ਪਾਕਿਸਤਾਨ ਵਿਚ 18 ਸਾਲ ਤੋਂ ਘੱਟ ਉਮਰ ਦੇ ਸਿਖ ਵਿਆਹ ਦੇ ਅਯੋਗ ਮੰਨੇ ਜਾਣਗੇ

ਪਾਕਿਸਤਾਨ ਵਿਚ 18 ਸਾਲ ਤੋਂ ਘੱਟ ਉਮਰ ਦੇ ਸਿਖ   ਵਿਆਹ ਦੇ ਅਯੋਗ ਮੰਨੇ ਜਾਣਗੇ

ਪਾਕਿਸਤਾਨ ਵਿਚ 18 ਸਾਲ ਤੋਂ ਘੱਟ ਉਮਰ ਦੇ ਸਿਖ   ਵਿਆਹ ਦੇ ਅਯੋਗ ਮੰਨੇ ਜਾਣਗੇ

ਸਿੱਖ ਮਰਿਆਦਾ ਅਨੁਸਾਰ ਹੋਵੇਗਾ ਵਿਆਹ,ਜਲਦ ਮਿਲੇਗੀ ਕੈਬਨਿਟ ਦੀ ਮਨਜ਼ੂਰੀ-ਰਮੇਸ਼ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਅੰਮ੍ਰਿਤਸਰ  :  ਸੂਬਾਈ ਸਿੱਖ ਐਕਟ ਵਿਚ ਕੁਝ ਬਦਲਾਅ ਕੀਤੇ ਜਾਣਗੇ, ਜਿਸ ਤਹਿਤ 18 ਸਾਲ ਤੋਂ ਘੱਟ ਉਮਰ ਦੇ ਸਿੱਖ ਵਿਆਹ ਕਰਨ ਦੇ ਅਯੋਗ ਮੰਨੇ ਜਾਣਗੇ।ਬੀਤੇ ਦਿਨੀਂ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ  ਦੇ ਪ੍ਰਧਾਨ ਰਮੇਸ਼ ਸਿੰਘ ਅਰੋੜਾ ਨੇ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਪਾਕਿਸਤਾਨ ਸਿੱਖ ਐਕਟ ਵਿਚ ਨਵੀਆਂ ਸੋਧਾਂ ਘੱਟ ਗਿਣਤੀ ਭਾਈਚਾਰੇ ਦੇ ਹੱਕ ਵਿਚ ਹੋਣ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿਚ ਅਸੀਂ ਸਿੱਖ ਧਾਰਮਿਕ ਤੇ ਨਾਗਰਿਕ ਕਾਨੂੰਨਾਂ ਦੀ ਪਾਲਣਾ ਕਰਦੇ ਹਾਂ ਅਤੇ ਸਾਡੀ ਗਿਣਤੀ 15 ਹਜ਼ਾਰ ਤੋਂ ਵੀ ਘੱਟ ਹੈ। ਪਾਕਿਸਤਾਨ ਵਿਚ 18 ਸਾਲ ਤੋਂ ਘੱਟ ਉਮਰ ਦਾ ਵਿਆਹ ਘੱਟ ਗਿਣਤੀ ਮੁੱਦਾ ਨਹੀਂ ਹੈ, ਦੱਖਣੀ ਪੰਜਾਬ, ਸਿੰਧ ਅਤੇ ਸਾਰੇ ਪੇਂਡੂ ਖੇਤਰਾਂ ਵਿਚ 18 ਸਾਲ ਤੋਂ ਘੱਟ ਉਮਰ ਦਾ ਵਿਆਹ ਆਮ ਗੱਲ ਹੈ। ਪਰ ਸਿੱਖ ਜਾਂ ਹਿੰਦੂ ਜਾਂ ਕਿਸੇ ਹੋਰ ਸਮਾਜ ਵਿੱਚ ਅਜਿਹਾ ਨਹੀਂ ਹੈ।

ਸੋਧੇ ਹੋਏ ਕਾਨੂੰਨ ਅਨੁਸਾਰ ਵਿਆਹ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਹੀ ਹੋਵੇਗਾ। ਜੋੜੇ ਨੂੰ ਆਨੰਦ ਕਾਰਜ ਫਾਰਮ ਭਰ ਕੇ ਵਿਆਹ ਦੇ 30 ਦਿਨਾਂ ਦੇ ਅੰਦਰ ਅਧਿਕਾਰਤ ਰਜਿਸਟਰਾਰ ਕੋਲ ਜਮ੍ਹਾ ਕਰਨਾ ਹੋਵੇਗਾ।

ਸੱਤਾਧਾਰੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਪਾਰਟੀ ਦੇ ਮੈਂਬਰ ਅਰੋੜਾ ਨੇ ਕਿਹਾ ਕਿ ਆਨੰਦ ਕਾਰਜ ਰਜਿਸਟਰਾਰ ਜਾਂ ਯੂਨੀਅਨ ਕੌਂਸਲ ਦਫ਼ਤਰ ਸਾਰੇ ਵਿਆਹਾਂ ਦਾ ਰਿਕਾਰਡ ਰੱਖਣਗੇ।

ਮਰੀਅਮ ਨਵਾਜ਼ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ ਘੱਟ ਗਿਣਤੀ ਮਾਮਲਿਆਂ ਦੇ ਸੂਬਾਈ ਕੈਬਨਿਟ ਮੰਤਰੀ ਅਰੋੜਾ ਨੇ ਕਿਹਾ ਕਿ ਸਿੱਖ ਆਨੰਦ ਕਾਰਜ ਮੈਰਿਜ ਐਕਟ 2018 ਵਿਚ 18 ਸਾਲ ਤੋਂ ਘੱਟ ਉਮਰ ਦੇ ਸਿੱਖਾਂ ਨੂੰ ਵਿਆਹ ਲਈ ਅਯੋਗ ਬਣਾਉਣ ਸਮੇਤ ਕੁਝ ਸੋਧਾਂ ਕੀਤੀਆਂ ਜਾਣਗੀਆਂ ਅਤੇ ਇਸ ਨੂੰ ਛੇਤੀ ਹੀ ਕੈਬਨਿਟ ਵੱਲੋਂ ਮਨਜ਼ੂਰੀ ਦੇ ਦਿੱਤੀ ਜਾਵੇਗੀ।