ਪ੍ਰੋਡਿਊਸਰ ਡੀ.ਐੱਕਸ.ਐੱਕਸ ਨੂੰ ਨਿਹੰਗ ਸਿੰਘਾਂ ਨੇ ਕੁਟਕੇ ਬਾਟੇ ਵਾਂਗ ਮਾਂਜਿਆ

 ਪ੍ਰੋਡਿਊਸਰ ਡੀ.ਐੱਕਸ.ਐੱਕਸ ਨੂੰ ਨਿਹੰਗ ਸਿੰਘਾਂ ਨੇ ਕੁਟਕੇ ਬਾਟੇ ਵਾਂਗ ਮਾਂਜਿਆ

ਮਾਮਲਾ ਸ਼ੋਸ਼ਲ ਮੀਡੀਆ ਉਪਰ ਅਸ਼ਲੀਲ ਵੀਡੀਓ ਪਾਉਣ ਦਾ                                               

 *ਪ੍ਰੋਡਿਊਸਰ ਡੀਐੱਕਸਐੱਕਸ ਨੇ ਕਿਹਾ ਮੁੜਕੇ ਅਸ਼ਲੀਲ ਵੀਡੀਓ ਨਹੀਂ ਬਣਾਵਾਂਗਾ 

 *ਅਕਾਲੀ ਦਲ ਅੰਮ੍ਰਿਤਸਰ ਨਿਹੰਗਾਂ ਦੀ ਪਿਠ ਉਪਰ, ਜਮਾਨਤ ਕਰਵਾਈ

ਅੰਮ੍ਰਿਤਸਰ ਟਾਈਮਜ਼ ਬਿਉਰੋ

 ਧਨੌਲਾ : ਨੇੜਲੇ ਪਿੰਡ ਕੋਟਦੁਨਾ ਵਿਚ ਨਿਹੰਗ ਸਿੰਘਾਂ ਵੱਲੋਂ ਸੋਸ਼ਲ ਮੀਡੀਆ 'ਤੇ ਲੱਚਰ ਵੀਡੀਓ ਪਾਉਣ ਨੂੰ ਲੈ ਕੇ ਚਰਚਾ ਵਿੱਚ ਰਹਿਣ ਵਾਲੇਤੇ ਡੀਐੱਕਸਐੱਕਸ ਪੋ੍ਡਿਊਸਰ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਤੋਂ ਪਤਾ ਲੱਗਿਆ ਹੈ ਕਿ ਕੁਝ ਨਿਹੰਗ ਸਿੰਘਾਂ ਨੇ ਪੋ੍ਡਿਊਸਰ ਹਰਜਿੰਦਰ ਸਿੰਘ ਡੀਐੱਕਸਐੱਕਸ ਦੀ ਪਿੰਡ ਕੋਟਦੁਨਾਂ ਦੀ ਸਭ 'ਚ ਸਭ ਦੇ ਸਾਹਮਣੇ ਕੁੱਟਮਾਰ ਕੀਤੀ ਗਈ। ਇਨ੍ਹਾਂ ਨੇ ਕੁੱਟਮਾਰ ਦੀ ਜ਼ਿੰਮੇਵਾਰੀ ਲੈਂਦਿਆਂ ਕਿਹਾ ਕਿ ਪੋ੍ਡਿਊਸਰ ਲੱਚਰ ਵੀਡੀੳਜ਼ ਬਣਾ ਕੇ ਨੌਜਵਾਨ ਪੀੜ੍ਹੀ ਨੂੰ ਗ਼ਲਤ ਰਸਤੇ ਪਾਉਂਦਾ ਸੀ। ਇਸ ਸਬੰਧੀ ਉਹ ਇਸ ਨੂੰ ਕਈ ਵਾਰ ਸਮਝਾ ਚੁੱਕੇ ਸਨ ਪਰ ਉਹ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆਇਆ, ਇਸੇ ਕਾਰਨ ਕੁੱਟਮਾਰ ਕੀਤੀ ਹੈ। ਨਿਹੰਗ ਸਿੰਘਾਂ ਵੱਲੋਂ ਕਿਹਾ ਗਿਆ ਕਿ ਪ੍ਰੋਡਿਊਸਰ ਪੰਜਾਬ ਦੇ ਨੌਜਵਾਨਾਂ ਨੂੰ ਲੱਚਰਤਾ ਤੇ ਅਸ਼ਲੀਲਤਾ ਵੱਲ ਲਿਜਾ ਰਿਹਾ ਹੈ, ਜਿਸ ਕਰਕੇ ਉਨ੍ਹਾਂ ਨੇ ਉਸ ਦੀ ਕੁੱਟਮਾਰ ਕੀਤੀ ਹੈ। ਜੇਕਰ ਧਨੌਲਾ ਥਾਣੇ ਦੀ ਪੁਲਿਸ ਨੇ ਉਨ੍ਹਾਂ 'ਤੇ ਕਾਰਵਾਈ ਕਰਨੀ ਹੈ ਤਾਂ ਕਰ ਸਕਦੇ ਹਨ।

ਜ਼ਿਕਰਯੋਗ ਹੈ ਕਿ ਪ੍ਰੋਡਿਊਸਰ ਡੀਐਕਸ ਐਕਸ ਵੱਲੋਂ ਫੇਸਬੁੱਕ, ਯੂਟਿਊਬ 'ਤੇ ਗੰਦੀਆਂ ਗਾਲਾਂ ਵਾਲੀਆਂ ਲੱਚਰ ਵੀਡੀਓਜ਼ ਬਣਾ ਕੇ ਪਾਈਆਂ ਜਾਂਦੀਆਂ ਹਨ ਜਿਸ ਕਰਕੇ ਹਮੇਸ਼ਾ ਚਰਚਾ ਵਿੱਚ ਰਹਿੰਦੇ ਹਨ। ਕੁੱਟਮਾਰ ਕਰਨ ਵਾਲੇ ਨਿਹੰਗ ਸਿੰਘ ਬਰਨਾਲਾ ਤੋਂ ਬਾਹਰੀ ਜ਼ਿਲ੍ਹੇ ਦੇ ਹਨ।ਵੀਡੀਓ ਵਿੱਚ ਨਿਹੰਗ ਪ੍ਰੋਡਿਊਸਰ ਦੀ ਕੁੱਟਮਾਰ ਕਰ ਰਹੇ ਹਨ, ਜਦਕਿ ਪਿੰਡ ਦੇ ਲੋਕ ਉਸ ਨੂੰ ਛੁਡਾ ਵੀ ਨਹੀਂ ਰਹੇ ਤੇ ਤਮਾਸ਼ਾ ਦੇਖ ਰਹੇ ਹਨ। ਇਸ ਕੁੱਟਮਾਰ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਨਿਹੰਗ ਸਿੰਘਾਂ ਦੀ ਤਾਰੀਫ਼ ਕੀਤੀ ਜਾ ਰਹੀ ਹੈ, ਕਿਉਂਕਿ ਉਨ੍ਹਾਂ ਨੇ ਲੱਚਰ ਵੀਡੀਓਜ਼ ਪਾਉਣ ਵਾਲੇ ਵਿਅਕਤੀ ਨੂੰ ਕੁੱਟਿਆ ਹੈ।ਕੁਝ ਮਹੀਨੇ ਪਹਿਲਾਂ ਪ੍ਰੋਡਿਊਸਰ ਤੇ ਉਸ ਦੇ ਸਾਥੀਆਂ ਵੱਲੋਂ ਆਪਣੀ ਇੱਕ ਵੀਡੀਓ ਵਿੱਚ ਭਾਈ ਘਨੱਈਆ ਜੀ ਬਾਰੇ ਭੱਦੀ ਸ਼ਬਦਾਵਲੀ ਵਰਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਉਪਰ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਵੀ ਪਰਚਾ ਹੋ ਚੁੱਕਿਆ ਹੈ। ਉਧਰ ਬਰਨਾਲਾ ਪੁਲਿਸ ਦਾ ਕਹਿਣਾ ਹੈ ਕਿ ਅਜੇ ਤੱਕ ਉਨ੍ਹਾਂ ਕੋਲ ਇਸ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ।

