ਪ੍ਰੈਸ ਕਲੱਬ ਆਫ ਨਾਰਥ ਅਮਰੀਕਾ ਦੀ ਮੀਟਿੰਗ ਵਿੱਚ ਅਹਿਮ ਫ਼ੈਸਲੇ

ਪ੍ਰੈਸ ਕਲੱਬ ਆਫ ਨਾਰਥ ਅਮਰੀਕਾ ਦੀ ਮੀਟਿੰਗ ਵਿੱਚ ਅਹਿਮ ਫ਼ੈਸਲੇ

ਅੰਮ੍ਰਿਤਸਰ ਟਾਈਮਜ਼


ਵਰਜੀਨੀਆ-( ਰੋਜ਼ਾਨਾ ਪੰਜਾਬ ਵਰਲਡ) ਪ੍ਰੈਸ ਕਲੱਬ ਆਫ ਨਾਰਥ ਅਮਰੀਕਾ ਦੇ ਪ੍ਰਬੰਧਕਾ ਦੀ ਮੀਟਿੰਗ ਪੰਜ ਤਾਰਾ ਰੈਸਟੋਰੈਟ ਵਿਖੇ ਵਰਜੀਨੀਆ ਵਿੱਚ ਹੋਈ। ਇਸ ਮੀਟਿੰਗ ਨੂੰ ਪੰਜ ਤਾਰਾ ਰੈਸਟੋਰੈਟ ਦੇ ਸੀ ਈ ਓ ਮਹਿਤਾਬ ਸਿੰਘ ਕਾਹਲੋ ਨੇ ਸਪਾਂਸਰ ਕੀਤਾ ਸੀ। ਮੀਟਿੰਗ ਦੀ ਸ਼ੁਰੂਆਤ ਪ੍ਰਧਾਨ ਦੀ ਆਗਿਆ ਨਾਲ ਸ਼ੁਰੂ ਕੀਤੀ ਗਈ। ਸਭ ਤੋ ਪਹਿਲਾ ਜਾਣ ਪਹਿਚਾਣ ਕਰਨ ਉਪਰੰਤ ਦੋ ਨਵੇ ਮੈਂਬਰਾਂ ਦੇ ਨਾਵਾ ਨੂੰ ਪ੍ਰਵਾਨਗੀ ਦਿੱਤੀ ਗਈ। ਜਿਨਾ ਨੂੰ ਬਤੋਰ ਅਗਜੈਕਟਿਵ ਡਾਇਰੈਕਟਰ ਦੇ ਵਜੋ ਸ਼ਾਮਲ ਕੀਤਾ ਗਿਆ। ਆਗਿਆ ਪਾਲ ਸਿੰਘ ਰੰਧਾਵਾ ਤੇ ਸੁਲੇਖਾ ਵਿਜ ਨੇ ਕੋਰ ਕਮੇਟੀ ਦਾ ਧੰਨਵਾਦ ਕੀਤਾ ਤੇ ਮੀਟਿੰਗ ਦੀ ਕਾਰਵਾਈ ਵਿੱਚ ਹਿਸਾ ਲਿਆ ਤੇ ਸੁਝਾ ਦਿੱਤੇ । ਜੋ ਕਾਫੀ ਲਾਹੇਵੰਦ ਸਾਬਤ ਹੋਏ ਹਨ। ਪ੍ਰੈਸ ਦੇ ਲੋਗੋ ਤੇ ਅਹਿਮ ਵਿਚਾਰਾ ਕਰਨ ਉਪਰੰਤ ਇਸ ਵਿੱਚ ਤਬਦੀਲੀਆਂ ਕਰਨ ਉਪਰੰਤ ਪ੍ਰਵਾਨਗੀ ਦਿੱਤੀ ਗਈ ਤੇ ਇਸ ਨੂੰ ਅੰਤਮ ਰੂਪ ਦੇਕੇ ਕੋਰ ਕਮੇਟੀ ਦੇ ਗਰੁਪ ਵਿੱਚ ਇਸ ਦੀ ਤਸਵੀਰ ਸਾਂਝੀ ਕਰਨ ਲਈ ਕੁਲਵਿੰਦਰ ਸਿੰਘ ਫਲੋਰਾ ਪ੍ਰਧਾਨ ਦੀ ਡਿਊਟੀ ਲਗਾਈ ਗਈ। ਕੋਰ ਕਮੇਟੀ ਦੀਆ ਸ਼ਾਮਲ ਸ਼ਖਸੀਅਤਾ ਦੇ ਧਿਆਨ ਹਿਤ ਲਿਆਂਦਾ ਗਿਆ ਕਿ ਕੁਝ ਅਹੁਦਿਆਂ ਨੂੰ ਆਪਸੀ ਤਬਦੀਲ ਕਰਕੇ ਇਸ ਸੰਸਥਾ ਨੂੰ ਮਜ਼ਬੂਤੀ ਨਾਲ ਸਰਕਾਰੇ ਦਰਬਾਰੇ ਇਸ ਦੀ ਪਹੁੰਚ ਨੂੰ ਯਕੀਨੀ ਬਣਾਇਆ ਜਾਵੇ। ਸੋ ਕੈਸ਼ੀਅਰ ਦਾ ਅਹੁਦਾ ਮੋਨੀ ਗਿੱਲ ਨੂੰ ਦਿੱਤਾ ਗਿਆ ਤੇ ਸੋਮਵਾਰ ਅਕਾਊਂਟ ਖੋਲਣ ਦੀ ਬੇਨਤੀ ਕੀਤੀ ਗਈ। ਮੋਨੀ ਗਿੱਲ ਦਾ ਅਹੁਦਾ ਸਹਾਇਕ ਸਕੱਤਰ ਦਾ ਰਘੂਬੀਰ ਗੋਇਲ ਨੂੰ ਦਿੱਤਾ ਗਿਆ। ਜਦ ਕਿ ਸੁਲੇਖਾਂ ਵਿੱਜ ਨੂੰ ਮੀਡੀਆ ਸਲਾਹਕਾਰ ਨਿਯੁਕਤ ਕੀਤਾ ਗਿਆ । ਇਕ ਨਵੇ ਅਹੁਦੇ ਚੇਅਰਮੈਨ ਜੋ ਖਾਲੀ ਸੀ ਉਸ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਨੂੰ ਨਿਯੁਕਤ ਕੀਤਾ ਗਿਆ। ਜਿਸ ਦੀ ਪ੍ਰਵਾਨਗੀ ਤੇ ਹਾਜ਼ਰੀਨ ਨੇ ਮੋਹਰ ਲਗਾਈ ਗਈ। ਫਿਰ ਵੀ ਗ਼ੈਰ ਹਾਜ਼ਰ ਉਪ ਪ੍ਰਧਾਨ ਦਵਿੰਦਰ ਸਿੰਘ ਬਦੇਸ਼ਾ ਦੀ ਪ੍ਰਵਾਨਗੀ ਲੈਣ ਦਾ ਜ਼ਿਕਰ ਕੀਤਾ ਗਿਆ ਹੈ। ਜਿਸ ਦੀ ਜ਼ੁੰਮੇਵਾਰੀ ਸਕੱਤਰ ਜਨਰਲ ਹਰਜੀਤ ਸਿੰਘ ਹੁੰਦਲ ਦੀ ਲਗਾਈ ਗਈ। ਮੀਟਿੰਗ ਵਿੱਚ ਸਾਂਝੇ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਦੀ ਰੂਪ ਰੇਖਾ ਤਿਆਰ ਕਰਕੇ ਅਗਲੀ ਮੀਟਿੰਗ ਵਿੱਚ ਪ੍ਰਵਾਨਗੀ ਲਈ ਪੇਸ਼ ਕਰਨ ਦੀ ਬੇਨਤੀ ਕੀਤੀ ਗਈ ਹੈ।     

