ਤੁਸੀਂ ਸਾਨੂੰ ਕੀ ਮਾਰੋ ਗੇ 

ਤੁਸੀਂ ਸਾਨੂੰ ਕੀ ਮਾਰੋ ਗੇ 

ਦਿੱਲੀ ਵਾਲੇ ਕਾਤਲਾਂ ,ਤੁਸੀਂ ਸਾਨੂੰ ਕੀ ਮਾਰੋ ਗੇ 

 

ਤੁਸੀਂ ਸਾਨੂੰ ਕੀ ਮਾਰੋ ਗੇ 

ਸਾਨੂੰ ਤਾਂ ਮਰ ਕੇ ਵੀ ਜਿਊਣਾ ਆਊਂਦਾ ਹੈ 

ਜ਼ਿੰਦਗੀ ਕੀ ਮੌਤ ਕੀ 

ਸਾਨੂੰ ਹਰ ਰੰਗ ਰੱਬੀ ਭਾਉਂਦਾ ਹੈ 

 

ਦਿੱਲੀ ਦੀਆਂ ਸੜਕਾਂ 

ਤੁਹਾਡੇ ਜ਼ੁਲਮ ਦੀਆਂ ਗੱਵਾਹ ਰਹਿਣ ਗੀਆਂ 

ਸਾਡੇ ਡੁੱਲ੍ਹੇ ਲਹੂ ਦੀ ਕਹਾਣੀ 

ਪੀੜ੍ਹੀ ਦਰ ਪੀੜ੍ਹੀ ਕਹਿੰਦੀਆਂ ਰਹਿਣ ਗੀਆਂ 

 

ਇੱਕ ਦਿਨ ਆਵੇਗਾ 

ਜਦੋਂ ਅਸੀਂ ਜਿੱਤ ਦੇ ਝੰਡੇ ਝੁਲਾਵਾਂਗੇ 

ਅਸੀਂ ਆਪਣਾ ਦੇਸ਼, ਆਪਣਾ ਘਰ 

ਆਜ਼ਾਦ ਕਰਾਵਾਂਗੇ 

 

ਨਾਨਕਸ਼ਾਹੀ ਸਿੱਕੇ ਵੀ 

ਅਸੀਂ ਮੁੜ੍ਹ ਕੇ ਚਲਾਵਾਂਗੇ 

ਤੁਸੀਂ ਦੇਖੋਂਗੇ, ਅਸੀਂ ਦਿਖਾਵਾਂਗੇ 

ਅਸੀਂ ਚਮਕਾਂਗੇ, ਜੱਗ ਨੂੰ ਚਮਕਾਵਾਂਗੇ 

 

ਤੁਹਾਡਾ ਸਾਡਾ ਕੀ ਮੁਕਾਬਲਾ 

ਤੁਸੀਂ ਬੁੱਤਾਂ ਦੇ ਹੋ, ਅਸੀਂ ਅਕਾਲ ਦੇ ਹਾਂ 

ਦਸਮੇਸ਼ ਦੇ ਜਾਏ ਹਾਂ 

ਉਸ ਦੇ ਬੰਦੇ ਹਾਂ, ਬੰਦੇ ਦੇ ਨਾਲ ਦੇ ਹਾਂ 

 

ਅਕਾਲ ਸੱਚ ਸਰੂਪ ਹੈ

ਵੰਗਾਰ ਅਣਖੀ ਰੂਪ ਹੈ

ਉਸ ਰੂਪ ਵਿਚ ਅਭੇਦ ਜੀਵਨ, ਸੱਚ ਦੀ ਵੰਗਾਰ ਏ

ਤੁਸੀਂ ਸਾਨੂੰ ਕਿ ਮਾਰੋਗੇ, ਅਸੀਂ ਜਾਏ ਉਸ ਅਕਾਲ ਦੇ

 

ਗਜਿੰਦਰ ਸਿੰਘ, ਦਲ ਖਾਲਸਾ ।