ਗੁਰਬਾਣੀ ਦੇ ਸ਼ਬਦ ਨੂੰ ਸੰਯੁਕਤ ਰਾਸ਼ਟਰ ਸੰਘ ਵੱਲੋਂ ਮਨੁੱਖੀ ਬਰਾਬਰਤਾ ਬਾਰੇ ਬਣੀ ਨਵੀਂ ਵੀਡੀਉ ਵਿਚ ਕੀਤਾ ਗਿਆ ਸ਼ਾਮਲ

ਗੁਰਬਾਣੀ ਦੇ ਸ਼ਬਦ ਨੂੰ ਸੰਯੁਕਤ ਰਾਸ਼ਟਰ ਸੰਘ ਵੱਲੋਂ ਮਨੁੱਖੀ ਬਰਾਬਰਤਾ ਬਾਰੇ ਬਣੀ ਨਵੀਂ ਵੀਡੀਉ ਵਿਚ ਕੀਤਾ ਗਿਆ ਸ਼ਾਮਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸਵਿਟਜਰਲੈਂਡ-ਜਨੇਵਾ (ਬਲਵਿੰਦਰਪਾਲ ਸਿੰਘ ਖਾਲਸਾ) ਸੰਸਾਰ ਦੀ ਸਭ ਤੋਂ ਵਡੀ ਪ੍ਤੀਨਿਧ ਸੰਸਥਾ ਸੰਯੁਕਤ ਰਾਸ਼ਟਰ ਸੰਘ ਦੇ ਮਨੁੱਖੀ ਅਧਿਕਾਰ ਸੰਗਠਨ ਦੇ ਫੇਥ ਫਾਰ ਰਾਇਟਸ ਹਾਇ ਕਮਿਸ਼ਨ ਨੇ ਆਪਣੇ ਚੌਥੇ ਸਲਾਨਾ ਸਮਾਗਮ ਦੌਰਾਨ ਮਨੁੱਖੀ ਬਰਾਬਰੀ / ਔਰਤ-ਮਰਦ ਸਮਾਨਤਾ ਉਤੇ ਬਣਾਇ ਤੇ ਜਾਰੀ ਕੀਤੀ ਗਇ ਵੀਡੀਉ ਵਿਚ ਗੁਰੂ ਗਰੰਥ ਸਾਹਿਬ ਦੇ ਇਸ ਸ਼ਬਦ ਨੂੰ ਸ਼ਾਮਲ ਕੀਤਾ ਹੈ :" ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣਿ ਵਿਆਹੁ....ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ "।  ਗੁਰਬਾਣੀ ਦੇ ਇਲਾਹੀ ਸ਼ਬਦ ਨੂੰ ਸ਼ਾਮਲ ਕਰਨ ਵਿਚ ਸੰਯੁਕਤ ਰਾਸ਼ਟਰ ਸੰਘ ਦੀ ਮਨੁੱਖੀ ਅਧਿਕਾਰ ਸੰਸਥਾ ਦੇ ਮੈਂਬਰ ਤੇ ਮਨੁੱਖੀ ਅਧਿਕਾਰਾਂ ਦੇ ਪਹਿਰੇਦਾਰ ਤੇ ਵੱਡੇ ਵਿਦਵਾਨ ਡਾਕਟਰ ਇਕਤਦਾਰ ਚੀਮਾ ਨੇ ਸ਼ਾਮਲ ਵੀ ਕਰਵਾਇਆ ਤੇ ਵੀਡੀਉ ਵਿਚ ਆਪ ਗਾਇਆ। ਇਹ ਵੀਡੀਉ 30 ਮਾਰਚ, 2021 ਨੂੰ ਜਨੇਵਾ ਦੇ ਸੰਯੁਕਤ ਰਾਸ਼ਟਰ ਸੰਘ ਦੇ ਮਨੁੱਖੀ ਅਧਿਕਾਰਾਂ ਦੇ ਸੰਸਾਰ ਦਫਤਰ ਵਿਚ ਜਾਰੀ ਕੀਤੀ ਗਇ। ਇਸ ਸੰਸਾਰ ਕਾਨਫਰੰਸ ਵਿਚ ਯੂ.