਨਕਰ ਗੁਪਤਾ ਨਾਲ ਮੁਲਾਕਾਤ ਕਰਨਗੇ। ਇਸ ਤੋਂ ਪਹਿਲਾਂ ਇੱਕ ਹੋਰ ਕਾਂਗਰਸੀ ਐੱਮ ਪੀ ਰਵਨੀਤ ਬਿੱਟੂ ਵੀ ਗੁਰਦਾਸ ਮਾਨ ਦੇ ਸੋਹਿਲੇ ਗਾਉਂਦਾ ਰਿਹਾ। ਨੌਜਵਾਨ ਸੰਘਰਸ਼ਸ਼ੀਲ ਪੰਥਕ ਜਥੇਬੰਦੀ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਵਿਧਾਇਕ ਰਾਜਾ ਵੜਿੰਗ ਅਤੇ ਐਮ ਪੀ ਰਵਨੀਤ ਬਿੱਟੂ ਖ਼ਿਲਾਫ਼ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਉਹ ਸਿੱਖ ਕੌਮ ਵਿਰੁੱਧ ਬਕਵਾਸਬਾਜ਼ੀ ਕਰਨੀ ਬੰਦ ਕਰਨ, ਨਹੀਂ ਤਾਂ ਪੰਜਾਬ ਵਾਸੀ ਉਹਨਾਂ ਨੂੰ ਬਖ਼ਸ਼ਣਗੇ ਨਹੀਂ। ਉਹਨਾਂ ਕਿਹਾ ਕਿ ਕੈਪਟਨ ਸਰਕਾਰ, ਪੁਲਿਸ ਪ੍ਰਸ਼ਾਸਨ ਅਤੇ ਨਕੋਦਰ ਡੇਰੇ ਨੇ ਤਾਂ ਗੁਰਦਾਸ ਮਾਨ ਨੂੰ ਬਚਾਉਣ ਲਈ ਪੂਰਾ ਜ਼ੋਰ ਲਾ ਲਿਆ ਸੀ ਪਰ ਉਸ ਤੇ ਪਰਚਾ ਕਰਵਾਉਣਾ ਪੰਥ ਦੀ ਜਿੱਤ ਤੇ ਸਰਕਾਰੀ ਨਿਜ਼ਾਮ ਦੀ ਕਰਾਰੀ ਹਾਰ ਹੈ ਤੇ ਹੁਣ ਜੇਕਰ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਚ ਹਿੰਮਤ ਹੈ ਤਾਂ ਉਹ ਪਰਚਾ ਰੱਦ ਕਰਵਾ ਕੇ ਵਿਖਾਉਣ, ਤੇ ਇਸ ਤੋਂ ਬਾਅਦ ਖ਼ਾਲਸਾ ਪੰਥ ਚੋਂ ਜੋ ਜਵਾਲਾਮੁਖੀ ਉੱਠੇਗਾ ਫਿਰ ਦੁਨੀਆਂ ਦੀ ਕੋਈ ਵੀ ਤਾਕਤ ਉਸ ਨੂੰ ਰੋਕ ਨਹੀਂ ਸਕੇਗੀ। ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਤਾਂ ਸ਼ੁਰੂ ਤੋਂ ਹੀ ਸਿੱਖ ਕੌਮ ਵਿਰੁੱਧ ਭੁਗਤਦੀ ਆ ਰਹੀ ਹੈ, ਇਹਨਾਂ ਨੇ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਇਆ ਤੇ ਸਾਡੀ ਨਸਲਕੁਸ਼ੀ ਕੀਤੀ ਤੇ ਅੱਜ ਫਿਰ ਕਾਂਗਰਸੀ ਆਗੂ ਉਸ ਗੁਰਦਾਸ ਮਾਨ ਦੇ ਹੱਕ ਚ ਭੁਗਤ ਰਹੇ ਹਨ ਜੋ ਸਿੱਖ ਸੰਘਰਸ਼ ਦੌਰਾਨ ਸਟੇਟ ਦਾ ਦੱਲਾ ਬਣਿਆ ਰਿਹਾ ਤੇ ਪੰਜਾਬੀ ਮਾਂ ਬੋਲੀ ਦਾ ਕਾਤਲ ਹੈ । ਉਹਨਾਂ ਕਿਹਾ ਕਿ ਜੇਕਰ ਇਹਨਾਂ ਨੇ ਆਪਣੀ ਜ਼ਹਿਰ ਉਗਲਦੀ ਜ਼ੁਬਾਨ ਬੰਦ ਨਾ ਕੀਤੀ ਤਾਂ ਰਾਜਾ ਵੜਿੰਗ ਤੇ ਰਵਨੀਤ ਬਿੱਟੂ ਦੇ ਘਰਾਂ ਦਾ ਵੀ ਸੰਗਤਾਂ ਵੱਲੋਂ ਘਿਰਾਓ ਕੀਤਾ ਜਾਵੇਗਾ ਤੇ ਥਾਂ ਥਾਂ ਉੱਤੇ ਇਹਨਾਂ ਦਾ ਜਬਰਦਸਤ ਵਿਰੋਧ ਹੋਵੇਗਾ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਗੁਰਦਾਸ ਮਾਨ ਵਾਂਗ ਰਾਜਾ ਵੜਿੰਗ ਵੀ ਪਹਿਲਾਂ ਚੋਣਾਂ ਦੌਰਾਨ ਸਿੱਖ ਸੰਘਰਸ਼, ਖਾੜਕੂ ਸਿੰਘਾਂ ਅਤੇ ਗੁਰਮੁਖੀ ਬੋਲੀ ਬਾਰੇ ਬਕਵਾਸ ਕਰ ਚੁੱਕਾ ਹੈ, ਇਸ ਦੀ ਮਾਨਸਿਕਤਾ ਵੀ ਸਿੱਖ ਵਿਰੋਧੀ ਹੈ। ਉਹਨਾਂ ਕਿਹਾ ਕਿ ਗੁਰਦਾਸ ਮਾਨ ਵੱਲੋਂ ਸਿੱਖ ਗੁਰੂ ਸਾਹਿਬਾਨ ਦੀ ਵੰਸ਼ ਕਿਸੇ ਨਸ਼ਈ ਨੂੰ ਦੱਸਣਾ ਬੱਜਰ ਗੁਨਾਹ ਹੈ। ਇਹ ਉਸ ਦਾ ਨਿਰ੍ਹਾ ਬੌਧਿਕ ਦੀਵਾਲੀਆਪਨ ਹੀ ਨਹੀਂ, ਬਲਕਿ ਗੁਰੂ ਸਾਹਿਬ ਦਾ ਨਾਮ ਲੈ ਕੇ ਡੇਰਾ ਨਕੋਦਰ ਦਾ ਤੋਰੀ-ਫੁਲਕਾ ਵਧਾਉਣਾ ਹੈ। ਸਿੱਖਾਂ ਤੇ ਪੰਜਾਬ ਦੇ ਲੋਕਾਂ ਨੂੰ ਚਾਲਬਾਜ਼ੀ ਨਾਲ ਗੁੰਮਰਾਹ ਕਰਨਾ ਹੈ। ਇਸ ਡੇਰੇ ਚ ਪਰਦੇ ਪਿੱਛੇ ਕੀ ਕੀ ਚਲਦਾ ਹੈ, ਉਹ ਸਿੱਖ ਬੁੱਧੀਮਾਨਾਂ ਲਈ ਤਰਜੀਹੀ ਵਿਸ਼ਾ ਹੋਣਾ ਚਾਹੀਦਾ ਹੈ। ਬਿਨਾਂ ਦੇਰੀ ਇਸ ਬੇਹੂਦਾ ਗਾਇਕ ਗੁਰਦਾਸ ਮਾਨ ਦੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ। ਇਹ ਸਰਕਾਰੀ ਅੱਤਵਾਦ ਦੀ ਰਖੇਲ ਰਿਹਾ ਹੈ, ਪੁਰਾਣੇ ਜੋਟੀਦਾਰਾਂ ਦੀ ਤੰਦ ਨੂੰ ਤੁਣਕਾ ਵੱਜਣ ਤੇ ਮੁੱਖ ਮੰਤਰੀ ਬੇਅੰਤੇ ਬੁੱਚੜ ਦੇ ਪੋਤਰੇ ਰਵਨੀਤ ਬਿੱਟੂ ਅਤੇ ਰਾਜਾ ਵੜਿੰਗ ਦਾ ਇਸ ਪ੍ਰਤੀ ਹੇਜ਼ ਸੌਖਿਆਂ ਸਮਝ ਆ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਗੁਰਦਾਸ ਮਾਨ, ਰਵਨੀਤ ਬਿੱਟੂ ਅਤੇ ਰਾਜਾ ਵੜਿੰਗ ਖ਼ਿਲਾਫ਼ ਬਾਦਲ ਦਲ ਵੱਲੋਂ ਚੁੱਪ ਧਾਰੀ ਰੱਖਣੀ ਵੀ ਕਈ ਸਵਾਲ ਖੜ੍ਹੇ ਕਰ ਰਿਹਾ ਹੈ ਤੇ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਬੋਲਣ ਚ ਬਹੁਤ ਦੇਰੀ ਕਰ ਦਿੱਤੀ ਤੇ ਬੀਬੀ ਜਗੀਰ ਕੌਰ ਨੇ ਵੀ ਬੱਸ ਪੱਲਾ ਹੀ ਝਾੜਿਆ ਹੈ ਤੇ ਇਹ ਆਪਣੀਆਂ ਜ਼ਿੰਮੇਵਾਰੀਆਂ ਤੋਂ ਭਗੌੜੇ ਹੋ ਚੁੱਕੇ ਹਨ ਜੋ ਸਾਡੀ ਕੌਮ ਦੀ ਤ੍ਰਾਸਦੀ ਹੈ।