"ਪਹਿਲਾਂ ਬੰਬ ਕਾਂਡ ਦੇ ਮਸਲੇ ਹੱਲ ਕਰੋ, ਫੇਰ ਵੋਟਾਂ ਦੀ ਗੱਲ ਕਰੋ"

ਤਲਵੰਡੀ ਸਾਬੋ: ਲੋਕ ਸਭਾ ਚੋਣਾਂ ਵਿੱਚ ਮੋੜ ਮੰਡੀ ਬੰਬ ਕਾਂਡ ਦੇ ਪੀੜਤਾਂ ਨੇ ਆਪਣਾ ਦੁੱਖ ਰੋਂਦਿਆਂ ਕਾਂਗਰਸੀ ਉਮੀਦਵਾਰਾਂ ਦਾ ਵਿਰੋਧ ਕਰਨ ਦਾ ਫੈਂਸਲਾ ਕੀਤਾ ਹੈ। ਪੀੜਤ ਪਰਿਵਾਰਾਂ ਨੇ ਦੋ ਸਾਲ ਬਾਅਦ ਵੀ ਇਨਸਾਫ ਤੇ ਮੁਆਵਜ਼ਾ ਨਾ ਮਿਲਣ ਕਰਕੇ ਘਟਨਾ ਸਥਾਨ 'ਤੇ ਬੈਨਰ ਲਾ ਦਿੱਤੇ ਹਨ ਜਿਨ੍ਹਾਂ 'ਤੇ ਲਿਖਿਆ ਹੈ, "ਪਹਿਲਾਂ ਬੰਬ ਕਾਂਡ ਦੇ ਪੀੜਤ ਪਰਿਵਾਰਾਂ ਦੇ ਮਸਲੇ ਹੱਲ ਕਰੋ ਫਿਰ ਵੋਟਾਂ ਦੀ ਗੱਲ ਕਰੋ"। 

ਇਸ ਬੈਨਰ ਦੇ ਨਾਲ ਹੀ ਕਾਂਗਰਸ ਦੇ ਹਲਕਾ ਇੰਚਾਰਜ ਅਤੇ ਸਾਬਕਾ ਮੰਤਰੀ ਹਰਮਿੰਦਰ ਜੱਸੀ ਦੀ ਫੋਟੋ ਲਗਾ ਕੇ ਮੁਰਦਾਬਾਦ ਲਿਖ ਦਿੱਤਾ ਹੈ।

ਬੰਬ ਕਾਂਡ ਵਿੱਚ ਆਪਣੇ ਪੋਤੇ ਨੂੰ ਗੁਆਉਣ ਵਾਲੇ ਬਲਬੀਰ ਸਿੰਘ ਨੇ ਦੱਸਿਆ ਕਿ ਜਦੋਂ ਤੋਂ ਇਹ ਘਟਨਾ ਵਾਪਰੀ ਹੈ ਕਿਸੇ ਪਾਰਟੀ ਨੇ ਉਨ੍ਹਾਂ ਦੀ ਸਾਰ ਨਹੀਂ ਲਈ। ਸਰਕਾਰ ਤੇ ਹਰਮਿੰਦਰ ਜੱਸੀ 'ਤੇ ਗੁੱਸਾ ਕਢਦਿਆਂ ਉਹਨਾਂ ਕਿਹਾ ਕਿ ਜਿਸ ਦੀ ਰੈਲੀ ਵਿਚ ਇਹ ਘਟਨਾ ਵਾਪਰੀ ਉਸ ਨੇ ਹੀ ਸਾਡੀ ਬਾਤ ਤੱਕ ਨਾ ਪੁੱਛੀ ਤੇ ਹੁਣ ਚੋਣਾਂ ਸਮੇਂ ਫੇਰ ਵੱਡੇ-ਵੱਡੇ ਝੂਠੇ ਵਾਅਦੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਨੂੰ ਆਪਣੀ ਗਲੀ ਵਿਚ ਦਾਖਲ ਨਹੀਂ ਹੋਣ ਦਵਾਂਗੇ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