ਐਨ.ਹਾਇ ਕਮਿਸ਼ਨ ਆਨ ਹਿਊਮਨ ਰਾਇਟਸ ਵਿਚ ਮਿਸ਼ੈਲ ਬੈਚੀਲੈਟ ਨੂੰ ਸੁਣਿਆ ਗਿਆ, ਜੋ ਯੂ.ਐਨ. ਹਾਇ ਕਮਿਸ਼ਨ ਫਾਰ ਹਿਊਮਨ ਰਾਇਟਸ ਹਨ। ਬੀਬੀ ਮਿਸ਼ੈਲ ਬੈਚੀਲੈਟ (Michelle Bachelet)  ਚਿੱਲੀ ਦੇਸ਼ ਦੇ ਦੋ ਵਾਰ ਰਾਸ਼ਟਰਪਤੀ ਰਹਿ ਚੁੱਕੇ ਹਨ ਮਿਸ਼ੈਲ ਬੈਚੀਲੈਟ  United Nations Entity for Gender Equality and the Empowerment of Women. ਦੇ ਵੀ ਡਾਇਰੈਕਟਰ ਚੁਣੇ ਗਏ ਸਨ। 

ਇਸ ਕਾਨਫਰੰਸ ਵਿਚ ਸੰਸਾਰ ਭਰ ਦੀਆਂ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ, ਸੁਸ਼ੀਲ ਤੇ ਕਾਰੋਬਾਰੀ ਲੋਕ ਸ਼ਾਮਲ ਹੋਏ। ਕਾਨਫਰੰਸ ਵਿਚ ਬੋਲਦਿਆਂ ਡਾ: ਚੀਮਾ ਨੇ ਕਿਹਾ ਕਿ ਸਿੱਖਾਂ ਕੌਮ ਦੇ ਧਰਮ ਗਰੰਥ, ਗੁਰੂ ਗਰੰਥ ਸਾਹਿਬ ਵਿਚ ਮਨੁੱਖਤਾ ਨੂੰ ਸੇਧ ਦੇਣ ਵਾਲਾ ਮਹਾਨ ਸੰਦੇਸ਼ ਹੈ। ਸਿੱਖ ਧਰਮ ਦੇ ਮੋਢੀ ਤੇ ਸੰਸਾਰ ਵਿਚ ਸਿੱਖ ਧਰਮ ਦਾ ਪ੍ਰਕਾਸ਼ ਕਰਨ ਵਾਲੇ ਰਹਿਬਰ ਗੁਰੂ ਨਾਨਕ ਸਾਹਿਬ ਦੇ ਸਮੇਂ ਔਰਤਾਂ ਨੂੰ ਕਿਸੇ ਕਿਸਮ ਦਾ ਅਧਿਕਾਰ ਨਹੀਂ ਸੀ।  ਔਰਤ ਬ੍ਰਾਹਮਣਵਾਦੀ ਜਾਤ ਪਾਤ ਪ੍ਰਣਾਲੀ ਦੇ ਅ੍ਣਮਨੁੱਖੀ ਪ੍ਰਬੰਧ ਵਿਚ ਬੁਰੀ ਤਰਾਂ ਪਿਸ ਰਹੀ ਸੀ, ਜਿਸ ਵਿਰੁੱਧ ਗੁਰੂ ਨਾਨਕ ਸਾਹਿਬ ਨੇ ਆਵਾਜ ਚੁੱਕੀ ਤੇ ਸਿੱਖ ਧਰਮ ਵਿਚ ਔਰਤ ਨੂੰ ਮਰਦ ਦੇ ਬਰਾਬਰ ਜਗਾ, ਰੁਤਬਾ ਤੇ ਇਜਤ ਦਿੱਤੀ। ਡਾ: ਚੀਮਾਂ ਨੇ ਆਪਣੀ ਗੱਲ ਜਾਰੀ ਰਖਦਿਆਂ ਕਿਹਾ ਕਿ ਉਨਾਂ ਨੂੰ ਮਾਣ ਹੈ ਕਿ ਉਹ ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰਾਂ ਦੇ ਚਾਰਟਰ  UN faith for rights declaration ਵਿੱਚ ਗੁਰਬਾਣੀ ਦੇ ਤਿੰਨ ਸ਼ਬਦ ਸ਼ਾਮਲ ਕਰਵਾ ਸਕੇ, ਕਿਉਂਕਿ ਉਨਾ ਇਲਾਹੀ ਸ਼ਬਦਾਂ ਵਿਚ ਮਨੁੱਖਤਾ ਦੀ ਬਰਾਬਰੀ, ਮੁਹਬੱਤ,ਤੇ ਇਨਸਾਫ ਦੀ ਗੱਲ ਹੈ। ਉਨਾਂ ਕਿਹਾ ਕਿ ਇਕ ਮੁਸਲਮਾਨ ਹੁੰਦੇ ਹੋਏ ਉਨਾਂ ਨੂੰ ਆਪਣੇ ਸਿੱਖ ਭਰਾਵਾਂ ਉਤੇ ਮਾਣ ਹੈ ਕਿ  2019 ਵਿਚ 34 ਮੁਸਲਮਾਨ ਨੌਜਵਾਨ ਵਿਦਿਆਰਥਣਾਂ ਨੂੰ ਭਾਰਤ ਦੇ ਮਹਾਂਰਾਸ਼ਟਰ ਰਾਜ ਤੋਂ ਕਸ਼ਮੀਰ ਉਨਾਂ ਮੁਸਲਮਾਨ ਮੁਟਿਆਰਾਂ ਦੇ ਘਰ ਸੁਰਖਿਅਤ ਪਹੁੰਚਾਣ ਵਿਚ ਕਾਮਯਾਬ ਹੋਏ ਸਨ ਜੋ ਹਿੰਦੂ ਮੁਸਲਿਮ ਫਸਾਦਾਂ ਵਿਚ ਘਿਰ ਗਇਆਂ ਸਨ ਤੇ ਉਨਾਂ ਨੂੰ ਬਲਾਤਕਾਰ ਦੀਆਂ ਧਰਮੀਆਂ ਮਿਲ ਰਹੀਆ ਸਨ। ਇਸ ਤੋਂ ਇਲਾਵਾ ਸਿੱਖਾਂ ਨੇ ਪੂਰੀ ਦੁਨੀਆਂ ਵਿਚ ਕਰੋਨਾ ਮਹਾਂਮਾਰੀ ਦੌਰਾਨ ਰੋਟੀ ਪਾਣੀ ਨੂੰ ਅਰਸ ਰਹੇ ਲੋਕਾਂ ਵਾਸਤੇ ਲੰਗਰ ਲਾ ਕੇ ਤੇ ਸੇਹਤ ਸੇਵਾਵਾਂ ਕਰਕੇ ਮਨੁਖਤਾ ਦੀ ਸੇਵਾ ਕੀਤੀ ਹੈ। 
ਸੰਯੁਕਤ ਰਾਸ਼ਟਰ ਸੰਘ ਦੁਆਰਾ ਤਿਆਰ ਕੀਤੀ ਵੀਡੀਉ ਨੂੰ ਇਸ ਲਿੰਕ ਤੇ ਵੇਖਿਆ - ਸੁਣਿਆ ਜਾ ਸਕਦਾ ਹੈ : 
https://www.youtube.com/watch?v=W0_Up29Lnoc&t=3s