ਦਿੱਲੀ ਦੇ ਜਾਫਰਾਬਾਦ ਮੈਟਰੋ ਸਟੇਸ਼ਨ 'ਤੇ ਵੀ ਸ਼ੁਰੂ ਹੋਇਆ ਸੀਏਏ ਵਿਰੁੱਧ ਬੀਬੀਆਂ ਦਾ ਧਰਨਾ

ਦਿੱਲੀ ਦੇ ਜਾਫਰਾਬਾਦ ਮੈਟਰੋ ਸਟੇਸ਼ਨ 'ਤੇ ਵੀ ਸ਼ੁਰੂ ਹੋਇਆ ਸੀਏਏ ਵਿਰੁੱਧ ਬੀਬੀਆਂ ਦਾ ਧਰਨਾ

ਨਵੀਂ ਦਿੱਲੀ: ਭਾਰਤ ਦੇ ਪੱਖਪਾਤੀ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਬੀਤੀ ਰਾਤ ਦਿੱਲੀ ਦੇ ਜਾਫਰਾਬਾਦ ਮੈਟਰੋ ਸਟੇਸ਼ਨ ਦੇ ਬਾਹਰ 500 ਤੋਂ ਵੱਧ ਔਰਤਾਂ ਨੇ ਇਕੱਠੀਆਂ ਹੋ ਕੇ ਧਰਨਾ ਲਾ ਦਿੱਤਾ ਜਿਸ ਕਾਰਨ ਇਹ ਸਟੇਸ਼ਨ ਬੰਦ ਕਰ ਦਿੱਤਾ ਗਿਆ ਹੈ। ਇਹਨਾਂ ਔਰਤਾਂ ਦੀ ਮੰਗ ਹੈ ਕਿ ਸੀਏਏ ਕਾਨੂੰਨ ਨੂੰ ਰੱਦ ਕਰ ਦਿੱਤਾ ਜਾਵੇ। 

ਧਰਨੇ ਵਿਚ ਸ਼ਾਮਲ ਔਰਤਾਂ ਵੱਲੋਂ ਭਾਰਤ ਦੇ ਝੰਡੇ ਫੜ੍ਹੇ ਹੋਏ ਹਨ ਤੇ ਉਹ ਅਜ਼ਾਦੀ ਦੇ ਨਾਅਰੇ ਲਾ ਰਹੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀਆਂ ਬਾਹਵਾਂ 'ਤੇ ਨੀਲੇ ਰੰਗ ਦੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਹਨ ਤੇ ਜੈ ਭੀਮ ਦੇ ਨਾਅਰੇ ਵੀ ਲਾਏ ਜਾ ਰਹੇ ਹਨ। 

ਇਸ ਧਰਨੇ ਨਾਲ ਸੀਲਮਪੁਰ ਨੂੰ ਮੌਜਪੁਰ ਅਤੇ ਯਮੁਨਾ ਵਿਹਾਰ ਨਾਲ ਜੋੜ੍ਹਦੀ 66 ਨੰਬਰ ਸੜਕ ਵੀ ਬੰਦ ਹੋ ਗਈ ਹੈ। ਧਰਨੇ ਵਿਚ ਸ਼ਾਮਲ ਬੀਬੀਆ ਦਾ ਕਹਿਣਾ ਹੈ ਕਿ ਜਦੋਂ ਤਕ ਸਰਕਾਰ ਇਸ ਕਾਨੂੰਨ ਨੂੰ ਰੱਦ ਨਹੀਂ ਕਰਦੀ ਉਹ ਇਸ ਧਰਨੇ ਤੋਂ ਨਹੀਂ ਹਟਣਗੀਆਂ।