ਚੀਨ ਫਿਰ ਬਣਿਆ ਭਾਰਤ ਲਈ ਖਤਰਾ

ਚੀਨ ਫਿਰ ਬਣਿਆ ਭਾਰਤ ਲਈ ਖਤਰਾ

*ਚੀਨ ਨੇ ਐਲਏਸੀ ’ਤੇ ਮੁੜ ਤਾਇਨਾਤ ਕੀਤੇ 50 ਹਜ਼ਾਰ ਤੋਂ ਜ਼ਿਆਦਾ ਜਵਾਨ  *ਡਰੋਨ ਨਾਲ ਲੈ ਰਿਹਾ ਟੋਹ,          *ਭਰਤੀ ਫ਼ੌਜ ਰੱਖ ਰਹੀ ਹੈ ਬਾਜ਼ ਨਜ਼ਰ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ : ਅਸਲ ਕੰਟਰੋਲ ਲਾਈਨ  ’ਤੇ ਚੀਨ ਨੇ ਮੁੜ  ਹਰਕਤਾਂ ਸ਼ੁਰੂ ਕਰ ਦਿੱਤੀਆਂ ਹਨ। ਚੀਨੀ ਫ਼ੌਜ ਪੂਰਬੀ ਲੱਦਾਖ ’ਚ ਐੱਲਏਸੀ ’ਤੇ ਆਪਣੇ 50 ਹਜ਼ਾਰ ਤੋਂ ਜ਼ਿਆਦਾ ਜਵਾਨਾਂ ਨੂੰ ਤਾਇਨਾਤ ਕਰਨ ਤੋਂ ਬਾਅਦ ਵੱਡੇ ਪੱਧਰ ’ਤੇ ਡਰੋਨ ਦੀ ਵਰਤੋਂ ਕਰ ਰਹੀ ਹੈ ਜੋ ਉੱਥੇ ਭਾਰਤੀ ਚੌਕੀਆਂ ਦੇ ਨੇੜੇ ਉਡਾਣ ਭਰ ਰਹੇ ਹਨਤੇ ਭਾਰਤ ਲਈ ਖਤਰਾ ਬਣ ਚੁਕੇ ਹਨ।ਅਧਿਕਾਰਕ ਸੂਤਰਾਂ ਨੇ ਦੱਸਿਆ ਕਿ ਚੀਨੀ ਫ਼ੌਜ ਦੀਆਂ ਡਰੋਨ ਗਤੀਵਿਧੀਆਂ ਜ਼ਿਆਦਾਤਰ ਦੌਲਤ ਬੇਗ ਓਲਡੀ ਸੈਕਟਰ, ਗੋਗਰਾ ਹਾਈਟਸ ਅਤੇ ਖੇਤਰ ਦੀਆਂ ਹੋਰ ਥਾਵਾਂ ’ਚ ਵਿਖਾਈ ਦੇ ਰਹੀਆਂ ਹਨ। ਚੀਨ ਦੀਆਂ ਇਨ੍ਹਾਂ ਹਰਕਤਾਂ ’ਤੇ ਭਾਰਤੀ ਫ਼ੌਜੀ ਦੀ ਬਾਜ਼ ਨਜ਼ਰ ਹੈ।ਭਾਰਤੀ ਫ਼ੌਜ ਵੀ ਵੱਖ-ਵੱਖ ਸਾਧਨਾਂ ਦੀ ਵਰਤੋਂ ਕਰ ਕੇ ਚੀਨ ਦੀਆਂ ਇਨ੍ਹਾਂ ਹਰਕਤਾਂ ’ਤੇ ਨਿਗਰਾਨੀ ਰੱਖ ਰਹੀ ਹੈ। ਸੂਤਰਾਂ ਨੇ ਦੱਸਿਆ ਕਿ ਭਾਰਤੀ ਫ਼ੌਜ ਬੇਹੱਦ ਚੌਕਸ ਹੈ। ਉਹ ਵੀ ਵੱਡੇ ਪੱਧਰ ’ਤੇ ਡਰੋਨ ਤਾਇਨਾ ਕਰ ਰਹੀ ਹੈ। ਜਲਦ ਹੀ ਉਹ ਨਵੇਂ ਇਜ਼ਰਾਇਲੀ ਅਤੇ ਭਾਰਤੀ ਡਰੋਨਾਂ ਨੂੰ ਸ਼ਾਮਲ ਕਰੇਗੀ। ਇਨ੍ਹਾਂ ਡਰੋਨਾਂ ਨੂੰ ਸਰਹੱਦ ’ਤੇ ਚੀਨ ਦੀ ਚੁਣੌਤੀ ਦਾ ਸਾਹਮਣਾ ਕਰਨ ਲਈ ਐਮਰਜੈਂਸੀ ਤਾਕਤਾਂ ਦੀ ਵਰਤੋਂ ਕਰ ਕੇ ਰੱਖਿਆ ਬਲਾਂ ਵੱਲੋਂ ਐਕਵਾਇਰ ਕੀਤਾ ਗਿਆ ਹੈ। ਐੱਲਏਸੀ ’ਤੇ ਮੌਜੂਦਾ ਹਾਲਾਤ ਦਾ ਜ਼ਿਕਰ ਕਰਦੇ ਹੋਏ ਸੂਤਰਾਂ ਨੇ ਦੱਸਿਆ ਕਿ ਹੁਣ ਫ੍ਰਿਕਸ਼ਨ ਪੁਆਇੰਟ ਦੇ ਮਸਲੇ ਨੂੰ ਹੱਲ ਕਰਨ ਦੀ ਲੋੜ ਹੈ।

