19 ਅਗਸਤ ਨੂੰ ਹੋਵੇਗਾ ਜਗਤਾਰ ਸਿੰਘ ਜੱਗੀ ਜੌਹਲ ਦੇ ਹੱਕ ਵਿੱਚ ਲੰਡਨ ਵਿਖੇ ਭਾਰੀ ਰੋਸ ਮੁਜਾਹਰਾ

19 ਅਗਸਤ ਨੂੰ ਹੋਵੇਗਾ ਜਗਤਾਰ ਸਿੰਘ ਜੱਗੀ ਜੌਹਲ ਦੇ ਹੱਕ ਵਿੱਚ ਲੰਡਨ ਵਿਖੇ ਭਾਰੀ ਰੋਸ ਮੁਜਾਹਰਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਵਿਚ ਗ੍ਰਿਫਤਾਰ ਕਰਕੇ ਨਜ਼ਰਬੰਦ ਰੱਖੇ ਗਏ ਬਰਤਾਨਵੀ ਸਿੱਖ ਨਾਗਰਿਕ ਜਗਤਾਰ ਸਿੰਘ ਜੱਗੀ ਜੌਹਲ ਦੀ ਰਿਹਾਈ ਲਈ ਬਰਤਾਨੀਆ ਦੀ ਰਾਜਧਾਨੀ ਲੰਡਨ ਵਿਚ 19 ਅਗਸਤ ਨੂੰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ। 

ਜਗਤਾਰ ਸਿੰਘ ਜੱਗੀ ਜੌਹਲ ਨੂੰ 2017 ਦੇ ਨਵੰਬਰ ਮਹੀਨੇ ਉਦੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਜਦੋਂ ਉਹ ਪੰਜਾਬ ਆਪਣੇ ਅਨੰਦ ਕਾਰਜ (ਵਿਆਹ) ਵਾਸਤੇ ਆਇਆ ਹੋਇਆ ਸੀ। ਉਸਨੂੰ ਆਪਣੀ ਪਤਨੀ ਨਾਲ ਖਰੀਦਦਾਰੀ ਕਰਦਿਆਂ ਚਿੱਟ ਕੱਪੜੀਏ ਪੁਲਸੀਆਂ ਨੇ ਚੁੱਕ ਲਿਆ ਸੀ। ਉਸ ਸਮੇਂ ਤੋਂ ਉਹ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਰਹਿ ਰਿਹਾ ਹੈ। 

ਇਹ ਖਬਰ ਲਿਖੇ ਜਾਣ ਤੱਕ ਜਗਤਾਰ ਸਿੰਘ ਜੱਗੀ ਜੌਹਲ ਨੂੰ ਭਾਰਤੀ ਹਿਰਾਸਤ ਵਿਚ 1019 ਦਿਨਾਂ ਦਾ ਸਮਾਂ ਹੋ ਚੁੱਕਿਆ ਹੈ ਅਤੇ ਉਸਦੀਆਂ ਭਾਰਤੀ ਅਦਾਲਤਾਂ ਵਿਚ 133 ਪੇਸ਼ੀਆਂ ਪੈ ਚੁੱਕੀਆਂ ਹਨ। ਅਜੇ ਤਕ ਜਗਤਾਰ ਸਿੰਘ ਖਿਲਾਫ ਕੋਈ ਦੋਸ਼ ਸਾਬਤ ਨਹੀਂ ਹੋਏ ਹਨ।

ਹੁਣ ਤਕ ਜਗਤਾਰ ਸਿੰਘ ਦੀ ਰਿਹਾਈ ਲਈ ਬਰਤਾਨੀਆ ਦੇ ਸਿੱਖਾਂ ਵੱਲੋਂ ਕਈ ਰੋਸ ਮੁਜ਼ਾਹਰੇ ਕੀਤੇ ਜਾ ਚੁੱਕੇ ਹਨ ਅਤੇ ਬਰਤਾਨੀਆ ਦੀਆਂ ਸਿੱਖ ਜਥੇਬੰਦੀਆਂ ਲਗਾਤਾਰ ਬਰਤਾਨੀਆ ਸਰਕਾਰ 'ਤੇ ਦਬਾਅ ਬਣਾ ਰਹੀਆਂ ਹਨ ਕਿ ਉਹ ਜਗਤਾਰ ਸਿੰਘ ਦੀ ਰਿਹਾਈ ਲਈ ਭਾਰਤ ਸਰਕਾਰ 'ਤੇ ਦਬਾਅ ਬਣਾਏ।

