ਕਿਸਾਨਾਂ ਕਰਨਗੇ ਸੰਸਦ ਵਲ ਕੂਚ 

ਕਿਸਾਨਾਂ ਕਰਨਗੇ ਸੰਸਦ ਵਲ ਕੂਚ 

ਅੰਮ੍ਰਿਤਸਰ ਟਾਈਮਜ਼ ਬਿਉਰੋ

200 ਕਿਸਾਨਾਂ ਦਾ ਇੱਕ ਜੱਥਾ ਸੰਸਦ ਕੂਚ ਲਈ ਲਿਜਾਇਆ ਜਾਵੇਗਾ-ਮਨਜੀਤ ਰਾਏ

ਸੋਨੀਪਤ:  ਪੰਜਾਬ ਦੀਆਂ 32 ਜਥੇਬੰਦੀਆਂ ਦੀ ਇੱਕ ਮਹੱਤਵਪੂਰਨ ਮੀਟਿੰਗ ਕੁੰਡਲੀ ਸਰਹੱਦ 'ਤੇ ਹੋਈ। ਇਸ ਮੀਟਿੰਗ ਤੋਂ ਬਾਅਦ ਕਿਸਾਨ ਲੀਡਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ। ਕਿਸਾਨ ਆਗੂ ਮਨਜੀਤ ਰਾਏ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ 22 ਜੁਲਾਈ ਨੂੰ ਸਵੇਰੇ 9 ਵਜੇ ਮਾਰਚ ਦਾ ਪਹਿਲਾ ਜੱਥਾ ਸੰਸਦ ਨੂੰ ਰਵਾਨਾ ਹੋਵੇਗਾ। ਕਿਸਾਨ ਹਰ ਰੋਜ ਬਾਹਰ ਆਪਣੀ ਪਾਰਲੀਮੈਂਟ ਸਥਾਪਤ ਕਰਨਗੇ। ਪਹਿਲੇ ਜੱਥੇ ਵਿੱਚ 200 ਕਿਸਾਨ 9 ਵਜੇ ਸਿੰਘੂ ਸਰਹੱਦ ਤੋਂ 5 ਬੱਸਾਂ ਵਿੱਚ ਦਿੱਲੀ ਲਈ ਰਵਾਨਾ ਹੋਣਗੇ। ਦਿੱਲੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਹੈ। ਉਨ੍ਹਾਂ ਨੇ ਲਿਖਤੀ ਤੌਰ 'ਤੇ ਕੁਝ ਨਹੀਂ ਦਿੱਤਾ ਹੈ। ਕਿਸਾਨ ਆਗੂ ਮਨਜੀਤ ਰਾਏ ਨੇ ਕਿਹਾ ਕਿ ਸਿੰਘੂ ਸਰਹੱਦ 'ਤੇ ਪੰਜਾਬ ਦੀਆਂ 32 ਜਥੇਬੰਦੀਆਂ ਦੀ ਇਕ ਬੈਠਕ ਹੋਈ ਹੈ ਅਤੇ ਮੀਟਿੰਗ ਵਿਚ ਸੰਸਦ ਨੂੰ ਲੈ ਕੇ ਵਿਚਾਰ ਵਟਾਂਦਰੇ ਕੀਤੇ ਗਏ। 22 ਜੁਲਾਈ ਨੂੰ ਮਾਰਚ ਸਬੰਧੀ ਫੈਸਲਾ ਵੀ ਲਿਆ ਗਿਆ ਹੈ। 200 ਕਿਸਾਨਾਂ ਦਾ ਪਹਿਲਾ ਜੱਥਾ ਸਿੰਘੂ ਸਰਹੱਦ ਤੋਂ ਰਵਾਨਾ ਹੋਵੇਗਾ। ਪੰਜਾਬ ਦੇ ਕਿਸਾਨ ਆਗੂ ਮਨਜੀਤ ਰਾਏ ਨੇ ਕਿਹਾ ਕਿ ਕਿਸਾਨਾਂ ਨੇ ਸੰਸਦ ਬਾਰੇ ਆਪਣੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਉਨ੍ਹਾਂ ਕਿਹਾ 200 ਕਿਸਾਨਾਂ ਦਾ ਇੱਕ ਜੱਥਾ ਸੰਸਦ ਕੂਚ ਲਈ ਲਿਜਾਇਆ ਜਾਵੇਗਾ। ਸਾਰੇ ਕਿਸਾਨਜਥੇ 'ਚ ਜਾਣਗੇ। ਸਾਰਿਆਂ ਦੇ ਆਈਡੀ ਅਤੇ ਪਛਾਣ ਪੱਤਰ ਲਏ ਜਾਣਗੇ ਅਤੇ ਸਾਰਿਆਂ ਦੀ ਪਛਾਣ ਕਰਕੇ ਇਸ ਜਥੇ ਵਿਚ ਭੇਜਿਆ ਜਾਵੇਗਾ। ਇਸ ਜਥੇ ਵਿਚ ਉਹੀ ਜਾਣਗੇ ਜਿਨ੍ਹਾਂ ਦਾ ਪਛਾਣ ਪੱਤਰ ਅਤੇ ਆਈਡੀ ਜਮ੍ਹਾ ਕਰ ਦਿੱਤਾ ਗਿਆ ਹੈ। ਤਾਂ ਜੋ ਸ਼ਰਾਰਤੀ ਅਨਸਰ ਇਸ ਵਿਚ ਪ੍ਰਵੇਸ਼ ਨਾ ਕਰ ਸਕਣ। ਜਿਸ ਵੀ ਸੰਗਠਨ ਦੇ ਕਿਸਾਨ ਇਸ ਵਿੱਚ ਜਾਣਗੇ, ਉਹ ਸੰਗਠਨ ਉਨ੍ਹਾਂ ਦੀ ਜ਼ਿੰਮੇਵਾਰੀ ਲਵੇਗਾ। ਜੇਕਰ ਕੋਈ ਇਸ ਵਿੱਚ ਸ਼ਰਾਰਤ ਕਰਦਾ ਹੈ ਤਾਂ ਇਹ ਸੰਸਥਾ ਦੀ ਜ਼ਿੰਮੇਵਾਰੀ ਹੋਵੇਗੀ। 