                                                           ਅਕਾਲੀ ਦਲ ਅੰਮ੍ਰਿਤਸਰ ਨੇ ਨਿਭਾਇਆ ਕੌਮੀ ਫਰਜ਼

ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋ ਲੱਚਰਤਾ ਫੈਲਾਉਣ ਵਾਲੇ ਪ੍ਰੋਡਿਊਸਰ  ਦਾ ਕੁਟਾਪਾ ਕਰਨ ਤੋਂ ਬਾਦ ਅੱਜ ਸਿੰਘ ਧਨੌਲੇ ਥਾਣੇ ਵਿੱਚ ਸਵੇਰੇ 10 ਵਜੇ ਪੇਸ ਹੋਏ ਅਤੇ ਜਿਸਦੇ ਵਿੱਚ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਆਗੂ ਵੀ ਵੱਡੀ ਗਿਣਤੀ ਵਿੱਚ ਪਹੁੰਚੇ। ਜਿਸਦੇ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਸਮੇਤ 9 ਹੋਰ ਸਿੰਘਾਂ ਤੇ 23,24,751 ਤੇ ਹੋਰ ਵੱਖ-ਵੱਖ ਧਾਰਾਵਾਂ ਸਮੇਤ ਪਰਚਾ ਦਰਜ ਕੀਤਾ ਗਿਆ ਅਤੇ ਕਈ ਸਾਲ ਪਹਿਲਾਂ ਪੀਲੀ-ਭੀਂਗ ਰਾਜਸਥਾਨ ਵਿਖੇ ਹੋਏ ਮਰਡਰ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਦਾ ਨਾਮ ਜੋੜਿਆ ਜਾ ਰਿਹਾ ਸੀ ਜਿਸਦੇ ਵਿੱਚ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਪੁਲਿਸ ਨੂੰ ਸਹੀ ਕਾਰਵਾਈ ਕਰਨ ਦੀ ਹੀ ਮੰਗ ਕੀਤੀ ਕਿ ਸਿੱਖ ਨੌਜਵਾਨਾਂ ਤੇ ਬਣਦੀ ਕਾਰਵਾਈ ਕਰਨ ਉਪਰੰਤ ਜਮਾਨਤ ਦਿੱਤੀ ਜਾਵੇ ਤੇ ਝੂਠੇ ਕੇਸ ਪਾਉਣੇ ਬੰਦ ਕਰੇ।ਇਸ ਮੌਕੇ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਯੂਥ ਆਗੂ ਸ੍ ਅਮਰੀਕ ਸਿੰਘ ਕਿਲਾ ਹਕੀਮਾਂ, ਗੁਲਜਿੰਦਰ ਸਿੰਘ ਦੰਦਰਾਲਾ ਢੀਂਡਸਾ , ਖੁਸਮਨ ਸਿੰਘ ਕਿਲਾ ਹਕੀਮਾਂ ਸਮੇਤ ਭਾਈ ਮਹਿੰਦਰਪਾਲ ਸਿੰਘ ਦਾਨਗੜ,ਭਾਈ ਗੁਰਮੁੱਖ ਸਿੰਘ ਧਨੌਲਾ, ਭਾਈ ਗੁਰਪ੍ਰੀਤ ਸਿੰਘ ਧਨੌਲਾ ਵੱਲੋ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦੇ ਸਮੇਤ 9 ਹੋਰ ਸਿੰਘਾਂ ਦੀ ਜਮਾਨਤ ਕਰਵਾਈ ਗਈ । ਇਸ ਮੌਕੇ ਵੱਡੀ ਗਿਣਤੀ ਵਿੱਚ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸਾਹਿਬਾਨ ਅਤੇ ਨਿਹੰਗ ਸਿੰਘ ਫੌਜਾਂ ਤੇ ਸਿੱਖ ਨੌਜਵਾਨ ਵੱਡੀ ਗਿਣਤੀ ਵਿੱਚ ਹਾਜਰ ਸਨ।ਪਿੰਡ ਕੋਟ ਦੁੱਨਾਂ ਵਾਲ਼ੇ ਜਿਹੜੇ ਸਰਪੰਚ ਸਮੇਤ ਕੁਝ ਸਿਆਣੇ ਬਿਆਣੇ ਲੋਕ ਪ੍ਰਡਿਊਸਰ ਦੇ ਹੱਕ ਵਿੱਚ ਆਏ ਤੇ ਕਹਿ ਰਹੇ ਨੇ ਕਿ ਉਹ ਇਹੋ ਜਿਹੀਆਂ ਅਸ਼ਲੀਲ ਫ਼ਿਲਮਾਂ ਸਿਰਫ਼ ਮਨੋਰੰਜਨ ਲਈ ਬਣਾਉਂਦੇ ਨੇ ਤੇ ਇਹ ਉਹਨਾਂ ਦਾ ਰੁਜ਼ਗਾਰ ਏ।

