ਪਾਕਿ ਦੀ ਮਸ਼ਹੂਰ ਗਾਇਕਾ ਨਈਰਾ ਨੂਰ ਚਲ ਵਸੀ

ਪਾਕਿ ਦੀ ਮਸ਼ਹੂਰ ਗਾਇਕਾ ਨਈਰਾ ਨੂਰ ਚਲ ਵਸੀ
ਮਸ਼ਹੂਰ ਗਾਇਕਾ ਨਈਰਾ ਨੂਰ

ਅੰਮ੍ਰਿਤਸਰ ਟਾਈਮਜ਼
 

ਅੰਮਿ੍ਤਸਰ- ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ 71 ਸਾਲਾ ਮਸ਼ਹੂਰ ਗਾਇਕਾ ਨਈਰਾ ਨੂਰ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ।ਧੁਨਾਂ ਦੀ ਰਾਣੀ' ਵਜੋਂ ਜਾਣੀ ਜਾਂਦੀ ਨੂਰ ਦਾ ਭਾਵੇਂ ਕਿ ਕੋਈ ਸੰਗੀਤਕ ਪਿਛੋਕੜ ਨਹੀਂ ਸੀ, ਇਸ ਦੇ ਬਾਵਜੂਦ ਉਹ ਪਾਕਿ ਦੀਆਂ ਸਭ ਤੋਂ ਮਸ਼ਹੂਰ ਪਿੱਠਵਰਤੀ ਗਾਇਕਾਂ ਵਿਚੋਂ ਇਕ ਸੀ । 3 ਨਵੰਬਰ, 1950 ਨੂੰ ਆਸਾਮ ਦੇ ਗੁਹਾਟੀ 'ਚ ਜਨਮੀ ਨਈਰਾ ਨੂਰ 7 ਸਾਲ ਦੀ ਸੀ, ਜਦੋਂ ਉਸ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ । ਉਸ ਨੇ ਸੰਨ 1968 'ਚ ਰੇਡੀਓ ਪਾਕਿਸਤਾਨ ਅਤੇ ਫਿਰ 1971 ਵਿਚ ਪੀ.ਟੀ.ਵੀ. 'ਤੇ ਗੀਤ ਗਾਉਣੇ ਸ਼ੁਰੂ ਕੀਤੇ ।ਉਸ ਨੇ ਫ਼ਿਲਮਾਂ ਲਈ ਵੀ ਬਹੁਤ ਸਾਰੇ ਗੀਤ ਗਾਏ । ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਨੇ ਨੂਰ ਦੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਸ ਦੀ ਮੌਤ ਸੰਗੀਤ ਦੀ ਦੁਨੀਆ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ।ਮਰਹੂਮ ਗਾਇਕਾ ਨੂੰ ਸਾਲ 2006 ਵਿਚ ਪ੍ਰਾਈਡ ਆਫ਼ ਪਰਫਾਰਮੈਂਸ ਅਵਾਰਡ ਦੇ ਨਾਲ-ਨਾਲ ਬੁਲਬੁਲ-ਏ-ਪਾਕਿਸਤਾਨ ਦੇ ਖ਼ਿਤਾਬ ਸਮੇਤ ਕਈ ਰਾਸ਼ਟਰੀ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ ਸੀ ।