ਮੋਦੀ-ਸ਼ਾਹ ਅਤੇ ਭਾਰਤੀ ਅਫਸਰਸਾਹੀ ਦਾ ਸਿੱਖਾਂ ਨੂੰ ਕਤਲ ਕਰਨ ਵਿਚ ਨਾਮ ਦਰਜ਼ ਹੋਣ ਨਾਲ ਕੈਨੇਡਾ ਵਿਚ ਜਥੇਬੰਦਕ ਹਿੰਦੂਤਵ ਨੂੰ ਸਿੱਖਾਂ ਵਿਰੁੱਧ ਭੜਕਾਉਣ ਦੇ ਸ਼ੁਰੂ ਹੋਏ ਅਮਲ: ਮਾਨ

ਮੋਦੀ-ਸ਼ਾਹ ਅਤੇ ਭਾਰਤੀ ਅਫਸਰਸਾਹੀ ਦਾ ਸਿੱਖਾਂ ਨੂੰ ਕਤਲ ਕਰਨ ਵਿਚ ਨਾਮ ਦਰਜ਼ ਹੋਣ ਨਾਲ ਕੈਨੇਡਾ ਵਿਚ ਜਥੇਬੰਦਕ ਹਿੰਦੂਤਵ ਨੂੰ ਸਿੱਖਾਂ ਵਿਰੁੱਧ ਭੜਕਾਉਣ ਦੇ ਸ਼ੁਰੂ ਹੋਏ ਅਮਲ: ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ 5 ਨਵੰਬਰ (ਮਨਪ੍ਰੀਤ ਸਿੰਘ ਖਾਲਸਾ):- “ਜਦੋਂ ਦੁਨੀਆ ਦੇ ਸਭ ਮੁਲਕਾਂ ਦੇ ਹੁਕਮਰਾਨਾਂ ਤੇ ਨਿਵਾਸੀਆ ਨੂੰ ਇਹ ਜਾਣਕਾਰੀ ਹੈ ਕਿ 1984 ਵਿਚ ਜੋ ਇੰਡੀਆ ਵਿਚ ਸਿੱਖ ਕਤਲੇਆਮ ਹੁਕਮਰਾਨਾਂ ਵੱਲੋ ਕੀਤਾ ਗਿਆ, ਜਿਸ ਵਿਚ ਹਜਾਰਾਂ ਦੀ ਗਿਣਤੀ ਵਿਚ ਸਿੱਖ ਬੱਚੇ, ਬੀਬੀਆਂ, ਨੌਜਵਾਨ, ਬਜੁਰਗਾਂ ਨੂੰ ਨਿਸ਼ਾਨਾਂ ਬਣਾਉਦੇ ਹੋਏ ਬੇਰਹਿੰਮੀ ਤੇ ਅਣਮਨੁੱਖੀ ਢੰਗਾਂ ਨਾਲ ਸਿੱਖਾਂ ਦਾ ਸਾਜਸੀ ਕਤਲੇਆਮ ਹੋਏ ਨੂੰ 40 ਸਾਲ ਬੀਤ ਚੁੱਕੇ ਹਨ ਅਤੇ ਸਿੱਖਾਂ ਨੂੰ ਅੱਜ ਤੱਕ ਕੋਈ ਵੀ ਇਨਸਾਫ ਨਹੀ ਮਿਲਿਆ । ਸਿੱਖ ਕੌਮ ਇੰਡੀਆ ਵਿਚ ਅਤੇ ਬਾਹਰਲੇ ਮੁਲਕਾਂ ਵਿਚ ਨਵੰਬਰ 84 ਦੇ ਹੋਏ ਕਤਲੇਆਮ ਤੋ ਪੀੜ੍ਹਤ ਪਰਿਵਾਰਾਂ ਨੂੰ ਸਰਧਾ ਦੇ ਫੁੱਲ ਭੇਟ ਕਰਦੇ ਹੋਏ ਅਤੇ ਇਨਸਾਫ ਪ੍ਰਾਪਤ ਕਰਨ ਦੇ ਮਕਸਦ ਨਾਲ ਨਿਰੰਤਰ ਹਰ ਸਾਲ ਇਸ ਦਿਨ ਨੂੰ ਮਨਾਉਦੇ ਹੋਏ ਕੌਮਾਂਤਰੀ ਪੱਧਰ ਤੇ ਇਨਸਾਫ ਦੀ ਮੰਗ ਕਰਦੇ ਹਨ । ਦੂਸਰੇ ਪਾਸੇ ਇੰਡੀਅਨ ਹੁਕਮਰਾਨਾਂ ਮੋਦੀ-ਸਾਹ ਅਤੇ ਉਸਦੀ ਖੂਫੀਆ ਏਜੰਸੀਆ ਦੇ ਮੁੱਖੀਆਂ ਵੱਲੋ ਬਾਹਰਲੇ ਮੁਲਕਾਂ ਵਿਚ ਜੋ ਸਿੱਖਾਂ ਦੀ ਟਾਰਗੇਟ ਕੀਲਿੰਗ ਕੀਤੀ ਜਾ ਰਹੀ ਹੈ, ਉਸ ਵਿਰੁੱਧ ਕੈਨੇਡਾ, ਅਮਰੀਕਾ ਆਪਣੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਅਮਲ ਕਰਦੇ ਹੋਏ ਕੇਵਲ ਕਾਤਲ ਅਫਸਰਸਾਹੀ ਨੂੰ ਹੀ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਕਰਕੇ ਸਜਾਵਾਂ ਦਿਵਾਉਣ ਲਈ ਤੱਤਪਰ ਹੀ ਨਹੀ ਹੋਏ ਬਲਕਿ ਇੰਡੀਆ ਦੇ ਗ੍ਰਹਿ ਵਜੀਰ ਸ੍ਰੀ ਸਾਹ ਨੂੰ ਇਸ ਸਿੱਖਾਂ ਦੇ ਕਤਲ ਲਈ ਜਿੰਮੇਵਾਰ ਠਹਿਰਾਇਆ ਜਾ ਰਿਹਾ ਹੈ । ਤਾਂ ਇੰਡੀਆ ਦੇ ਹੁਕਮਰਾਨਾਂ ਮੋਦੀ-ਸਾਹ ਦੀ ਖੂੰਖਾਰ ਮਨੁੱਖਤਾ ਵਿਰੋਧੀ ਜੋੜੀ ਨੇ ਆਪਣੇ ਉਤੇ ਸਿੱਖਾਂ ਦੇ ਕਤਲ ਦੇ ਲੱਗੇ ਗੰਭੀਰ ਦੋਸ਼ਾਂ ਤੋ ਉਤਪੰਨ ਹੋਈ ਬਦਨਾਮੀ ਵਾਲੀ ਸਥਿਤੀ ਤੋ ਬਚਣ ਲਈ ਬਾਹਰਲੇ ਮੁਲਕਾਂ ਵਿਚ ਹਿੰਦੂ ਸੰਗਠਨਾਂ, ਧਾਰਮਿਕ ਸੰਸਥਾਵਾਂ ਅਤੇ ਸੰਗਠਨਾਂ ਨੂੰ ਗੁਪਤ ਹਦਾਇਤਾ ਕਰਕੇ ਸਿੱਖ ਕੌਮ ਵਿਰੁੱਧ ਭੜਕਾਉਣਾ ਸੁਰੂ ਕਰ ਦਿੱਤਾ ਹੈ । ਇਹੀ ਵਜਹ ਹੈ ਕਿ ਕੈਨੇਡਾ ਵਿਖੇ ਇਕ ਹਿੰਦੂ ਮੰਦਰ ਦੇ ਬਾਹਰ ਵੱਡੀ ਗਿਣਤੀ ਵਿਚ ਹਿੰਦੂ ਸੰਗਠਨਾਂ ਵੱਲੋ ਇਕੱਠੇ ਹੋ ਕੇ ‘ਸਰਬੱਤ ਦਾ ਭਲਾ’ ਚਾਹੁੰਣ ਵਾਲੀ ਅਤੇ ਬੀਤੇ ਸਮੇ ਵਿਚ ਆਪਣੇ ਹੋਏ ਕੌਮੀ ਕਤਲੇਆਮ ਦਾ ਇਨਸਾਫ ਮੰਗਣ ਵਾਲੀ ਸਿੱਖ ਕੌਮ ਵਿਰੁੱਧ ਸਾਜਸੀ ਢੰਗਾਂ ਰਾਹੀ ਜਹਿਰ ਉਲਗਣਾ ਸੁਰੂ ਕਰ ਦਿੱਤਾ ਹੈ । ਤਾਂ ਕਿ ਮੋਦੀ-ਸਾਹ ਤੇ ਸਮੁੱਚੀ ਕੈਬਨਿਟ ਉਤੇ ਸਿੱਖਾਂ ਦੇ ਕਤਲ ਕਰਨ ਦੇ ਲੱਗੇ ਕੌਮਾਂਤਰੀ ਦੋਸ਼ਾਂ ਦੀ ਉੱਠੀ ਹਵਾ ਦਾ ਰੁੱਖ ਬਦਲਿਆ ਜਾ ਸਕੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਕੈਨੇਡਾ ਵਿਖੇ ਕੁਝ ਸੰਗਠਿਤ ਹਿੰਦੂ ਸੰਸਥਾਵਾਂ ਵੱਲੋ ਮੋਦੀ-ਸਾਹ ਹਕੂਮਤ ਦੀਆਂ ਗੁਪਤ ਹਦਾਇਤਾ ਉਤੇ ਬਾਹਰਲੇ ਮੁਲਕ ਵਿਚ ਵੱਸਦੇ ਸਿੱਖਾਂ ਵਿਰੁੱਧ ਜਹਿਰ ਉਲਗਣ ਅਤੇ ਉਨ੍ਹਾਂ ਨੂੰ ਸਿੱਖਾਂ ਵਿਰੁੱਧ ਭੜਕਾਉਣ ਦੇ ਗੈਰ ਸਮਾਜਿਕ, ਗੈਰ ਕਾਨੂੰਨੀ ਕਾਰਵਾਈਆ ਵਿਰੁੱਧ ਸਖਤ ਸਟੈਡ ਲੈਦੇ ਹੋਏ ਅਤੇ ਦੁਨੀਆ ਭਰ ਦੀਆਂ ਇਨਸਾਫ ਪਸੰਦ ਕੌਮਾਂ, ਧਰਮਾਂ ਤੇ ਹੁਕਮਰਾਨਾਂ ਨੂੰ ਇੰਡੀਆ ਦੀ ਇਸ ਸਿੱਖ ਵਿਰੋਧੀ ਫਿਰ ਤੋ ਭੜਕਾਏ ਜਾ ਰਹੇ ਮਾਹੌਲ ਨੂੰ ਸਮਝਣ ਅਤੇ ਸਿੱਖ ਕੌਮ ਨੂੰ ਇਨਸਾਫ ਦਿਵਾਉਣ ਦੀ ਸੰਜੀਦਾ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਵਜੀਰ ਏ ਆਜਮ ਸ੍ਰੀ ਮੋਦੀ ਜੋ ਕੈਨੇਡਾ ਦੇ ਹੁਕਮਰਾਨਾਂ ਨੂੰ ਇਕ ਬਿਆਨ ਵਿਚ ਖ਼ਬਰਦਾਰ ਕਰਦੇ ਦਿਖਾਈ ਦੇ ਰਹੇ ਹਨ, ਉਨ੍ਹਾਂ ਨੂੰ ਇਹ ਨਿਰਪੱਖਤਾ ਨਾਲ ਦੇਖਣਾ ਚਾਹੀਦਾ ਹੈ ਕਿ ਕੈਨੇਡਾ ਵਿਚ ਇਹ ਸਥਿਤੀ ਕਿਉ ਤੇ ਕਿਵੇ ਪੈਦਾ ਹੋਈ ਅਤੇ ਕਿਸੇ ਤਰ੍ਹਾਂ ਦੀ ਵੀ ਕਿਸੇ ਵੀ ਵੱਲੋ ਹਿੰਸਾ, ਜ਼ਬਰ ਜੁਲਮ ਗੈਰ ਕਾਨੂੰਨੀ ਅਮਲ ਨਹੀ ਹੋਣੇ ਚਾਹੀਦੇ । ਅਸੀ ਇਸ ਬਿਆਨ ਦੇ ਨਾਲ ਕੈਨੇਡਾ ਵਿਚ ਵਾਪਰੀ ਘਟਨਾਵਾ ਦੀਆਂ ਵੀਡੀਓਜ ਪਾ ਰਹੇ ਹਾਂ ਜਿਸ ਵਿਚ ਹਿੰਦੂ ਆਗੂ ਨਫਰਤ ਭਰੀਆ ਹਮਲਾਵਰ ਤਕਰੀਰਾਂ ਕਰ ਰਹੇ ਹਨ ਜਿਸ ਸੰਬੰਧੀ ਬੀਬੀਸੀ ਨੇ ਵੀ ਆਪਣੀ ਰਿਪੋਰਟ ਵਿਚ ਨਸਰ ਕੀਤਾ ਹੈ । ਸਭ ਮੁਲਕਾਂ ਦੇ ਹੁਕਮਰਾਨਾਂ ਤੇ ਧਰਮਾਂ, ਕੌਮਾਂ, ਕਬੀਲਿਆ ਨੂੰ ਖਾਲਸਾ ਪੰਥ ਸਪੱਸਟ ਕਰਦਾ ਹੈ ਕਿ ਸਾਡਾ ਨਾ ਬੀਤੇ ਸਮੇ ਵਿਚ ਨਾ ਅੱਜ ਅਤੇ ਨਾ ਹੀ ਆਉਣ ਵਾਲੇ ਸਮੇ ਵਿਚ ਕਿਸੇ ਤਰ੍ਹਾਂ ਦਾ ਕੋਈ ਵੈਰ ਵਿਰੋਧ ਜਾਂ ਨਫਰਤ ਨਹੀ ਹੈ । ਕੇਵਲ ਅਸੀ 1984 ਵਿਚ ਇੰਡੀਆ ਵਿਚ ਸਿੱਖਾਂ ਦੇ ਹੋਏ ਸਾਜਸੀ ਕਤਲੇਆਮ ਅਤੇ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਉਤੇ ਯੋਜਨਾਬੰਦ ਢੰਗ ਨਾਲ ਕੀਤੇ ਫ਼ੌਜੀ ਹਮਲੇ ਰਾਹੀ ਸਿੱਖਾਂ ਦੇ ਹੋਏ ਕਤਲੇਆਮ ਦੇ ਦੋਸ਼ੀਆਂ ਨੂੰ ਕੌਮਾਂਤਰੀ ਕਾਨੂੰਨਾਂ ਅਨੁਸਾਰ ਸਜਾਵਾਂ ਦਿਵਾਉਣ ਤੇ ਇਨਸਾਫ ਪ੍ਰਾਪਤ ਕਰਨ ਦੀ ਮੰਗ ਕਰ ਰਹੇ ਹਾਂ । ਜੋ ਕਿ ਸਾਡਾ ਕੌਮਾਂਤਰੀ ਤੇ ਇੰਡੀਅਨ ਕਾਨੂੰਨ ਅਨੁਸਾਰ ਸਾਡਾ ਹੱਕ ਹੈ । ਕੀ ਕਦੀ ਰਾਜ ਭਾਗ ਕਰਨ ਵਾਲੀਆ ਹਕੂਮਤਾਂ ਵੀ ਕਿਸੇ ਦੇ ਧਾਰਮਿਕ ਸਥਾਨਾਂ ਉਤੇ ਹਮਲੇ ਕਰਦੀਆ ਹਨ..?