   ਇਸ ਮਗਰੋਂ ਸ਼ੋਸ਼ਲ ਮੀਡੀਆ ਉਪਰ ਨਿਹੰਗਾਂ ਦੇ ਹਕ ਵਿਚ ਤੇ ਸਰਪੰਚ ਸਮੇਤ  ਉਹਨਾਂ ਦੇ ਸਾਥੀਆਂ ਵਿਰੁੱਧ ਪੋਸਟਾਂ ਦੀ ਝੜੀ ਲਗ ਗਈ । ਸਭਨਾਂ ਨੇ ਕਿਹਾ ਕਿ ਪ੍ਰੌਡਿਊਸਰ ਜਿਹੜੇ ਕੁੜੀਆਂ ਦੇ ਅਸ਼ਲੀਲ ਰੋਲ  ਕਰਵਾਉਂਦੇ ਹਨ ਉਸਦੀ ਥਾਂ ਆਪਣੀਆਂ ਧੀਆਂ ਭੈਣਾਂ ਤੋਂ ਰੋਲ ਕਰਵਾ ਲਿਆ ਕਰਨ। ਉਹਨਾਂ ਨੂੰ ਵੀ ਰੁਜ਼ਗਾਰ ਮਿਲ਼ ਜਾਊ ਨਾਲ਼ੇ ਮਨੋਰੰਜਨ ਹੋ ਜਾਊ ,ਬੇਸ਼ਰਮੀ ਦੀ ਕੋਈ ਹੱਦ ਹੁੰਦੀ ਜਿਹੜੀ 100 ਦੇ ਕਰੀਬ ਮੁੰਡ੍ਹੀਰ ਉਹਦੇ ਹੱਕ ਚ ਆਈ ਸੀ ਲਾਹਨਤੀਓ ਕੀ ਤੁਹਾਡੀਆਂ ਭੈਣਾਂ ਇਹ ਵੀਡੀਓ ਨਹੀਂ ਵੇਖਦੀਆਂ ਹੋਣਗੀਆਂ  ? ਇਹੋ ਜਿਹੀਆਂ ਵੀਡੀਓ ਵੇਖ ਕੇ ਉਹ ਕਿਹੜੇ ਰਾਹ ਪੈਣਗੀਆਂ ਕਦੇ ਸੋਚਿਆ ?

