ਕਸ਼ਮੀਰ 'ਤੇ ਸਿੱਧੇ ਕਬਜ਼ੇ ਮਗਰੋਂ ਹਿੰਦ ਪ੍ਰਸਤ ਆਗੂਆਂ ਮਹਿਬੂਬਾ ਮੁਫਤੀ ਅਤੇ ਉਮਰ ਅਬਦੁੱਲ੍ਹਾ ਨੂੰ ਗ੍ਰਿਫਤਾਰ ਕੀਤਾ

ਕਸ਼ਮੀਰ 'ਤੇ ਸਿੱਧੇ ਕਬਜ਼ੇ ਮਗਰੋਂ ਹਿੰਦ ਪ੍ਰਸਤ ਆਗੂਆਂ ਮਹਿਬੂਬਾ ਮੁਫਤੀ ਅਤੇ ਉਮਰ ਅਬਦੁੱਲ੍ਹਾ ਨੂੰ ਗ੍ਰਿਫਤਾਰ ਕੀਤਾ
ਮਹਿਬੂਬਾ ਮੁਫਤੀ ਅਤੇ ਉਮਰ ਅਬਦੁੱਲ੍ਹਾ

ਸ਼੍ਰੀਨਗਰ: ਭਾਰਤ ਦੀ ਰਾਜ ਸਭਾ ਵੱਲੋਂ ਜੰਮੂ ਕਸ਼ਮੀਰ ਪੁਨਰਗਠਨ ਬਿੱਲ ਪਾਸ ਕਰਨ ਮਗਰੋਂ ਅਤੇ ਜੰਮੂ ਕਸ਼ਮੀਰ ਸੂਬੇ ਨੂੰ ਖਾਸ ਹੱਕ ਦਿੰਦੀ ਸੰਵਿਧਾਨ ਦੀ ਧਾਰਾ 370 ਖਤਮ ਕਰਕੇ ਜੰਮੂ ਕਸ਼ਮੀਰ 'ਤੇ ਸਿੱਧਾ ਕਬਜ਼ਾ ਕਰਨ ਮਗਰੋਂ ਹੁਣ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਰਹੇ ਪੀਡੀਪੀ ਪਾਰਟੀ ਦੇ ਮੁਖੀ ਮਹਿਬੂਬਾ ਮੁਫਤੀ ਅਤੇ ਨੈਸ਼ਨਲ ਕਾਨਫਰੰਸ ਦੇ ਉੱਪ-ਮੁਖੀ ਉਮਰ ਅਦਬੁੱਲ੍ਹਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਪੀਪਲਜ਼ ਕਾਨਫਰੰਸ ਦੇ ਆਗੂ ਸੱਜਾਦ ਲੋਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਦੱਸ ਦਈਏ ਕਿ ਬੀਤੇ ਦੋ ਦਿਨਾਂ ਤੋਂ ਸਾਰਾ ਕਸ਼ਮੀਰ ਹੀ ਭਾਰਤ ਦੀ ਕੈਦ ਵਿੱਚ ਹੈ ਅਤੇ ਕਸ਼ਮੀਰ ਤੋਂ ਕੋਈ ਵੀ ਹੋਰ ਖਬਰ ਸਰਕਾਰ ਦੀ ਮਰਜ਼ੀ ਤੋਂ ਬਿਨ੍ਹਾਂ ਲੋਕਾਂ ਤੱਕ ਨਹੀਂ ਪਹੁੰਚ ਰਹੀ। ਭਾਰਤ ਸਰਕਾਰ ਨੇ ਕਸ਼ਮੀਰ ਦੇ ਲੋਕਾਂ ਨੂੰ ਫੌਜੀ ਦਹਿਸ਼ਤ ਹੇਠ ਘਰਾਂ ਵਿੱਚ ਕੈਦੀ ਬਣਾ ਦਿੱਤਾ ਹੈ। 


ਸੱਜਾਦ ਲੋਨ
ਜ਼ਿਕਰਯੋਗ ਹੈ ਕਿ ਕਸ਼ਮੀਰ ਵਿੱਚ ਜਦੋਂ ਕਸ਼ਮੀਰੀ ਨੌਜਵਾਨ ਹਥਿਆਰ ਚੱਕ ਕੇ ਭਾਰਤ ਦੀਆਂ ਫੌਜਾਂ ਖਿਲਾਫ ਕਸ਼ਮੀਰ ਦੀ ਅਜ਼ਾਦੀ ਲਈ ਲੜ ਰਹੇ ਸਨ ਤਾਂ ਪੀਡੀਪੀ ਅਤੇ ਨੈਸ਼ਨਲ ਕਾਨਫਰੰਸ ਪਾਰਟੀਆਂ ਹਿੰਦ-ਪ੍ਰਸਤ ਰਾਜਨੀਤੀ ਦਾ ਝੰਡਾ ਚੁੱਕੀ ਕਸ਼ਮੀਰੀਆਂ ਦੇ ਸੰਘਰਸ਼ ਵਿਚਾਲੇ ਖੜ੍ਹੀਆਂ ਸਨ। ਪਰ ਅੱਜ ਹਿੰਦ-ਪ੍ਰਸਤ ਆਗੂਆਂ ਨੂੰ ਵੀ ਭਾਰਤ ਸਰਕਾਰ ਨੇ ਜੇਲ੍ਹਾਂ ਵਿੱਚ ਸੁੱਟ ਦਿੱਤਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