ਉਨ੍ਹਾਂ ਕਿਹਾ ਇਸ ਵਾਰ ਕਿਸਾਨ ਸੰਸਦ ਭਵਨ ਲਈ ਸ਼ਾਂਤਮਈ ਅਤੇ ਸੰਜਮ ਨਾਲ ਕੂਚ ਕਰਨਗੇ। ਦਿੱਲੀ ਪੁਲਿਸ ਨਾਲ ਮੀਟਿੰਗ ਹੋਈ ਹੈ ਅਤੇ ਮੀਟਿੰਗ ਵਿੱਚ, ਦਿੱਲੀ ਪੁਲਿਸ ਨੇ ਕਿਹਾ ਕਿ ਤੁਸੀਂ ਜਾ ਸਕਦੇ ਹੋ। ਅਸੀਂ ਆਪਣੀਆਂ ਬੱਸਾਂ ਇੱਥੋਂ ਲੈ ਕੇ ਜਾਵਾਂਗੇ। 5 ਬੱਸਾਂ ਵਿੱਚ ਕਿਸਾਨਾਂ ਦਾ ਇੱਕ ਸਮੂਹ ਸਿੰਘੂ ਬਾਰਡਰ ਤੋਂ ਸੰਸਦ ਭਵਨ ਲਈ ਰਵਾਨਾ ਹੋਵੇਗਾ। ਪੁਲਿਸ ਨੇ ਕਿਹਾ ਹੈ ਕਿ ਸੰਸਦ ਭਵਨ ਦੇ ਸਾਹਮਣੇ ਜਾ ਕੇ ਵਿਰੋਧ ਕਰ ਸਕਦੇ ਹੋ। ਦਿੱਲੀ ਪੁਲਿਸ ਨੇ ਸਾਨੂੰ ਲਿਖਤ ਵਿੱਚ ਕੁਝ ਨਹੀਂ ਦਿੱਤਾ ਹੈ। ਦਿੱਲੀ ਪੁਲਿਸ ਨੇ ਗੈਰ ਰਸਮੀ ਤੌਰ 'ਤੇ ਕਿਹਾ ਹੈ ਕਿ ਤੁਸੀਂ ਜਾ ਸਕਦੇ ਹੋ।