ਸਾਵਧਾਨ! ਮੋਟਰ ਗੱਡੀ ਕਾਨੂੰਨ ਅਧੀਨ ਦੋਸ਼ੀ ਪਾਏ ਜਾਣ 'ਤੇ ਆਈਪੀਸੀ ਅਧੀਨ ਦਰਜ ਹੋ ਸਕਦਾ ਹੈ ਮਾਮਲਾ

ਸਾਵਧਾਨ! ਮੋਟਰ ਗੱਡੀ ਕਾਨੂੰਨ ਅਧੀਨ ਦੋਸ਼ੀ ਪਾਏ ਜਾਣ 'ਤੇ ਆਈਪੀਸੀ ਅਧੀਨ ਦਰਜ ਹੋ ਸਕਦਾ ਹੈ ਮਾਮਲਾ

ਨਵੀਂ ਦਿੱਲੀ: ਭਾਰਤ ਦੀ ਸੁਪਰੀਮ ਕੋਰਟ ਨੇ ਅੱਜ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਕਿਹਾ ਕਿ ਮੋਟਰ ਗੱਡੀ ਕਾਨੂੰਨ (ਮੋਟਰ ਵਹੀਕਲ ਐਕਟ) ਨੂੰ ਭੰਗ ਕਰਨ 'ਤੇ ਦੋਸ਼ੀ ਵਿਅਕਤੀ ਖਿਲਾਫ ਭਾਰਤੀ ਸਜ਼ਾਵਲੀ (ਆਈਪੀਸੀ) ਅਧੀਨ ਮਾਮਲਾ ਵੀ ਦਰਜ ਹੋ ਸਕਦਾ ਹੈ। 

ਸੁਪਰੀਮ ਕੋਰਟ ਨੇ ਕਿਹਾ ਕਿ ਭਾਰਤ ਵਿੱਚ ਮੋਟਰ ਗੱਡੀਆਂ ਦੀ ਵੱਧ ਰਹੀ ਗਿਣਤੀ ਕਾਰਨ ਲਗਾਤਾਰ ਹਾਦਸੇ ਵੱਧ ਰਹੇ ਹਨ। ਜੱਜ ਇੰਦੂ ਮਲਹੋਤਰਾ ਅਤੇ ਜੱਜ ਸੰਜੀਵ ਖੰਨਾ ਨੇ 22 ਦਸੰਬਰ, 2008 ਨੂੰ ਗੁਆਹਟੀ ਹਾਈ ਕੋਰਟ ਵਲੋਂ ਸੁਣਾਏ ਫੈਂਸਲੇ ਨੂੰ ਉਲਟਾ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਮੋਟਰ ਗੱਡੀ ਕਾਨੂੰਨ ਅਧੀਨ ਤੇਜ਼ ਗੱਡੀ ਚਲਾਉਣ, ਖਤਰਨਾਕ ਢੰਗ ਨਾਲ ਡਰਾਈਵਰੀ ਕਰਨ ਵਰਗੇ ਦੋਸ਼ਾਂ ਦੇ ਦੋਸ਼ੀ ਵਿਅਕਤੀ ਖਿਲਾਫ ਆਈਪੀਸੀ ਦੀਆਂ ਧਾਰਾਵਾਂ ਅਧੀਨ ਮਾਮਲਾ ਦਰਜ ਨਹੀਂ ਕੀਤਾ ਜਾ ਸਕਦਾ।
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।