ਯਮੁਨਾ ਨਦੀ ਵਿੱਚ ਜ਼ਹਿਰੀਲੀ ਝੱਗ ਦਾ ਫੈਲਾਅ

ਯਮੁਨਾ ਨਦੀ ਵਿੱਚ ਜ਼ਹਿਰੀਲੀ ਝੱਗ ਦਾ ਫੈਲਾਅ
ਯਮੁਨਾ ਨਦੀ ਵਿੱਚ ਤੈਰਦੀ ਜ਼ਹਿਰੀਲੀ ਝੱਗ

ਅੰਮ੍ਰਿਤਸਰ ਟਾਈਮਜ਼ ਬਿਊਰੋ

ਦਿੱਲੀ  :ਮਨੁੱਖ ਦੀਆਂ ਅਣਗਹਿਲੀਆਂ ਦੇ ਕਾਰਨ ਵਾਤਾਵਰਨ ਲਗਾਤਾਰ  ਦੂਸ਼ਿਤ ਹੁੰਦਾ ਜਾ ਰਿਹਾ ਹੈ । ਰਾਜਨੀਤਿਕ ਲੋਕ ਕੇਵਲ ਤੇ ਕੇਵਲ ਸਿਆਸਤ ਦੇ ਰਾਹੀਂ  ਆਪਣੀਆਂ ਵੋਟਾਂ  ਲੈਣ ਵਿਚ ਲੱਗੇ ਹੋਏ ਹਨ । ਇਸ ਧਰਤੀ ਉੱਤੇ  ਮਨੁੱਖੀ ਜੀਵਨ ਲਗਾਤਾਰ ਖ਼ਤਮ ਹੁੰਦਾ ਨਜ਼ਰ ਆ ਰਿਹਾ ਹੈ  । ਦੱਸਣਯੋਗ ਹੈ ਕਿ 06/04/2021ਨੂੰ   ਜ਼ਹਿਰੀਲੀ ਝੱਗ ਦਿੱਲੀ ਦੇ ਕਲਿੰਡੀ ਕੁੰਜ ਵਿਖੇ ਯਮੁਨਾ ਨਦੀ ਵਿੱਚ ਤੈਰਦੀ ਵੇਖੀ ਗਈ।ਇਸ ਖ਼ਬਰ ਦਾ ਵੇਰਵਾ ANI ਨੇ ਟਵਿੱਟਰ ਦੇ ਜ਼ਰੀਏ ਦਿੱਤਾ ।

ਉਨ੍ਹਾਂ ਵੱਲੋਂ ਹੀ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਜਿਨ੍ਹਾਂ ਵਿਚ ਇਹ ਝੱਗ ਸਾਫ਼ ਤੌਰ ਤੇ ਨਜ਼ਰ ਆ ਰਹੀ ਹੈ।  ਜੋ ਮਨੁੱਖੀ ਸਰੀਰ ਦੇ ਲਈ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੈ ।

ਯਮੁਨਾ ਨਦੀ ਵਿੱਚ ਤੈਰਦੀ ਜ਼ਹਿਰੀਲੀ ਝੱਗ

ਪਾਣੀ ਦੇ ਵਿੱਚ ਘੁਲਣ ਵਾਲੇ ਅਜਿਹੇ ਹਾਨੀਕਾਰਕ ਪਦਾਰਥਾਂ ਦਾ ਲਗਾਤਾਰ ਦਿਨ ਪ੍ਰਤੀ ਦਿਨ ਵਾਧਾ ਹੁੰਦਾ ਜਾ ਰਿਹਾ ਹੈ ।