ਸਸਤਾ ਤੇ ਨਵੀਨਤਮ ਫੇਸ ਮਾਸਕ ਤਿਆਰ ਕਰਨ ਵਾਲਿਆਂ ਲਈ ਐਲਾਨਿਆ 5 ਲੱਖ ਡਾਲਰ ਦਾ ਇਨਾਮ

ਸਸਤਾ ਤੇ ਨਵੀਨਤਮ ਫੇਸ ਮਾਸਕ ਤਿਆਰ ਕਰਨ ਵਾਲਿਆਂ ਲਈ ਐਲਾਨਿਆ 5 ਲੱਖ ਡਾਲਰ ਦਾ ਇਨਾਮ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ : (ਹੁਸਨ ਲੜੋਆ ਬੰਗਾ) ਕੋਵਿਡ-19 ਤੋਂ ਬਚਾਅ ਲਈ ਇਸ ਸਮੇ ਬਾਜ਼ਾਰ ਵਿਚ ਉਪਲਬੱਧ ਫੇਸ ਮਾਸਕ ਜਿਆਦਾ ਅਰਾਮਦੇਹ ਨਹੀਂ ਹਨ ਤੇ ਕਈ ਮਾਸਕ ਤਾਂ ਚਮੜੀ ਲਈ ਵੀ ਨੁਕਸਾਨ ਦੇਹ ਹਨ। ਅਮਰੀਕਾ ਦੀ ਸਰਕਾਰ ਦੇ ਬਾਇਓਮੈਡੀਕਲ ਐਡਵਾਂਸਡ ਰਿਸਰਚ ਐਂਡ ਡਿਵੈਲਪਮੈਂਟ ਅਥਾਰਿਟੀ ਨੇ ਨੈਸ਼ਨਲ ਇੰਸਟੀਚਿਊਟ ਫਾਰ ਆਕੂਪੇਸ਼ਨਲ ਸੇਫਟੀ ਐਂਡ ਹੈਲਥ ਦੀ ਭਾਈਵਾਲੀ ਨਾਲ ਉਨਾਂ ਕੰਪਨੀਆਂ ਜਾਂ ਵਿਅਕਤੀਆਂ ਨੂੰ 5 ਲੱਖ ਡਾਲਰ ਇਨਾਮ ਦੇਣ ਦਾ ਐਲਾਨ ਕੀਤਾ ਹੈ ਜੋ ਲੋੜਾਂ ਨੂੰ ਮੁਖ ਰਖਕੇ ਮਾਸਕ ਤਿਆਰ ਕਰਨਗੇ ਜੋ ਸਸਤਾ ਹੋਣ ਦੇ ਨਾਲ ਨਾਲ ਪਹਿਣਨ ਲਈ ਆਰਾਮਦੇਹ ਹੋਵੇ ਤੇ ਕੋਵਿਡ-19 ਤੋਂ ਬਚਾਅ ਕਰਨ ਦੇ ਸਮਰਥ ਹੋਵੇ।