     ਫੇਸਬੁੱਕ ਉਪਰ ਗੁਰਪ੍ਰੀਤ ਸਿੰਘ ਨੇ ਆਪਣੀ ਵਾਲ ਉਪਰ ਲਿਖਿਆ ਕਿ ਅਜਿਹੀਆਂ ਵੀਡੀਓ ਗੀਤਾਂ ਦਾ ਨਤੀਜਾ  ਵੇਖ ਲਉ 15-15 ਸਾਲਾਂ ਦੇ ਨਿਆਣੇ ਕੁੜੀਆਂ ਕੱਢਣ ਲੱਗ ਪਏ,ਜੇ ਇਹਨਾਂ ਦੇ ਪਿੰਡ ਵਿੱਚ ਅਜੇ ਵੀ ਕੋਈ ਜਾਗਦੀ ਜ਼ਮੀਰ ਵਾਲ਼ਾ ਹੈਗਾ ਤਾਂ  ਮੀਡੀਆ ਚ ਆ ਕੇ ਇਸ ਕੰਜਰਖਾਨੇ ਬਾਰੇ ਗ਼ਲਤ ਕਹੇ ਨਹੀਂ ਤਾਂ ਸਾਰਾ ਪਿੰਡ ਲਾਹਨਤੀਆਂ ਦਾ ਹੀ ਸਮਝਿਆ ਜਾਊ ।ਇਹਤੋਂ ਬਾਅਦ ਪਿੰਡ ਦੇ ਸਰਪੰਚ ਨੇ ਕਿਹਾ ਕਿ ਉਹ ਮਾਫੀ ਮੰਗਦੇ ਹਨ।ਅਸੀਂ ਅਗੇ ਤੋਂ ਅਜਿਹੀ ਵੀਡੀਉ ਨਹੀ ਬਨਾਉਣ ਦੇਵਾਂਗੇ।ਪ੍ਰੋਡਿਊਸਰ ਡੀਐਕਸ ਐਕਸ ਨੇ ਕਿਹਾ ਕਿ ਉਹ ਗਲਤ ਵੀਡਿਓ ਨਹੀਂ ਬਨਾਉਣਗੇ। 

