ਹਿੰਦੂ ਰਾਸ਼ਟਰ ਵਾਦ ਦਾ ਨਾਰੇਬਾਜ਼ ਬਾਬਾ ਲੋਕਾਂ ਦੀ ਜਾਨ ਲੈਣ ਲੱਗਾ?
*ਬਾਗੇਸ਼ਵਰ ਧਾਮ ਵਿਚ ਆਈ 10 ਸਾਲਾ ਬੱਚੀ ਦੀ ਮੌਤ
*ਪਰਿਵਾਰ ਨੇ ਕਿਹਾ- ਮਿਰਗੀ ਦੀ ਬਿਮਾਰੀ ਸੀ ਬੱਚੀ ਨੂੰ, ਬਾਬੇ ਨੇ ਭਭੂਤੀ ਦਿੱਤੀ, ਫਿਰ ਕਿਹਾ ਇਸ ਨੂੰ ਲੈ ਜਾਓ
*ਕਿਡਨੀ ਦਾ ਇਲਾਜ਼ ਕਰਵਾਉਣ ਆਈ ਬੀਬੀ ਚਲ ਵਸੀ
ਅੰਮ੍ਰਿਤਸਰ ਟਾਈਮਜ਼ ਬਿਊਰੋ
ਛਤਰਪੁਰ (ਮੱਧ ਪ੍ਰਦੇਸ਼)- ਰਾਜਸਥਾਨ ਦੇ ਬਾੜਮੇਰ ਦੀ ਰਹਿਣ ਵਾਲੀ ਦਸ ਸਾਲਾ ਲੜਕੀ ਵਿਸ਼ਨੂੰ ਕੁਮਾਰੀ ਮਿਰਗੀ ਤੋਂ ਪੀੜਤ ਸੀ। ਚਮਤਕਾਰ ਬਾਰੇ ਸੁਣ ਕੇ ਉਸਦੀ ਮਾਂ ਧੰਮੂ ਦੇਵੀ ਅਤੇ ਮਾਸੀ ਗੁੱਡੀ ਉਸਨੂੰ ਬਾਗੇਸ਼ਵਰ ਧਾਮ ਦੇ ਮਹੰਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਕੋਲ ਲੈ ਕੇ ਆਈ ਸੀ। ਬੱਚੀ ਦੀ ਬੀਤੇ ਦਿਨੀਂ ਮੌਤ ਹੋ ਗਈ ਸੀ। ਪਰਿਵਾਰ ਦਾ ਕਹਿਣਾ ਹੈ ਕਿ ਧੀਰੇਂਦਰ ਸ਼ਾਸਤਰੀ ਨੇ ਲੜਕੀ ਨੂੰ ਭਭੂਤੀ ਦਿੱਤੀ ਸੀ, ਪਰ ਉਸ ਦੀ ਜਾਨ ਨਹੀਂ ਬਚੀ। ਇਸ ਤੋਂ ਬਾਅਦ ਧੀਰੇਂਦਰ ਨੇ ਪਰਿਵਾਰ ਵਾਲਿਆਂ ਨੂੰ ਬੱਚੀ ਨੂੰ ਵਾਪਸ ਲੈਕੇ ਜਾਣ ਲਈ ਕਿਹਾ। ਪਰਿਵਾਰ ਵਾਲਿਆਂ ਨੇ ਦੱਸਿਆ- ਉਸ ਨੂੰ ਮਿਰਗੀ ਦੇ ਦੌਰੇ ਪੈਂਦੇ ਸਨ। ਜਦੋਂ ਅਸੀਂ ਇੱਥੇ ਚਮਤਕਾਰ ਦੀ ਗੱਲ ਸੁਣੀ ਤਾਂ ਅਸੀਂ ਆਪਣੀ ਲੜਕੀ ਨੂੰ ਲੈ ਕੇ ਆਏ ਸੀ, ਪਰ ਇੱਥੇ ਆ ਕੇ ਲੜਕੀ ਦੀ ਜਾਨ ਚਲੀ ਗਈ। ਇੱਕ ਹਫ਼ਤਾ ਪਹਿਲਾਂ ਗੁਰਦੇ ਦੀ ਬਿਮਾਰੀ ਦੇ ਇਲਾਜ ਲਈ ਬਾਗੇਸ਼ਵਰ ਧਾਮ ਆਈ ਇੱਕ ਔਰਤ ਨੀਲੂ ਉਰਫ ਨੀਲਮ (33)ਦੀ ਵੀ ਮੌਤ ਹੋ ਗਈ ਸੀ।ਉਹ ਆਪਣੇ ਪਤੀ ਦੇਵੇਂਦਰ ਸਿੰਘ ਨਾਲ ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਦੇ ਮਹਾਰਾਜਪੁਰ ਤੋਂ ਆਈ ਸੀ।ਪਤੀ ਦਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਕਾਫੀ ਸਮੇਂ ਤੋਂ ਬਿਮਾਰ ਸੀ। ਇਸ ਤੋਂ ਛੁਟਕਾਰਾ ਪਾਉਣ ਲਈ ਉਹ ਬਾਗੇਸ਼ਵਰ ਧਾਮ ਪਹੁੰਚੀ ਸੀ। ਸਵੇਰੇ ਖਾਣਾ ਖਾਧਾ। ਇਸ ਤੋਂ ਬਾਅਦ ਪੰਡਾਲ ਵਿੱਚ ਅਰਜ਼ੀ ਲਈ ਕਤਾਰ ਵਿੱਚ ਖੜ੍ਹੇ ਹੋ ਗਏ। ਇਸ ਦੌਰਾਨ ਉਹ ਬੇਹੋਸ਼ ਹੋ ਗਈ। ਰਿਸ਼ਤੇਦਾਰ ਉਸ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਿੰਡ ਯੂਪੀ ਲੈ ਗਏ।
ਇਸ ਤੋਂ ਸਪਸ਼ਟ ਹੈ ਕਿ ਹਿੰਦੂ ਰਾਸ਼ਟਰ ਦੀ ਨਾਰੇਬਾਜੀ ਕਰਨ ਵਾਲਾ ਇਹ ਬਾਬਾ ਪਖੰਡ ਕਰਕੇ ਲੋਕਾਂ ਨੂੰ ਆਪਣੇ ਭਰਮ ਜਾਲ ਵਿਚ ਫਸਾਕੇ ਠਗੀ ਮਾਰ ਰਿਹਾ ਹੈ।ਉਸ ਦੇ ਫੈਲਾਏ ਜਾਦੂ ਤੰਤਰ ਕਾਰਣ ਲੋਕਾਂ ਦੀ ਮੌਤ ਹੋ ਰਹੀ ਹੈ ਪਰ ਸਰਕਾਰ ਚੁਪ ਕਰਕੇ ਤਮਾਸ਼ਾ ਦੇਖ ਰਹੀ ਹੈ।ਸੁਆਲ ਇਹ ਹੈ ਕਿ ਅਨਪੜ੍ਹ ਬਾਬੇ ਕਿਡਨੀ ,ਮਿਰਗੀ ਦਾ ਇਲਾਜ ਕਿਵੇਂ ਕਰ ਸਕਦੇ ਹਨ।
Comments (0)