19 ਅਗਸਤ ਨੂੰ ਲੰਡਨ ਦੀ ਡਾਊਨਿੰਗ ਸਟਰੀਟ 'ਤੇ ਜੱਗੀ ਦੀ ਰਿਹਾਈ ਲਈ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਪ੍ਰਦਰਸ਼ਨ ਦੁਪਹਿਰ 1 ਵਜੇ ਤੋਂ 1 ਵਜੇ ਤਕ ਹੋਵੇਗਾ। "ਆਓ ਬਰਤਾਨੀਆ ਸਰਕਾਰ ਨੂੰ ਦਿਖਾ ਦਈਏ ਕਿ ਜੱਗੀ ਇਕੱਲਾ ਨਹੀਂ ਹੈ" ਨਾਅਰਾ ਇਸ ਪ੍ਰਦਰਸ਼ਨ ਦਾ ਮੁੱਖ ਨਾਅਰਾ ਰੱਖਿਆ ਗਿਆ ਹੈ। 

ਪਤਨੀ ਨਾਲ ਜਦੋਂ ਉਹ ਜਲੰਧਰ ਦੇ ਰਾਮਾ ਮੰਡੀ ਵਿਖੇ ਆਪਣੇ ਪਰਿਵਾਰ ਨਾਲ ਖਰੀਦੋ ਫਰੋਖਤ ਕਰ ਰਿਹਾ ਸੀ । ਵੱਖ ਵੱਖ ਠਾਣਿਆਂ ਵਿੱਚ ਰੱਖ ਕੇ ਉਸਤੇ ਭਾਰੀ ਤਸ਼ੱਦਦ ਕਰਨ ਮਗਰੋਂ ਦਸ ਕੇਸਾਂ ਵਿੱਚ ਗਿ੍ਰਫਤਾਰੀ ਪਾ ਦਿੱਤੀ ਗਈ। ਪੰਜਾਬ ਤੋਂ ਬਾਅਦ ਦਿੱਲੀ ਦੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਯੂ ਕੇ ਸਰਕਾਰ ਵਲੋਂ ਉਸਦੀ ਰਿਹਾਈ ਲਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ ਜਦਕਿ ਉਸਨੂੰ ਪੁਲਿਸ ਅਤੇ ਜੁਡੀਸ਼ੀਅਲ ਹਿਰਾਸਤ ਵਿੱਚ ਤਿੰਨ ਸਾਲ ਦਾ ਸਮਾਂ ਹੋਣ ਵਾਲਾ ਹੈ। ਭਾਈ ਜਗਤਾਰ ਸਿੰਘ ਜੌਹਲ ਦੇ ਹੱਕ ਵਿੱਚ ਅਵਾਜ ਬੁਲੰਦ ਕਰਨ ਅਤੇ ਸਰਕਾਰ ਨੂੰ ਭਾਈ ਜਗਤਾਰ ਸਿੰਘ ਜੌਹਲ ਦੀ ਰਿਹਾਈ ਲਈ ਠੋਸ ਕਾਰਵਾਈ ਲਈ ਮਜਬੂਰ ਕਰਨ ਲਈ ਸਿੱਖ ਜਥੇਬੰਦੀਆਂ ਵਲੋਂ ਭਾਰੀ ਰੋਸ ਮੁਜਾਹਰਾ ਕੀਤਾ ਜਾ ਰਿਹਾ  ਹੈ।   ਭਾਈ ਕੁਲਦੀਪ ਸਿੰਘ ਚਹੇੜੂ ਅਤੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਵਲੋਂ ਦੱਸਿਆ ਗਿਆ ਕਿ ਸਿੱਖ ਜਥੇਬੰਦੀਆਂ ਅਤੇ ਸਿੱਖ ਸੰਗਤਾ  ਦੇ ਸਹਿਯੋਗ ਨਾਲ ਇਹ ਮੁਜਾਹਰਾ 19 ਅਗਸਤ ਬੁੱਧਵਾਰ ਵਾਲੇ ਦਿਨ ਡਾਊਨਿੰਗ ਸਟਰੀਟ ਲੰਡਨ ਵਿਖੇ ਇੱਕ ਵਜੇ ਤੋਂ ਤਿੰਨ ਵਜੇ ਤੱਕ ਕੀਤਾ ਜਾਵੇਗਾ। ਵੱਖ-ਵੱਖ ਸ਼ਹਿਰਾਂ ਤੋਂ ਟਰਾਂਸਪੋਰਟ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।

Big thanks to @HarvKudos who will be providing the sound system at Wednesdays protest at Downing Street.#FreeJaggiNow pic.twitter.com/0jYqpx2VJy

— #FreeJaggiNow (@FreeJaggiNow) August 17, 2020