ਬਾਬਰੀ ਮਸਜਿਦ-ਰਾਮ ਮੰਦਿਰ ਮਾਮਲੇ ਵਿੱਚ ਮੁਸਲਿਮ ਧਿਰ ਦੇ ਵਿਰੋਧ ਬਾਵਜੂਦ ਸੁਪਰੀਮ ਕੋਰਟ ਰੋਜ਼ਾਨਾ ਸੁਣਵਾਈ 'ਤੇ ਵਜਿੱਦ

ਬਾਬਰੀ ਮਸਜਿਦ-ਰਾਮ ਮੰਦਿਰ ਮਾਮਲੇ ਵਿੱਚ ਮੁਸਲਿਮ ਧਿਰ ਦੇ ਵਿਰੋਧ ਬਾਵਜੂਦ ਸੁਪਰੀਮ ਕੋਰਟ ਰੋਜ਼ਾਨਾ ਸੁਣਵਾਈ 'ਤੇ ਵਜਿੱਦ

ਨਵੀਂ ਦਿੱਲੀ: ਬਾਬਰੀ ਮਸਜਿਦ-ਰਾਮ ਮੰਦਿਰ ਮਾਮਲੇ ਵਿੱਚ ਮੁਸਲਿਮ ਪਾਰਟੀ ਦੇ ਇਤਰਾਜ਼ ਦੇ ਬਾਵਜੂਦ ਸੁਪਰੀਮ ਕੋਰਟ ਨੇ ਹਰ ਦਿਨ ਸੁਣਵਾਈ ਨੂੰ ਜਾਰੀ ਰੱਖਣ ਦਾ ਫੈਂਸਲਾ ਦਿੱਤਾ ਹੈ। ਇਸ ਮਾਮਲੇ ਵਿੱਚ ਮੁਸਮਿਲ ਪਾਰਟੀ ਨੇ ਅਦਾਲਤ ਨੂੰ ਅਪੀਲ ਕੀਤੀ ਸੀ ਕਿ ਜੇ ਸੁਣਵਾਈ ਇਸ ਤਰ੍ਹਾਂ ਕਾਹਲ ਵਿੱਚ ਕੀਤੀ ਗਈ ਤਾਂ ਉਹ ਅਦਾਲਤ ਦੀ ਕਾਰਵਾਈ ਵਿੱਚ ਆਪਣੀ ਸ਼ਮੂਲੀਅਤ ਸਹੀ ਢੰਗ ਨਾਲ ਨਹੀਂ ਕਰ ਸਕਣਗੇ।

ਦੱਸ ਦਈਏ ਕਿ ਸੁਪਰੀਮ ਕੋਰਟ ਨੇ ਇਸ ਮਾਮਲੇ 'ਤੇ ਹਜਰ ਰੋਜ਼ ਸੁਣਵਾਈ ਕਰਨ ਦਾ ਫੈਂਸਲਾ ਕੀਤਾ ਸੀ। 

ਸੁਪਰੀਮ ਕੋਰਟ ਦੇ ਮੁੱਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੇ 5 ਜੱਜਾਂ ਦੇ ਸੰਵਿਧਾਨਕ ਮੇਜ ਨੇ ਜਦੋਂ ਸੁਣਵਾਈ ਸ਼ੁਰੂ ਕੀਤੀ ਤਾਂ ਮੁਸਲਿਮ ਪਾਰਟੀ ਦੇ ਵਕੀਲ ਰਜੀਵ ਧਵਨ ਨੇ ਕਿਹਾ ਕਿ ਜੇ ਹਫਤੇ ਦੇ ਹਰ ਦਿਨ ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਕਰਨੀ ਹੈ ਤਾਂ ਉਹ ਇਸ ਕਾਰਵਾਈ ਵਿੱਚ ਸਹੀ ਢੰਗ ਨਾਲ ਸ਼ਾਮਿਲ ਨਹੀਂ ਹੋ ਸਕਣਗੇ। ਉਹਨਾਂ ਕਿਹਾ ਕਿ ਇਹ ਮਾਮਲੇ ਦੀ ਪਹਿਲੀ ਅਪੀਲ ਹੈ ਅਤੇ ਇਸ ਵਿੱਚ ਇਸ ਤਰ੍ਹਾਂ ਫਟਾਫਟ ਸੁਣਵਾਈ ਨਹੀਂ ਕੀਤੀ ਜਾ ਸਕਦੀ ਅਤੇ ਇਹ ਮੇਰੇ ਨਾਲ ਇੱਕ ਤਰ੍ਹਾਂ ਦਾ ਤਸ਼ੱਦਦ ਹੋਵੇਗਾ।

ਵਕੀਲ ਧਵਨ ਨੇ ਕਿਹਾ ਕਿ ਜੇ ਸੁਪਰੀਮ ਕੋਰਟ ਨੇ ਹਫਤੇ ਦੇ ਕੰਮਕਾਜੀ ਪੰਜੇ ਦਿਨ ਇਸ ਮਾਮਲੇ ਦੀ ਸੁਣਵਾਈ ਕਰਨੀ ਹੈ ਤਾਂ ਉਹ ਇਸ ਕੇਸ ਨਹੀਂ ਲੜ ਸਕਣਗੇ।