ਦਿਨ ਦਿਹਾੜੇ ਪੁਲਸੀਆਂ 'ਤੇ ਹਮਲਾ ਕਰਕੇ ਛਡਵਾਇਆ ਹਵਾਲਾਤੀ

ਦਿਨ ਦਿਹਾੜੇ ਪੁਲਸੀਆਂ 'ਤੇ ਹਮਲਾ ਕਰਕੇ ਛਡਵਾਇਆ ਹਵਾਲਾਤੀ

ਕਰਨਾਲ: ਜਿੱਥੇ ਅੱਜ ਹਰਿਆਣਾ ਪੁਲਿਸ ਵੱਲੋਂ ਇਕ ਔਰਤ ਨੂੰ ਕੁੱਟਣ ਦੀ ਸ਼ਰਮਨਾਕ ਵੀਡੀਓ ਸਾਹਮਣੇ ਆ ਰਹੀ ਹੈ ਉੱਥੇ ਹੀ ਅੱਜ ਹਰਿਆਣਾ ਪੁਲਿਸ ਕੋਲੋਂ ਦਿਨ ਦਿਹਾੇ ਹਮਲਾ ਕਰਕੇ ਤਿੰਨ ਲੋਕ ਇੱਕ ਹਵਾਲਾਤੀ ਨੂੰ ਛੁਡਾ ਕੇ ਲੈ ਗਏ।

ਇਹ ਘਟਨਾ ਕਰਨਾਲ ਦੇ ਨਵੇਂ ਬੱਸ ਅੱਡੇ 'ਤੇ ਵਾਪਰੀ। ਹਮਲਾਵਰਾਂ ਨੇ ਪੁਲਿਸ 'ਤੇ ਫਾਇਰ ਕੀਤੇ ਜਿਸ ਵਿੱਚ ਦੋ ਪੁਲਿਸ ਮੁਲਾਜ਼ਮ ਜ਼ਖਮੀ ਹੋ ਗਏ, ਜਿਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। 

ਹਮਲਾਵਰ ਸੁਨੀਲ ਉਰਫ ਖੀਰਾ (23) ਨਾਮੀਂ ਹਵਾਲਾਤੀ ਨੂੰ ਛੁਡਾ ਕੇ ਫਰਾਰ ਹੋ ਗਏ ਹਨ। ਇਹ ਹਵਾਲਾਤੀ ਪਾਣੀਪੱਤ ਜ਼ਿਲ੍ਹੇ ਨਾਲ ਸਬੰਧਿਤ ਹੈ ਜੋ ਡਕੈਤੀ ਦੇ ਮਾਮਲੇ 'ਚ ਬੰਦ ਸੀ। ਇਸ ਤੋਂ ਇਲਾਵਾ ਇਸ ਖਿਲਾਫ ਕਤਲ, ਨਸ਼ਾ ਸਮਗਲਿੰਗ ਦੇ ਮਾਮਲੇ ਵੀ ਚੱਲ ਰਹੇ ਹਨ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