ਜੇਐਨਯੂ ਵਿਚ ਫੀਸ ਵਾਧੇ ਖਿਲਾਫ ਵਿਦਿਆਰਥੀ ਪ੍ਰਦਰਸ਼ਨ, ਪੁਲਿਸ ਨਾਲ ਟਕਰਾਅ; ਭਾਰਤੀ ਮੰਤਰੀ ਹਾਲ ਵਿੱਚ ਫਸਿਆ

ਜੇਐਨਯੂ ਵਿਚ ਫੀਸ ਵਾਧੇ ਖਿਲਾਫ ਵਿਦਿਆਰਥੀ ਪ੍ਰਦਰਸ਼ਨ, ਪੁਲਿਸ ਨਾਲ ਟਕਰਾਅ; ਭਾਰਤੀ ਮੰਤਰੀ ਹਾਲ ਵਿੱਚ ਫਸਿਆ

ਨਵੀਂ ਦਿੱਲੀ: ਦਿੱਲੀ ਦੀ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀਆਂ ਫੀਸਾਂ ਵਿੱਚ 400 ਫੀਸਦੀ ਵਾਧਾ ਕਰਨ ਦੇ ਸਰਕਾਰੀ ਫੁਰਮਾਨ ਖਿਲਾਫ ਅੱਜ ਜਦੋਂ ਵਿਦਿਆਰਥੀ ਦਿੱਲੀ ਦੀਆਂ ਸੜਕਾਂ 'ਤੇ ਨਿੱਕਲੇ ਤਾਂ ਉਹਨਾਂ ਨੂੰ ਰੋਕਣ ਲਈ ਤੈਨਾਤ ਪੁਲਿਸ ਅਤੇ ਵਿਦਿਆਰਥੀਆਂ ਦਰਮਿਆਨ ਝੜਪ ਹੋ ਗਈ।

ਅੱਜ ਯੂਨੀਵਰਸਿਟੀ ਵਿੱਚ ਡਿਗਰੀ ਵੰਡ ਸਮਾਗਮ ਸੀ ਤੇ ਇਸ ਮੌਕੇ ਭਾਰਤ ਸਰਕਾਰ ਦੇ ਮਨੁੱਖੀ ਸਰੋਤ ਅਤੇ ਵਿਕਾਸ ਮੰਤਰੀ ਰਮੇਸ਼ ਪੋਖਰਿਆਲ ਪਹੁੰਚੇ ਹੋਏ ਸਨ। ਵਿਦਿਆਰਥੀਆਂ ਵੱਲੋਂ ਸਮਾਗਮ ਵਾਲੇ ਹਾਲ ਨੂੰ ਘੇਰਾ ਪਾਉਣ ਦੇ ਚਲਦਿਆਂ ਮੰਤਰੀ ਸਵੇਰ ਤੋਂ ਹਾਲ ਅੰਦਰ ਹੀ ਬੰਦ ਹੈ। 

ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਭਾਰਤ ਦੇ ਉੱਪ ਰਾਸ਼ਟਰਪਤੀ ਵੈਂਕਿਯਾ ਨਾਇਡੂ ਵੀ ਪਹੁੰਚੇ ਹੋਏ ਸਨ। ਪ੍ਰਾਪਤ ਜਾਣਕਾਰੀ ਮੁਤਾਬਿਕ ਨਾਇਡੂ ਸਮੇਂ ਸਿਰ ਸਮਾਗਮ ਤੋਂ ਨਿੱਕਲ ਗਏ ਸਨ ਪਰ ਮੰਤਰੀ ਪੋਖਰਿਆਲ ਹਾਲ ਅੰਦਰ ਹੀ ਫਸ ਗਏ।

ਪੁਲਿਸ ਵੱਲੋਂ ਵਿਦਿਆਰਥੀਆਂ ਨੂੰ ਤਿਤਰ-ਬਿਤਰ ਕਰਨ ਲਈ ਪਾਣੀ ਦੀਆਂ ਬੁਛਾੜਾਂ ਦੀ ਵੀ ਵਰਤੋਂ ਕੀਤੀ ਗਈ। ਜਵਾਹਰਲਾਲ ਨਹਿਰੂ ਸਟੂਡੈਂਟ ਯੂਨੀਅਨ ਵੱਲੋਂ ਇਸ ਸਮਾਗਮ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਸੀ ਤੇ ਫੀਸ ਵਾਧੇ ਨੂੰ ਵਾਪਿਸ ਲੈਣ ਦੀ ਮੰਗ ਕੀਤੀ ਜਾ ਰਹੀ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।