ਸੂਤਰਾਂ ਨੇ ਦੱਸਿਆ ਕਿ ਚੀਨ ਅਜੇ ਵੀ ਚੁੱਪ ਨਹੀਂ ਬੈਠਾ ਹੈ ਉਹ ਆਪਣੇ ਫ਼ੌਜੀਆਂ ਲਈ ਆਪਣੇ ਅਸਥਾਈ ਢਾਂਚਿਆਂ ਨੂੰ ਸਥਾਈ ਟਿਕਾਣਿਆਂ ਦੇ ਰੂਪ ਬਦਲ ਰਿਹਾ ਹੈ। ਪੂਰਬੀ ਲੱਦਾਖ ’ਚ ਅਸਲ ਕੰਟਰੋਲ ਲਾਈਨ ਨੇੜਲੇ ਇਲਾਕਿਆਂ ’ਚ ਤਿੱਬਤੀ ਪਿੰਡਾਂ ਕੋਲ ਚੀਨ ਨੇ ਕੰਕਰੀਟ ਦੇ ਫ਼ੌਜੀ ਕੈਂਪ ਬਣਾਏ ਹਨ। ਸੂਤਰਾਂ ਦਾ ਸਾਫ਼ ਕਹਿਣਾ ਹੈ ਕਿ ਚੀਨ ਦੀਆਂ ਇਹ ਕਾਰਗੁਜ਼ਾਰੀਆਂ ਉਸ ਦੇ ਇਰਾਦੇ ਨੂੰ ਪ੍ਰਤੱਖ ਤੌਰ ’ਤੇ ਵਿਖਾ ਰਹੀਆ ਹਨ। ਸੂਤਰਾਂ ਨੇ ਇਕ ਹੋਰ ਗੰਭੀਰ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਗਲਵਾਨ ਘਾਟੀ ’ਚ ਹੋਈ ਹਿੰਸਕ ਝੜਪ ਤੋਂ ਬਾਅਦ ਵੀ ਪਿਛਲੇ ਸਾਲ ਹੀ ਚੀਨ ਨੇ ਆਪਣੇ ਇਲਾਕੇ ’ਚ ਕੰਮ ਸ਼ੁਰੁ ਕਰ ਦਿੱਤਾ ਸੀ। ਸੂਤਰਾਂ ਦਾ ਕਹਿਣਾ ਹੈ ਕਿ ਸਰਦੀਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਚੀਨ ਵੱਲੋਂ ਅਜੇ ਵੀ ਕਈ ਥਾਵਾਂ ’ਤੇ ਨਿਰਮਾਣ ਦੇ ਕੰਮ ਚੱਲ ਰਹੇ ਹਨ। ਹੈਰਾਨ ਕਰਨ ਵਾਲੀ ਗੱਲ ਇਹ ਵੀ ਹੈ ਕਿ ਚੀਨ ਨੇ ਅਪ੍ਰੈਲ 2020 ਤੋਂ ਤਾਇਨਾਤ ਆਪਣੇ ਕਿਸੇ ਵੀ ਫ਼ੌਜੀ ਟੁਕੜੀ ਨੂੰ ਵਾਪਸ ਨਹੀਂ ਬੁਲਾਇਆ। ਮੌਜ਼ੂਦਾ ਸਮੇਂ ’ਚ ਚੀਨੀ ਫ਼ੌਜ ਭਾਰਤੀ ਹੱਦ ਕੋਲ ਆਪਣੇ ਫ਼ੌਜੀਆਂ ਦੀ ਲੰਮੀ ਮਿਆਦ ਦੀ ਤਾਇਨਾਤੀ ਦੇ ਏਜੰਡੇ ’ਤੇ ਕੰਮ ਕਰ ਰਹੀ ਹੈ।ਚੀਨ ਦੀ ਮਨਸ਼ਾ ਕਿੰਨੀ ਖ਼ਤਰਨਾਕ ਹੈ, ਇਸ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਚੀਨੀ ਫ਼ੌਜ ਭਾਰਤੀ ਹੱਦ ਕੋਲ ਤਿੱਬਤ ਦੇ ਪਿੰਡਾਂ ’ਚ ਫ਼ੌਜੀ ਟਿਕਾਣਿਆਂ ਦੇ ਨਿਰਮਾਣ ’ਤੇ ਭਾਰਤੀ ਨਿਵੇਸ਼ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਚੀਨ ਇਨ੍ਹਾਂ ਸਹੂਲਤਾਂ ਦਾ ਨਿਰਮਾਣ ਇਸ ਲਈ ਕਰ ਰਿਹਾ ਹੈ ਤਾਂਕਿ ਉਸ ਦੀ ਫ਼ੌਜ ਨੂੰ ਇਕ ਰੱਖਿਆ ਕਤਾਰ ਦੇ ਰੂਪ ’ਚ ਇਸਤੇਮਾਲ ਕੀਤਾ ਜਾ ਸਕੇ। ਇਹੀ ਨਹੀਂ, ਚੀਨ ਦੀ ਮਨਸ਼ਾ ਇਨ੍ਹਾਂ ਸਹੂਲਤਾਂ ’ਚ ਤਾਇਨਾਤੀ ਲਈ ਆਪਣੇ ਫ਼ੌਜ ’ਚ ਭਰਤੀ ਕਰਨ ਦੀ ਵੀ ਹੈ। ਚੀਨ ਆਪਣੇ ਏਜੰਡੇ ’ਚ ਤੇਜ਼ੀ ਲਿਆਉਣ ਲਈ ਇਨ੍ਹਾਂ ਪਹਾੜੀ ਖੇਤਰਾਂ ਦੇ ਨੌਜਵਾਨਾਂ ਨੂੰ ਆਕਰਸ਼ਿਤ ਕਰ ਰਿਹਾ ਹੈ।