ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਧਾਰਮਿਕ ਆਗੂਆਂ ਦੀ ਲੋੜ: ਲਵਲੀ ਕੋਹਲੀ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਧਾਰਮਿਕ ਆਗੂਆਂ ਦੀ ਲੋੜ: ਲਵਲੀ ਕੋਹਲੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ 10 ਸੰਤਬਰ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਅੰਦਰ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਨੂੰ ਵੱਡੇ ਪੱਧਰ ਤੇ ਨਾ ਕਰਣ ਨਾਲ ਜਿੱਥੇ ਲੋਕਾਂ ਅੰਦਰ ਸਿੱਖ ਧਰਮ ਬਾਰੇ ਜਾਣਕਾਰੀ ਨਹੀਂ ਪੁੱਜ ਰਹੀ ਹੈ ਓਸ ਲਈ ਮੌਜੂਦਾ ਪ੍ਰਬੰਧਕ ਵੀ ਜਿੰਮੇਵਾਰ ਹਨ ਜੋ ਆਪਣੀ ਜਿੰਮੇਵਾਰੀ ਨੂੰ ਨਿਭਾਉਣ ਵਿਚ ਅਸਫਲ ਹਨ ।

ਪ੍ਧਾਨ, ਫੇਡਰੇਸ਼ਨ ਆਫ ਜਨਕਪੁਰੀ ਐਂਡ ਹਰੀ ਨਗਰ, ਪ੍ਰਧਾਨ ਗੁਰੂ ਹਰਿਕ੍ਰਿਸ਼ਨ ਸਾਹਿਬ ਸੇਵਾ ਸੋਸਾਇਟੀ ਅਤੇ ਸਮਾਜ ਸੇਵੀ ਲਵਲੀ ਕੋਹਲੀ ਨੇ ਪ੍ਰੈਸ ਨੂੰ ਭੇਜੇ ਬਿਆਨ ਵਿੱਚ ਕਿਹਾ ਕਿ ਦਿੱਲੀ ਕਮੇਟੀ ਵਿੱਚ ਸੁਹਿਰਦ ਧਾਰਮਿਕ ਆਗੂਆਂ ਦੀ ਲੋੜ ਹੈ। ਅਜ ਹਾਲਾਤ ਇਹ ਹਨ ਕਿ ਮੌਜੂਦਾ ਪ੍ਰਬੰਧਕ ਪੰਥ ਦਾ ਪ੍ਰਚਾਰ ਪ੍ਰਸਾਰ ਘੱਟ ਸਰਕਾਰਾਂ ਦੀਆਂ ਚਾਪਲੂਸੀਆਂ ਕਰਕੇ ਓਹਦੇ ਭਾਲਣ ਵਿਚ ਲਗੇ ਹੋਏ ਹਨ । ਓਨ੍ਹਾਂ ਕਿਹਾ ਕਿ ਆਉਣ ਵਾਲੇ ਦਿੱਲੀ ਕਮੇਟੀ ਦੇ ਚੋਣਾਂ ਵਿਚ ਸੱਚੇ ਸੁੱਚੇ ਕਿਰਦਾਰ ਵਾਲੇ ਧਾਰਮਿਕ ਸ਼ਖਸ਼ੀਅਤਾਂ ਨੂੰ ਪੂਰੀ ਦਿੱਲੀ ਤੋਂ ਜਿੱਤਾ ਕੇ ਦਿੱਲੀ ਕਮੇਟੀ ਭੇਜਿਆ ਜਾਏ ਤਾਂ ਕਿ ਜੋ ਮਿਆਰ ਦਿੱਲੀ ਕਮੇਟੀ ਦਾ ਧਰਮ ਪ੍ਰਚਾਰ ਦੇ ਪੱਖੋਂ ਥੱਲੇ ਡਿੱਗਿਆ ਹੈ ਉਹਨੂੰ ਉੱਚਾ ਚੁੱਕਿਆ ਜਾ ਸਕੇ। ਉਹਨਾਂ ਅੱਗੇ ਕਿਹਾ ਕਿ ਦਿੱਲੀ ਕਮੇਟੀ ਦੇ ਮੌਜੂਦਾ ਮੈਂਬਰਾਂ ਨੇ ਆਪਣੇ ਇਲਾਕੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਤਾਂ ਕੀ ਕਰਨਾ ਹੈ ਸਗੋਂ ਆਪਣੀਆਂ ਰਾਜਨੀਤਿਕ ਇੱਛਾਵਾ ਪੂਰੀਆ ਕਰਨ ਵਾਸਤੇ ਸਰਕਾਰੀ ਚਾਲਾਂ ਨਾਲ ਸਹਿਮਤੀ ਦੇਂਦਿਆ ਸੰਗਤਾਂ ਵਿੱਚ ਦੁਵਿਧਾ ਪੈਦਾ ਕਰ ਰਹੇ ਹਨ। ਉਹਨਾਂ ਕਿਹਾ ਕਿ ਦਿੱਲੀ ਕਮੇਟੀ ਦੇ ਸੁਧਾਰ ਲਈ ਸਾਨੂੰ ਧਾਰਮਿਕ ਆਗੂਆਂ ਦੀ ਲੋੜ ਹੈ ਨਾ ਕਿ ਰਾਜਨੀਤਿਕ ਤੌਰ ਤੇ ਆਪਣੇ ਨਿਜ ਲਈ ਸਰਕਾਰੀ ਕੁਰਸੀਆਂ ਭਾਲ਼ਦੇ ਸਿੱਖੀ ਸਵਰੂਪ ਦੇ ਮੁਖੋਟੇ ਧਾਰਨ ਕੀਤੇ ਹੋਏ ਸਿੱਖਾਂ ਦੀ ।