ਬੀਜੇਪੀ ਨੇ ਭੇਜਿਆ ਸੁਨੇਹਾ, 'ਆਪ' ਤੋੜੋ ਅਤੇ ਸਾਡੇ ਨਾਲ ਆਓ, ਅਸੀਂ ਸਾਰੇ ਕੇਸ ਖਤਮ ਕਰ ਦੇਵਾਂਗੇ: ਮਨੀਸ਼ ਸਿਸੋਦੀਆ

ਬੀਜੇਪੀ ਨੇ ਭੇਜਿਆ ਸੁਨੇਹਾ, 'ਆਪ' ਤੋੜੋ ਅਤੇ ਸਾਡੇ ਨਾਲ ਆਓ, ਅਸੀਂ ਸਾਰੇ ਕੇਸ ਖਤਮ ਕਰ ਦੇਵਾਂਗੇ: ਮਨੀਸ਼ ਸਿਸੋਦੀਆ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 22 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਬੀਜੇਪੀ 'ਤੇ ਵੱਡਾ ਇਲਜ਼ਾਮ ਲਗਾਇਆ ਹੈ।  ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਛੱਡ ਕੇ ਉਨ੍ਹਾਂ ਨੂੰ ਭਾਜਪਾ 'ਚ ਸ਼ਾਮਲ ਹੋਣ ਦਾ ਆਫਰ ਆਇਆ ਹੈ।  ਉਨ੍ਹਾਂ ਟਵੀਟ ਕਰਕੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ‘ਆਪ’ ਨੂੰ ਤੋੜਨ ਲਈ ਸੀਬੀਆਈ ਅਤੇ ਈਡੀ ਦੇ ਸਾਰੇ ਕੇਸ ਬੰਦ ਕਰਨ ਦੀ ਪੇਸ਼ਕਸ਼ ਮਿਲੀ ਹੈ।

ਸਿਸੋਦੀਆ ਨੇ ਟਵੀਟ ਕਰਕੇ ਕਿਹਾ ਕਿ ਮੇਰੇ ਕੋਲ ਭਾਜਪਾ ਦਾ ਸੁਨੇਹਾ ਆ ਗਿਆ ਹੈ, ਤੁਸੀਂ ਤੋੜ ਕੇ ਭਾਜਪਾ 'ਚ ਆ ਜਾਓ, ਸੀਬੀਆਈ ਅਤੇ ਈਡੀ ਦੇ ਸਾਰੇ ਕੇਸ ਬੰਦ ਕਰਵਾ ਦੇਵਾਂਗੇ।  ਭਾਜਪਾ ਨੂੰ ਮੇਰਾ ਜਵਾਬ- ਮੈਂ ਮਹਾਰਾਣਾ ਪ੍ਰਤਾਪ ਦਾ ਵੰਸ਼ਜ ਹਾਂ, ਮੈਂ ਰਾਜਪੂਤ ਹਾਂ, ਮੈਂ ਸਿਰ ਕਲਮ ਕਰਾਂਗਾ ਪਰ ਭ੍ਰਿਸ਼ਟ-ਸਾਜ਼ਿਸ਼ਕਾਰਾਂ ਅੱਗੇ ਨਹੀਂ ਝੁਕਾਂਗਾ।  ਮੇਰੇ ਖਿਲਾਫ ਸਾਰੇ ਕੇਸ ਝੂਠੇ ਹਨ।  ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ ਕਰੋ।