    ਸਿਖ ਸੇਵਕ ਸੁਸਾਇਟੀ ਇੰਟਰਨੈਸ਼ਨਲ  ਨੇ ਕਿਹਾ ਕਿ ਨਿਹੰਗ ਸਿੰਘਾਂ ਦਾ ਰੌਲ ਇਤਿਹਾਸਕ ਹੈ।ਅਜਿਹੇ ਲੋਕਾਂ ਦੀ ਸਜ਼ਾ ਇਹੀ ਬਣਦੀ ਹੈ।ਪਿੰਡ ਵਾਲਿਆਂ ਦਾ ਫੁਕਰੇ ਪ੍ਰੋਡਿਉਸਰ ਦੀ ਹਮਾਇਤ ਵਿਚ ਆਉਣਾ ਪਿੰਡ ਦੀ ਬਦਨਾਮੀ ਦਾ ਕਾਰਣ ਬਣਿਆ ਹੈ।ਚੇਆਰਮੈਨ ਰਜਿੰਦਰ ਸਿੰੰਘ ਪਰੇਵਾਲ ਤੇ ਪਰਮਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਨਿਹੰਗ ਸਿੰਘਾਂ ਨੂੰ ਨਸ਼ਿਆ ਦੇ ਸਮਗਲਰਾਂ ਵਿਰੁਧ ਇਹ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸਾਮਾਜ ਵਿਰੋਧੀ ਗਤੀਵਿਧੀਆਂ ਨੂੰ ਨਥ ਪੈ ਸਕੇ ਤੇ ਪੰਜਾਬ ਸਭਿਆਚਾਰਕ ਸਮਾਜਕ ਉਜਾੜੇ ਵਲ ਨਾ ਜਾਵੇ।ਉਹਨਾਂ ਕਿਹਾ ਕਿ ਪੰਜਾਬ ਵਿਚ ਨਸ਼ੇ ਦੇ ਕਾਰੋਬਾਰ ਵਿੱਚ ਪੁਲੀਸ, ਸਿਆਸੀ ਲੀਡਰ ਵੀ ਸ਼ਾਮਿਲ ਦੱਸੇ ਜਾਂਦੇ ਹਨ। ਪਰ ਅੱਜ ਤੱਕ ਕੋਈ ਵੱਡਾ ਸਿਆਸੀ ਲੀਡਰ ਪੁਲੀਸ ਵੱਲੋਂ ਸਾਹਮਣੇ ਨਹੀਂ ਲਿਆਂਦਾ ਜਾ ਸਕਿਆ। ਪੁਲੀਸ ਮਹਿਕਮੇ ਨੇ ਆਪਣੇ ਅਨੇਕਾਂ ਕਰਮਚਾਰੀ ਨਸ਼ੇ ਦੇ ਵਪਾਰ ਵਿੱਚ ਸ਼ਾਮਿਲ ਹੋਣ ਕਾਰਨ ਨੌਕਰੀ ਤੋਂ ਕੱਢੇ ਹਨ। ਇਸ ਨਸ਼ੇ ਦੀ ਦਲ ਦਲ ਵਿੱਚ ਪੰਜਾਬ ਨੂੰ ਕੱਢਣ ਲਈ ਸਰਕਾਰ ਨੂੰ ਇਕਲੀਆਂ ਸਖਤੀਆਂ ਦੀ ਬਜਾਇ ਆਪਣੀ ਸੋਚ ਵਿਚ ਤਬਦੀਲੀ ਲਿਆਉਣੀ ਪਵੇਗੀ ਤੇ ਇਹ ਜਾਣਨਾ ਪਵੇਗਾ ਕਿ ਨਸ਼ਿਆਂ ਦਾ ਸੇਵਨ ਪਿਛਲ ਕੁਝ ਸਾਲਾਂ ਦੌਰਾਨ ਹੀ ਕਿਉਂ ਵਧੇਰੇ ਵਧਿਆ ਹੈ। ਇਸ ਨੂੰ ਠੱਲ ਪਾਉਣ ਲਈ ਸਮਾਜਿਕ ਤੇ ਲੋਕਾਂ ਦੀ ਸ਼ਾਮੂਲੀਅਤ ਵੀ ਵੱਡਾ ਮਾਇਨਾ ਰੱਖਦੀ ਹੈ ਤਾਂ ਜੋ ਇਸ ਕ੍ਰੋਪੀ ਤੋਂ ਪੰਜਾਬ ਨੂੰ ਬਚਾਇਆ ਜਾ ਸਕੇ ਤੇ ਇਸਦੀ ਰੋਕਥਾਮ ਲਈ ਕੋਈ ਠੋਸ ਨੀਤੀ ਸਰਕਾਰੀ ਤੌਰ ਤੇ ਬਣ ਸਕੇ। ਇਸ ਨਸ਼ੇ ਦੇ ਡਰ ਤੋਂ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਦੀ ਜਵਾਨੀ ਪੰਜਾਬ ਤੋਂ ਮੂੰਹ ਮੋੜ ਕੇ ਵਿਦੇਸ਼ੀ ਵਸ ਚੁੱਕੀ ਹੈ ਜਿਸਦੀ ਰਫਤਾਰ ਕਿਸ ਤਰਾਂ ਵੀ ਘੱਟ ਨਹੀਂ ਰਹੀ ਹੈ। ਦੂਜਾ ਵੱਡਾ ਕਾਰਨ ਪੰਜਾਬ ਅੰਦਰ ਫੈਲੀ ਬੇਰੁਜ਼ਗਾਰੀ ਹੈ। ਇਸਨੂੰ ਠੱਲ ਪਾਉਣ ਲਈ ਕਈ ਪੱਖਾਂ ਤੋਂ ਸਮਝ ਕੇ ਹੀ ਕੋਈ ਨੀਤੀ ਬਣਾਈ ਜਾ ਸਕਦੀ ਹੈ।