ਇਹ ਮਾਸਕ ਅਗਲੀ ਪੀੜੀ ਦੀਆਂ ਚੁਣੌਤੀਆਂ ਦੇ ਮੱਦੇਨਜਰ ਛੂਤ ਛਾਤ ਦੀਆਂ ਬਿਮਾਰੀਆਂ ਤੋਂ ਬਚਾਅ ਲਈ ਤਿਆਰ ਕੀਤਾ ਜਾਣਾ ਹੈ। ਇਸ 'ਮਾਸਕ  ਇਨੋਵੇਸ਼ਨ ਚੈਲੰਜ' ਮੁਕਾਬਲੇ ਵਿਚ ਕੇਵਲ ਅਮਰੀਕੀ ਕੰਪਨੀਆਂ ਤੇ ਵਿਅਕਤੀਆਂ ਹੀ ਹਿੱਸਾ ਲੈ ਸਕਣਗੇ। ਬਾਇਓਮੈਡੀਕਲ ਐਡਵਾਂਸਡ ਰਿਸਰਚ ਐਂਡ ਡਿਵੈਲਪਮੈਂਟ ਅਥਾਰਿਟੀ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਵਿਸ਼ਵ ਭਰ ਵਿਚ ਕੋਵਿਡ-19 ਦੀ ਲਾਗ ਤੋਂ ਬਚਾਅ ਲਈ ਮਾਸਕ ਜਰੂਰੀ ਪਾਉਣ ਉਪਰ ਜੋਰ ਦਿੱਤਾ ਜਾ ਰਿਹਾ ਹੈ। ਕਈ ਮਾਸਕ ਕਈ ਤਰਾਂ ਦੀਆਂ ਸਮੱਸਿਆਵਾਂ ਪੈਦਾ ਕਰ ਰਹੇ ਹਨ ਜਿਵੇਂ ਚਮੜੀ ਦੀ ਐਲਰਜੀ ਤੇ ਸਰੀਰਕ ਬੇਅਰਾਮੀ ਪੈਦਾ ਹੁੰਦੀ ਹੈ। ਇਸ ਤੋਂ ਇਲਾਵਾ ਗੱਲਬਾਤ ਕਰਨ ਵਿਚ ਵੀ ਮੁਸ਼ਕਲਿ ਪੇਸ਼ ਆਉਂਦੀ ਹੈ। ਇਸ ਲਈ ਸਾਡਾ ਮਕਸਦ ਭਵਿੱਖ ਦੀ ਲੋੜ ਨੂੰ ਮੁੱਖ ਰਖਕੇ ਇਕ ਪਾਏਦਾਰ ਤੇ ਕਾਰਗਰ ਮਾਸਕ ਤਿਆਰ ਕਰਨ ਦਾ ਹੈ ਜੋ ਪਹਿਣਨ ਵਿਚ ਵੀ ਆਸਾਨ ਹੋਵੇ ਤੇ ਛੂਤਛਾਤ ਦੀਆਂ ਬਿਮਾਰੀਆਂ ਵਿਰੁੱਧ ਵੀ ਕਾਰਗਰ ਹੋਵੇ।

ਮੁਕਾਬਲੇ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ। ਪਹਿਲੇ ਪੜਾਅ ਵਿਚ ਮੁਕਾਬਲਾ ਡਿਜ਼ਾਈਨ ਤਿਆਰ ਕਰਨ ਦਾ ਹੋਵੇਗਾ। ਇਸ ਪੜਾਅ ਵਿਚ 10 ਜੇਤੂ ਐਲਾਨੇ ਜਾਣਗੇ ਜਿਨਾਂ ਵਿਚੋਂ ਹਰਕੇ ਨੂੰ 10000 ਡਾਲਰ ਮਿਲਣਗੇ। ਡਿਜ਼ਾਈਨ ਜਮਾਂ ਕਰਵਾਉਣ ਦੀ ਆਖਰੀ ਤਰੀਕ 21 ਅਪ੍ਰੈਲ 2021 ਹੈ।  ਨੈਸ਼ਨਲ ਇੰਸਟੀਚਿਊਟ ਫਾਰ ਆਕੂਪੇਸ਼ਨਲ ਸੇਫਟੀ ਐਂਡ ਹੈਲਥ ਦੁਆਰਾ ਲੈਬ ਟੈਸਟ ਤੋਂ ਬਾਅਦ ਦੂਸਰੇ ਪੜਾਅ ਵਿੱਚ ਮਾਸਕ ਤਿਆਰ ਕੀਤਾ ਜਾਵੇਗਾ। ਇਸ ਪੜਾਅ ਤਹਿਤ 5 ਜੇਤੂਆਂ ਵਿਚ 4 ਲੱਖ ਡਾਲਰ ਵੰਡੇ ਜਾਣਗੇ। ਬਿਆਨ ਵਿਚ ਕਿਹਾ ਗਿਆ ਹੈ ਕਿ ਹੋਰ ਵੇਰਵਾ ਛੇਤੀ ਐਲਾਨ ਦਿੱਤਾ ਜਾਵਗਾ