ਡਾ. ਮਨਮੋਹਨ ਸਿੰਘ ਦੀ ਸਿਹਤ ਸਥਿਰ, ਖਤਰੇ ਤੋਂ ਬਾਹਰ

ਡਾ. ਮਨਮੋਹਨ ਸਿੰਘ ਦੀ ਸਿਹਤ ਸਥਿਰ, ਖਤਰੇ ਤੋਂ ਬਾਹਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਸਿਹਤ ਬੀਤੇ ਕੱਲ੍ਹ ਢਿੱਲੀ ਹੋ ਗਈ ਸੀ ਜਿਸ ਦੇ ਚਲਦਿਆਂ ਉਹਨਾਂ ਨੂੰ ਦਿੱਲੀ ਦੇ ਏਮਜ਼ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਹਸਪਤਾਲ ਦਾ ਕਹਿਣਾ ਹੈ ਕਿ ਅੱਜ ਉਹਨਾਂ ਦੀ ਸਿਹਤ ਸਹੀ ਹੈ ਤੇ ਉਹ ਖਤਰੇ ਤੋਂ ਬਾਹਰ ਹਨ। 

ਡਾ. ਮਨਮੋਹਨ ਸਿੰਘ ਨੂੰ ਕਿਸੇ ਨਵੀਂ ਦਵਾਈ ਦੇ ਗਲਤ ਅਸਰ ਕਾਰਨ ਬੁਖਾਰ ਚੜ੍ਹ ਗਿਆ ਸੀ। ਹਸਪਤਾਲ ਸੂਤਰਾਂ ਦੇ ਹਵਾਲੇ ਨਾਲ ਛਪੀਆਂ ਖਬਰਾਂ ਮੁਤਾਬਕ ਮਨਮੋਹਨ ਸਿੰਘ ਫਿਲਹਾਲ ਹਸਪਤਾਲ ਵਿਚ ਹੀ ਰਹਿਣਗੇ।