ਈਰਾਨ ਦੀ ਰਾਜਧਾਨੀ ਤੋਂ ਉਡਿਆ ਯਾਤਰੂ ਜਹਾਜ਼ ਡਿਗਿਆ; 176 ਲੋਕਾਂ ਦੀ ਮੌਤ

ਈਰਾਨ ਦੀ ਰਾਜਧਾਨੀ ਤੋਂ ਉਡਿਆ ਯਾਤਰੂ ਜਹਾਜ਼ ਡਿਗਿਆ; 176 ਲੋਕਾਂ ਦੀ ਮੌਤ

ਤਹਿਰਾਨ: ਈਰਾਨ ਦੀ ਰਾਜਧਾਨੀ ਤਹਿਰਾਨ ਦੇ ਹਵਾਈ ਅੱਡੇ ਤੋਂ ਉਡਿਆ ਯੂਕਰੇਨ ਦਾ ਯਾਤਰੂ ਜਹਾਜ਼ ਹਾਦਸਾ ਗ੍ਰਸਤ ਹੋ ਗਿਆ ਹੈ। ਇਸ ਜਹਾਜ਼ ਵਿੱਚ 176 ਯਾਤਰੀ ਅਤੇ ਜਹਾਜ਼ ਅਮਲੇ ਨਾਲ ਸਬੰਧਿਤ ਲੋਕ ਸਵਾਰ ਸਨ। ਈਰਾਨ ਦੇ ਸਰਕਾਰੀ ਖਬਰੀ ਅਦਾਰੇ ਮੁਤਾਬਿਕ ਜਹਾਜ਼ 'ਤੇ ਸਵਾਰ ਸਾਰੇ ਲੋਕਾਂ ਦੀ ਮੌਤ ਹੋ ਗਈ ਹੈ। 

ਈਰਾਨੀ ਮੀਡੀਆ ਮੁਤਾਬਿਕ ਬੋਇੰਗ ਕੰਪਨੀ ਦਾ ਇਹ ਜਹਾਜ਼ ਤਹਿਰਾਨ ਤੋਂ ਕੁੱਝ ਦੂਰੀ 'ਤੇ ਪੈਂਦੇ ਕਸਬੇ ਪਰਾਂਦ ਵਿੱਚ ਡਿਗਿਆ ਹੈ। 

ਜ਼ਿਕਰਯੋਗ ਹੈ ਕਿ ਇਸ ਹਾਦਸੇ ਤੋਂ ਕੁੱਝ ਦੇਰ ਪਹਿਲਾਂ ਹੀ ਈਰਾਨ ਨੇ ਅਮਰੀਕਾ ਦੇ ਇਰਾਕ ਵਿਚਲੇ ਫੌਜੀ ਟਿਕਾਣਿਆਂ 'ਤੇ ਮਿਸਾਈਲਾਂ ਦਾਗ ਕੇ ਹਮਲਾ ਕੀਤਾ ਸੀ। ਇਹ ਹਮਲਾ ਈਰਾਨੀ ਜਰਨੈਲ ਸੋਲੇਮਾਨੀ ਦਾ ਅਮਰੀਕਾ ਵੱਲੋਂ ਕਤਲ ਕਰਨ ਦੇ ਬਦਲੇ ਵਜੋਂ ਕੀਤਾ ਗਿਆ। ਪੱਛਮੀ ਏਸ਼ੀਆ ਵਿੱਚ ਅਮਰੀਕਾ ਅਤੇ ਈਰਾਨ ਦਰਮਿਆਨ ਬਣ ਰਹੇ ਜੰਗ ਲੱਗਣ ਦੇ ਮਾਹੌਲ 'ਚ ਇਸ ਜਹਾਜ਼ ਹਾਦਸੇ ਦੇ ਕਾਰਨਾਂ ਸਬੰਧੀ ਕਈ ਵਿਚਾਰ ਸਾਹਮਣੇ ਆ ਰਹੇ ਹਨ। ਹਲਾਂਕਿ ਹੁਣ ਤੱਕ ਹਾਦਸੇ ਦੇ ਕਾਰਨਾਂ ਦੀ ਪੁਸ਼ਟੀ ਨਹੀਂ ਹੋਈ ਹੈ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।