ਨਿਊ ਯਾਰਕ ਵਿੱਚ ਨਫਰਤੀ ਹਿੰਸਾ ਦੀਆਂ ਘਟਨਾਵਾਂ ਦੇ ਸ਼ਿਕਾਰ ਸੱਜਣ ਸਿੰਘ ਦੇ ਘਰ ਪੁੱਜੇ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ

ਨਿਊ ਯਾਰਕ ਵਿੱਚ ਨਫਰਤੀ  ਹਿੰਸਾ ਦੀਆਂ ਘਟਨਾਵਾਂ ਦੇ ਸ਼ਿਕਾਰ ਸੱਜਣ ਸਿੰਘ ਦੇ ਘਰ ਪੁੱਜੇ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ

 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਰਮਜੀਤ ਸਿੰਘ ਸਰੋਆ ਹਾਲ ਪੁੱਛਣ ਲਈ ਪੁੱਜੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ): ਨਿਊ ਯਾਰਕ ਦੇ ਰਿਚਮੰਡ ਹਿੱਲ ਵਿੱਚ ਪਿਛਲੇ ਦਿਨੀ ਲਗਾਤਾਰ ਸਿੱਖਾਂ ਨਾਲ ਨਫਰਤੀ ਹਿੰਸਾ ਦੀਆਂ ਘਟਨਾਵਾਂ ਦੇ ਸ਼ਿਕਾਰ ਸੱਜਣ ਸਿੰਘ ਦੇ ਘਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ ਹਾਲ ਪੁੱਛਣ ਲਈ ਪੁੱਜੇ ਉੱਨਾਂ ਪਰਿਵਾਰ ਤੋਂ ਘਟਨਾ ਸਬੰਧੀ ਪੂਰੇ ਵੇਰਵੇ ਪ੍ਰਾਪਤ ਕੀਤੇ ।ਇਸ ਮੌਕੇ ਉਹਨਾਂ ਨਾਲ ਗੁਰਦੁਆਰਾ ਸਿੱਖ ਕਲਚਰਲ ਸੁਸਇਟੀ ਦੇ ਜਨਤਕ ਅਤੇ ਵਿਦੇਸ਼ ਮਾਮਲਿਆਂ ਦੇ ਚੇਅਰਮੈਨ ਹਰਪ੍ਰੀਤ ਸਿੰਘ ਤੂਰ ਵੀ ਸਨ। ਮੁਲਾਕਾਤ ਤੋਂ ਬਾਅਦ ਡਾ ਪਰਮਜੀਤ ਸਿੰਘ ਸਰੋਆ ਨੇ ਦੱਸਿਆ ਕਿ ਪਰਿਵਾਰ ਨੇ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕੀਤਾ ਅਤੇ ਦੱਸਿਆ ਕਿ ਦੋਨੋ ਦੋਸ਼ੀਆਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ ਗਿਆ ਹੈ ਅਤੇ ਜਲਦੀ ਦੂਜਾ ਵੀ ਪੁਲਸ ਦੀ ਗ੍ਰਿਫ਼ਤ ਵਿੱਚ ਹੋਵੇਗਾ ਉਹਨਾਂ ਦੱਸਿਆ ਕਿ ਸੱਜਣ ਸਿੰਘ ਦੇ ਸਿਰ ਵਿੱਚ ਕਾਫ਼ੀ ਸੱਟਾਂ ਹਨ । ਉਹਨਾਂ ਦੱਸਿਆ ਕਿ ਨਿਊਯਾਰਕ ਪ੍ਰਸ਼ਾਸਨ ਇਹਨਾ ਘਟਨਾਵਾਂ ਨੂੰ ਕਾਫ਼ੀ ਗੰਭੀਰਤਾ ਨਾਲ ਲੈ ਰਿਹਾ ਅਤੇ ਅਜਿਹਾ ਮਹੌਲ ਸਿਰਜਿਆ ਜਾ ਰਿਹਾ ਕਿ ਅੱਗੇ ਤੋਂ ਅਜਿਹੀਆਂ ਘਟਨਾਵਾਂ ਨਾ ਵਾਪਰਨ । ਇਸ ਮੌਕੇ ਸੱਜਣ ਸਿੰਘ ਦੀ ਧਰਮ ਪਤਨੀ ਕਮਲਜੀਤ ਕੌਰ ਅਤੇ ਪਰਿਵਾਰਕ ਮੈਂਬਰ ਹਾਜ਼ਰ ਸਨ। ਉਕਤ ਪੱਤਰਕਾਰ ਨਾਲ ਘਟਨਾ ਦੇ ਸ਼ਿਕਾਰ ਸੱਜਣ ਸਿੰਘ ਗੱਲਬਾਤ ਕਰਦਿਆਂ ਦੱਸਿਆ ਕਿ ਦੂਸਰੇ ਬਜ਼ੁਰਗ ਜ਼ਿਹਨਾਂ ਨਾਲ ਪਹਿਲਾ ਘਟਨਾ ਵਾਪਰੀ ਸੀ ਉਸਦੇ ਦੋਸ਼ੀ ਨੂੰ ਵੀ ਕਾਬੂ ਕਰ ਲਿਆ ਗਿਆ ਹੈ ਭਾਵੇਂ ਉਹ ਬਜ਼ੁਰਗ ਇਡੀਆ ਚਲੇ ਗਏ ਹਨ ਪਰ ਸਥਾਨਕ ਭਾਈਚਾਰ ਉਸਦਾ ਕੇਸ ਪੈਰਵਾਈ ਨਾਲ ਲੜੇਗਾ।
ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਵਧੀਕ ਸਕੱਤਰ ਪਰਮਜੀਤ ਸਿੰਘ ਸਰੋਆ ਨੇ ਇਸ ਮੌਕੇ ਦੱਸਿਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਹਰ ਹੀਲੇ ਵਸੀਲੇ ਪੀੜਤ ਪਰਿਵਾਰਾਂ ਨਾਲ ਖੜੀ ਹੈ ਤੇ ਜੋ ਸੰਭਵ ਹੋਇਆ ਕੀਤਾ ਜਾਵੇਗਾ।  ਇਸ ਮੌਕੇ ਉਨਾਂ ਸੱਜਣ ਸਿੰਘ ਦੀ ਧਰਮ ਪਤਨੀ ਕਮਲਜੀਤ ਕੌਰ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਸ਼ੋਮਣੀ ਕਮੇਟੀ ਵਲੌ ਇਹ ਮੁੱਦਾ ਕੋਮਾਂਤਰੀ ਪੱਧਰ ਤੇ ਉਠਾਉਣ ਲਈ ਵਿਸ਼ੇਸ਼ ਧੰਨਵਾਦ ਕੀਤਾ।