ਜ਼ਿੰਦਗੀ ਜਾਗਦੀ ਕਹਾਣੀ ਬਣ ਜਾਂਦਾ ਹੈ, ਸੱਚ ਨਾਲ ਜੁੜ ਕੇ ੲਹ ਹਾਣੀ ਬਣ ਜਾਂਦੀ ਹੈ

ਜ਼ਿੰਦਗੀ ਜਾਗਦੀ ਕਹਾਣੀ ਬਣ ਜਾਂਦਾ ਹੈ,  ਸੱਚ ਨਾਲ ਜੁੜ ਕੇ ੲਹ ਹਾਣੀ ਬਣ ਜਾਂਦੀ ਹੈ

ਜੀਂਦੀ ਜਾਗਦੀ ਕਹਾਣੀ ਬਣ ਜਾਂਦਾ ਹੈ 

ਰਗ਼ਾਂ ਵਿੱਚ ਦੌੜਦੇ ਲਹੂ ਦਾ ਸ਼ੋਰ 

ਸੋਚਾਂ ਦਾ ਵੇਗ, ਸ਼ਬਦਾਂ ਦਾ ਜੋਰ 

ਜੱਦ ਜੱਦ ਜੋਰ ਮਾਰਦਾ ਹੈ 

ਗਜਿੰਦਰ ਕੋਈ ਕਵਿਤਾ

ਕਾਗਜ਼ ਉਤੇ ਉਤਰਦਾ ਹੈ 

ਸੋਚਾਂ ਦਾ ਵੇਗ. ਲਹਿਰ ਬਣ ਜਾਂਦਾ ਹੈ 

ਗਜਿੰਦਰ ਗੁਰੂ ਵੱਲ ਮੂੰਹ ਕਰ ਕੇ 

ਸਿਰ ਝੁਕਾਉਂਦਾ ਹੈ 

ਗੁਰੂ ‘ਪੰਜ ਤੀਰ ਹੋਰ’ 

ਝੋਲੀ ਪਾਉਂਦਾ ਹੈ 

ਗੁਰਾਂ ਦੀ ਬਖਸ਼ਿਸ਼ ਦੇ ਦੱਰ ਖੁੱਲਦੇ ਨੇ 

ਬਖਸ਼ਿਸ਼ ਦੇ ਸਰੋਵਰ ਵਿੱਚ 

ਉਹ ਚੁੱਬੀਆਂ ਲਾਉਂਦਾ ਹੈ 

ਤੇ ਤੁਰਦਾ ਤੁਰਦਾ 

ਦੂਰ, ਬਹੁਤ ਦੂਰ ਨਿਕਲ ਆਉਂਦਾ ਹੈ 

ਸਾਰੇ ਰਸਤੇ ਬੰਦ ਹੋ ਜਾਂਦੇ ਨੇ  

ਬੱਸ ਦਰ ਗੁਰੂ ਦਾ 

ਉਸ ਲਈ ਖੁੱਲਾ ਰਹਿ ਜਾਂਦਾ ਹੈ 

ਇੰਝ ਗਜਿੰਦਰ 

ਇੱਕ ਕਹਾਣੀ ਬਣ ਜਾਂਦਾ ਹੈ 

ਜੀਂਦੀ ਜਾਗਦੀ ਕਹਾਣੀ ਬਣ ਜਾਂਦਾ ਹੈ 

ਰਗ਼ਾਂ ਵਿੱਚ ਦੌੜਦੇ ਲਹੂ ਦਾ ਸ਼ੋਰ 

ਸੋਚਾਂ ਦਾ ਵੇਗ, ਸ਼ਬਦਾਂ ਦਾ ਜੋਰ 

ਸੱਚ ਦੀ ਇਬਾਦਤ, ਕਰਮਾਂ ਦੀ ਲੋਰ

ਹਿੱਕ  'ਤੇ ਹੰਢਾਏ , ਦਰਦਾਂ ਦੇ ਭੋਰ

ਇਕ ਕਹਾਣੀ ਬਣ ਜਾਂਦੀ ਹੈ

 

ਗਜਿੰਦਰ ਸਿੰਘ, ਦਲ ਖਾਲਸਾ