ਨਮਾਜ਼ ਅਦਾ ਕਰਕੇ ਭਾਰਤ ਖਿਲਾਫ ਸੜਕਾਂ 'ਤੇ ਆਏ ਹਜ਼ਾਰਾਂ ਕਸ਼ਮੀਰੀ; ਭਾਰਤੀ ਫੌਜ ਦੀ ਗੋਲੀਬਾਰੀ 'ਚ ਕਈ ਜ਼ਖਮੀ

ਨਮਾਜ਼ ਅਦਾ ਕਰਕੇ ਭਾਰਤ ਖਿਲਾਫ ਸੜਕਾਂ 'ਤੇ ਆਏ ਹਜ਼ਾਰਾਂ ਕਸ਼ਮੀਰੀ; ਭਾਰਤੀ ਫੌਜ ਦੀ ਗੋਲੀਬਾਰੀ 'ਚ ਕਈ ਜ਼ਖਮੀ

ਸ਼੍ਰੀਨਗਰ: ਭਾਰਤ ਸਕਾਰ ਵੱਲੋਂ ਦੁਨੀਆ ਤੋਂ ਤੋੜ ਦਿੱਤੇ ਗਏ ਕਸ਼ਮੀਰ ਖੇਤਰ ਤੋਂ ਪਹਿਲੀਆਂ ਖਬਰਾਂ ਬਾਹਰ ਆਈਆਂ ਹਨ ਜਿਹਨਾਂ ਮੁਤਾਬਿਕ ਸ਼੍ਰੀਨਗਰ ਦੀ ਮਸਜਿਦ ਵਿੱਚ ਸ਼ੁਕਰਵਾਰ ਨੂੰ ਨਮਾਜ਼ ਅਦਾ ਕਰਨ ਮਗਰੋਂ ਹਜ਼ਾਰਾਂ ਲੋਕ ਮਸਜਿਦ ਵਿੱਚੋਂ ਸ਼੍ਰੀਨਗਰ ਦੀਆਂ ਸੜਕਾਂ 'ਤੇ ਆਏ ਅਤੇ ਭਾਰਤ ਦੇ ਕਬਜ਼ੇ ਖਿਲਾਫ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਤੇ ਅਜ਼ਾਦੀ ਦੇ ਨਾਅਰੇ ਲਾਉਂਦੇ ਭਾਰਤ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।

ਇਸ ਦੌਰਾਨ ਭਾਰਤੀ ਫੌਜ ਨੇ ਲੋਕਾਂ ਦੇ ਇਸ ਹਜ਼ੂਮ ਨੂੰ ਰੋਕਣ ਲਈ ਗੋਲੀਆਂ ਚਲਾ ਦਿੱਤੀਆਂ ਤੇ ਲੋਕ ਸੜਕ 'ਤੇ ਬੈਠ ਗਏ। ਇਸ ਕਾਰਵਾਈ 'ਚ 8 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। 

ਅਲ ਜਜ਼ੀਰਾ ਮੀਡੀਆ ਦੀ ਰਿਪੋਰਟ ਮੁਤਾਬਿਕ ਇੱਕ ਪੁਲਿਸ ਅਫਸਰ ਨੇ ਦੱਸਿਆ ਕਿ ਇਸ ਵਿਰੋਧ ਪ੍ਰਦਰਸ਼ਨ ਵਿੱਚ 10000 ਤੋ ਵੱਧ ਲੋਕ ਸ਼ਾਮਿਲ ਸਨ।