ਵਿਦੇਸ਼ੀ ਹਸਤੀਆਂ ਨੇ ਹੁਣ ਨੌਦੀਪ ਕੌਰ ਦਾ ਮੁੱਦਾ ਚੁੱਕਿਆ

ਵਿਦੇਸ਼ੀ ਹਸਤੀਆਂ ਨੇ ਹੁਣ ਨੌਦੀਪ ਕੌਰ ਦਾ ਮੁੱਦਾ ਚੁੱਕਿਆ

ਕਿਸਾਨਾਂ ਨੌਦੀਪ ਕੌਰ ਬਾਰੇ ਚੁੱਪ ਕਿਉਂ ?

ਪਿੱਛਲੇ ਚਾਰ ਕੁ ਦਿਨਾਂ ਤੋਂ ਵਿਦੇਸ਼ੀ ਕਲਾਕਾਰਾਂ ਤੇ ਸਮਾਜ-ਸੇਵਕਾਂ ਦੇ ਟਵੀਟ ਤੋਂ ਬਾਅਦ ਕਿਸਾਨੀ ਮਸਲਾ ਅੰਤਰਰਾਸ਼ਟਰੀ ਪੱਧਰ ਤੇ ਭੱਖਦਾ ਨਜ਼ਰ ਆਉਂਦਾ ਹੈ। ਇਹ ਕੰਪੇਨ ਚਲਾਉਣ ਲਈ #poeticjustice ਸੰਸਥਾ ਨੇ ਮੋਹਰੀ ਨਿਭਾਇਆ ਸੀ ਅਤੇ ਭਾਰਤ ਸਰਕਾਰ ਨੇ ਉਹਨਾਂ ਨੂੰ ਲਾਲ ਕਿਲੇ ਦੀ 26 ਜਨਵਰੀ ਵਾਲੇ ਵਾਕਿਆ ਅਤੇ ਖਾਲਿਸਤਾਨ ਨਾਲ ਜੋੜਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਨੇ ਭਾਰਤ ਸਰਕਾਰ ਦੀ ਕੋਈ ਗੱਲ ਦਾ ਜੁਆਬ ਦੇਣ ਦੀ ਬਜਾਏ ਕੁੱਝ ਘੰਟੇ ਪਹਿਲਾਂ #freenodeepkaur ਦੀ ਅਗਲੀ ਕੰਪੇਨ ਸ਼ੁਰੂ ਕਰ ਦਿੱਤੀ ਹੈ। ਟਵੀਟ ਕਰਣ ਵਾਲ਼ੀਆਂ ਪ੍ਰਮੁੱਖ ਹਸਤੀਆਂ ਵਿੱਚੋਂ ਮੀਨਾ ਹੈਰਿਸ ਨੇ ਵੀ ਨੌਦੀਪ ਨੂੰ ਨਜ਼ਾਇਜ਼ ਹਿਰਾਸਤ ਵਿੱਚ ਰੱਖਣ ਦੀ ਗੱਲ ਕੀਤੀ ਹੈ।

23 ਸਾਲਾ ਨੌਦੀਪ ਕੌਰ ਨੂੰ 12 ਜਨਵਰੀ ਨੂੰ ਕੁੰਡਲੀ ਹੱਦ ਤੋਂ ਹਰਿਆਣਾ ਪੁਲਸ ਨੇ ਚੁੱਕ ਲਿਆ ਸੀ ਅਤੇ ਨੌਦੀਪ ਦੇ ਵਕੀਲ ਨੇ ਦੱਸਿਆ ਹੈ ਕਿ ਮੈਡੀਕਲ ਚੈਕਅੱਪ ਤੋਂ ਬਾਅਦ ਨੌਦੀਪ ਨੂੰ ਲੱਗੀਆਂ ਸੱਟਾਂ ਤੋਂ ਪਤਾ ਲਗਦਾ ਹੈ ਕਿ ਉਸ ਨਾਲ ਜੇਲ ਚ ਜਬਰਦਸਤੀ ਕੀਤੀ ਗਈ ਹੈ।

ਜਦੋਂ ਕਦੇ ਵੀ ਕੋਈ ਪਾਰਟੀ ਜਾ ਸੰਸਥਾ ਸਰਕਾਰ ਨਾਲ ਗੱਲ ਕਰਦੀ ਹੈ ਤਾਂ ਗੱਲ-ਬਾਤ ਦੌਰਾਣ ਸਰਕਾਰ ਉਹਨਾਂ ਧਿਰਾਂ ਦੇ ਬੰਦੇ ਮਾਰਨ ਜਾਂ ਜੇਲ੍ਹਾਂ ਵਿੱਚ ਸੁੱਟਣ ਤੇ ਰੋਕ ਲਾਉਂਦੀ ਹੈ ਜਿਵੇਂ ਕਿ 26 ਜਨਵਰੀ ਤੋਂ ਬਾਅਦ ਹੋਇਆ ਹੈ। ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰਾਂ ਤੇ ਵੀ ਕੇਸ ਪਾਏ ਹਨ ਪਰ ਉਹਨਾਂ ਦੀ ਗ੍ਰਿਫ਼ਤਾਰੀ ਸਰਕਾਰ ਨਹੀਂ ਕਰੀ। ਜਿਹੜੇ ਲੋਕਾਂ ਦੇ ਸੰਯੁਕਤ ਕਿਸਾਨ ਮੋਰਚੇ ਵਾਲੇ ਵਿਰੁੱਧ ਹਨ ਉਹਨਾਂ ਦੀ ਗ੍ਰਿਫ਼ਤਾਰੀ ਦੇ ਇਨਾਮ ਰੱਖੇ ਹੋਏ ਹਨ ਜਿਹਨਾਂ ਵਿੱਚ ਪ੍ਰਮੁੱਖ ਦੀਪ ਸਿੱਧੂ ਹੈ। ਦੀਪ ਸਿੱਧੂ ਤੇ ਲੱਖੇ ਸਿਧਾਣੇ ਬਾਰੇ ਸੰਯੁਕਤ ਕਿਸਾਨ ਮੋਰਚੇ ਦੀ ਨੀਤੀ ਸ਼ਪੱਸ਼ਟ ਹੈ ਪਰ ਨੌਦੀਪ ਬਾਰੇ ਸੰਯੁਕਤ ਕਿਸਾਨ ਮੋਰਚਾ ਕਿਉਂ ਚੁੱਪ ਹੈ ਚਿੰਤਾ ਦਾ ਵਿਸ਼ਾ ਹੈ।

#FarmersProtest

Deep Sidhu

ਲੱਖਾ ਸਿੰਘ ਸਿਧਾਣਾ Lakha singh sidhana

#freenodeepkaur