  ਮੀਟਿੰਗ ਉਪਰੰਤ ਬਬੂ ਮਾਨ ਦੇ ਸ਼ੌ ਤੇ ਤੀਆਂ ਦੇ ਮੇਲੇ ਸੰਬੰਧੀ ਵਿਚਾਰਾ ਦੀ ਸਾਂਝ ਪਾਈ ਗਈ। ਤਾਂ ਜੋ ਪੰਜਾਬ ,ਪੰਜਾਬੀ ਤੇ ਪੰਜਾਬੀਅਤ ਦੇ ਨਾਲ ਨਾਲ ਸੱਭਿਆਚਾਰ ਨੂੰ ਪ੍ਰਫਲਤ ਕਰਨ ਦੇ ਮਨੋਰਥ ਨੂੰ ਲੋਕ-ਹਿਤ ਕੀਤਾ ਜਾ ਸਕੇ। ਜਿਸ ਲਈ ਮਹਿਤਾਬ ਸਿੰਘ ਕਾਹਲੋ ਨੇ ਬਬੂ ਮਾਨ ਦੇ ਸ਼ੋ ਦੇ ਹਰ ਪਹਿਲੂ ਨੂੰ ਦਲੀਲਾਂ ਸਾਹਿਤ ਉਭਾਰਿਆ ਤੇ ਸ਼ੋ ਸੋਲਡ ਆੳਟ ਹੋਣ ਬਾਰੇ ਭਰਵੀ ਚਰਚਾ ਕੀਤੀ। ਅਗਿਆਪਾਲ ਸਿੰਘ ਰੰਧਾਵਾ ਨੇ  ਬਬੂ ਮਾਨ ਦੇ ਵਿਵਾਦਾਂ ਵਿੱਚ ਘਿਰੇ ਹੋਣ ਦਾ ਜ਼ਿਕਰ ਕੀਤਾ ਜਿਸ ਨੂੰ ਮਹਿਤਾਬ ਸਿੰਘ ਕਾਹਲੋ ਨੇ ਖ਼ੂਬਸੂਰਤ ਢੰਗ ਨਾਲ ਬਬੂ ਮਾਨ ਦੇ ਪੱਖ ਵਿੱਚ ਜਵਾਬ ਦਿੱਤੇ ਤੇ ਸ਼ੋ ਨੂੰ ਕਾਮਯਾਬੀ ਵੱਲ ਵਧਦਾ ਦੱਸਿਆ ।
ਤੀਆਂ ਦੇ ਮੇਲੇ ਸੰਬੰਧੀ ਮੋਨੀ ਗਿੱਲ ਨੇ ਮੀਡੀਏ ਦੇ ਰੂਬਰੂ ਹੋ ਕੇ ਇਸ ਮੇਲੇ ਨੂੰ ਗਿਆਰਵੇਂ ਸਾਲ ਵਿਚ ਪ੍ਰਵੇਸ਼ ਹੋਣ ਦਾ ਜ਼ਿਕਰ ਕੀਤਾ। ਉਹਨਾ ਕਿਹਾ ਇਹ ਮੁਟਿਆਰਾਂ ਦਾ ਮੇਲਾ ਅਪਨੇ ਆਪ ਵਿਚ ਮਿਸਾਲ ਹੋਵੇਗਾ। ਜਿਸ ਵਿਚ ਛੋਟੇ ਬੱਚਿਆਂ ਤੋ ਲੈ ਕੇ ਬਜ਼ੁਰਗ ਅੋਰਤਾ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਡਾਕਟਰ ਗਿੱਲ ਨੇ ਚੁਣੋਤੀਆ ਪੇਸ਼ ਹੋਣ ਬਾਰੇ ਸਵਾਲ ਕੀਤਾ। ਜਿਸਨੂੰ ਮੋਨੀ ਗਿੱਲ ਨੇ ਨਕਾਰਦੇ ਹੋਏ ਕਿਹਾ ਕਿ ਆਸ਼ਾਵਾਦੀ ਹਮੇਸ਼ਾ ਕਾਮਯਾਬੀ ਦੇ ਮੁਕਾਮ ਤੇ ਪਹੁੰਚਦੇ ਹਨ। ਇਸ ਲਈ ਇਹ ਮੇਲਾ ਮੁਟਿਆਰਾਂ ਦੀ ਸਫਲਤਾ ਤੇ ਪ੍ਰਤਿਭਾ ਦੀ ਪੇਸ਼ਕਾਰੀ ਦਾ ਸੋਮਾ ਬਣਿਆ ਹੈ। ਮੋਨੀ ਗਿੱਲ ਨੇ ਹਰ ਅੋਰਤ ਨੂੰ ਇਸ ਤੀਆਂ ਦੇ ਮੇਲੇ ਵਿਚ ਪਹੁੰਚਣ ਦੀ ਅਪੀਲ ਕੀਤੀ ਤੇ ਇਸ ਦਾ ਲੁਤਫ ਲੈਣ ਲਈ ਇਕਤੀ ਜੁਲਾਈ ਨੂੰ ਸਾਰੇ ਕੰਮ ਛੱਡ ਕੇ ਤੀਆਂ ਦੇ ਮੇਲੇ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ।
ਪ੍ਰੈਸ ਕਲੱਬ ਆਫ ਨਾਰਥ ਅਮਰੀਕਾ ਨੇ ਦੋਵੇਂ ਸਮਾਗਮਾਂ ਰਾਹੀ ਪੰਜਾਬੀ ਤੇ ਵਿਰਸੇ ਨੂੰ ਉਭਾਰਨ ਦੇ ਉਪਰਾਲੇ ਦੀ ਸ਼ਲਾਘਾ ਕੀਤੀ ਹੈ।ਮੋਨੀ ਗਿੱਲ ਤੇ ਮਹਿਤਾਬ ਸਿੰਘ ਕਾਹਲੋ ਵੱਲੋਂ ਉਲੀਕੇ ਸਮਾਗਮਾ ਵਿਚ ਹੁੰਮ- ਹੁਮਾ ਕੋ ਪਹੁੰਚਣ ਦਾ ਸੱਦਾ ਦਿੱਤਾ । ਇਸ ਮੀਟਿੰਗ ਵਿੱਚ ਕੁਲਵਿਦਰ ਸਿੰਘ ਫਲੋਰਾ, ਸੁਰਮੁਖ ਸਿੰਘ ਮਾਣਕੂ, ਮੋਨੀ ਗਿੱਲ , ਰਘੂਬੀਰ ਗੋਇਲ, ਕੁਲਦੀਪ ਗਿੱਲ , ਸੁਲੇਖਾਂ ਵਿੱਜ, ਆਗਿਆਪਾਲ ਸਿੰਘ ਰੰਧਾਵਾ, ਹਰਜੀਤ ਸਿੰਘ ਹੁੰਦਲ , ਮਹਿਤਾਬ ਸਿੰਘ ਕਾਹਲੋ ਤੇ ਡਾਕਟਰ ਸੁਰਿੰਦਰ ਸਿੰਘ ਗਿੱਲ ਨੇ ਇਸ ਮੀਟਿੰਗ ਵਿੱਚ ਸ਼ਾਮਲ ਹੋ ਕੇ ਅਪਨੀ ਹਾਜ਼ਰੀ ਨੂੰ ਯਕੀਨੀ ਬਣਾਇਆ ਤਾਂ ਜੋ ਜਰਨਲਿਸਟਾਂ ਦੀ ਇਹ ਕਲੱਬ ਪ੍ਰੈਸ ਪ੍ਰਤੀ ਵਫ਼ਾਦਾਰੀ ਨੂੰ ਮਜ਼ਬੂਤੀ ਨਾਲ ਅੱਗੇ ਤੋਰ ਸਕਣ।