ਭਾਰਤ ਸਰਕਾਰ ਮੇਰਾ ਫੋਨ ਟੈਪ ਕਰ ਰਹੀ ਹੈ: ਮਮਤਾ ਬੈਨਰਜੀ

ਭਾਰਤ ਸਰਕਾਰ ਮੇਰਾ ਫੋਨ ਟੈਪ ਕਰ ਰਹੀ ਹੈ: ਮਮਤਾ ਬੈਨਰਜੀ
ਮਮਤਾ ਬੈਨਰਜੀ

ਕਲਕੱਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਨਰਿੰਦਰ ਮੋਦੀ ਸਰਕਾਰ 'ਤੇ ਵੱਡਾ ਦੋਸ਼ ਲਾਇਆ ਹੈ ਕਿ ਭਾਰਤ ਸਰਕਾਰ ਉਹਨਾਂ ਦਾ ਫੋਨ ਟੈਪ ਕਰਵਾ ਰਹੀ ਹੈ। ਬੀਤੇ ਦਿਨੀਂ ਵਟਸਐਪ ਵੱਲੋਂ ਭਾਰਤ ਦੇ ਸੈਂਕੜੇ ਪੱਤਰਕਾਰਾਂ, ਵਕੀਲਾਂ ਅਤੇ ਸਿਆਸੀ ਕਾਰਕੁੰਨਾਂ ਦੇ ਫੋਨਾਂ ਵਿੱਚ ਸੋਫਟਵੇਅਰ ਰਾਹੀਂ ਘੁਸਪੈਠ ਕਰਨ ਦਾ ਜੋ ਬਿਆਨ ਦਿੱਤਾ ਗਿਆ ਸੀ ਉਸ 'ਤੇ ਟਿੱਪਣੀ ਕਰਦਿਆਂ ਮਮਤਾ ਬੈਨਰਜੀ ਨੇ ਇਹ ਦੋਸ਼ ਲਾਇਆ ਹੈ।

ਮਮਤਾ ਬੈਨਰਜੀ ਨੇ ਕਿਹਾ, "ਹੁਣ ਕੁੱਝ ਵੀ ਸੁਰੱਖਿਅਤ ਨਹੀਂ ਹੈ, ਵਟਸਐਪ ਵੀ ਨਹੀਂ। ਪਹਿਲਾਂ ਸਾਨੂੰ ਲਗਦਾ ਸੀ ਕਿ ਵਟਸਐਪ ਵਿੱਚ ਘੁਸਪੈਠ ਕਰਕੇ ਸਾਡੀ ਜਾਣਕਾਰੀ ਚੋਰੀ ਨਹੀਂ ਕੀਤੀ ਜਾ ਸਕਦੀ ਪਰ ਹੁਣ ਵਟਸਐਪ ਵੀ ਇਸ ਘੁਸਪੈਠ ਤੋਂ ਬਚਿਆ ਨਹੀਂ ਰਿਹਾ। ਮੈਂ ਚਾਹੁੰਦੀ ਹਾਂ ਕਿ ਪ੍ਰਧਾਨ ਮੰਤਰੀ ਇਸ ਦੀ ਜਾਂਚ ਕਰਨ।"

ਉਹਨਾਂ ਕਿਹਾ, "ਸਾਰੇ ਪ੍ਰਸ਼ਾਸਨਿਕ ਅਫਸਰਾਂ, ਰਾਜਨੀਤਕ ਆਗੂਆਂ ਦੇ ਫੋਨਾਂ ਨੂੰ ਟੈਪ ਕੀਤਾ ਜਾ ਰਿਹਾ ਹੈ। ਇਹ ਸਭ ਭਾਰਤ ਦੀ ਕੇਂਦਰ ਸਰਕਾਰ ਅਤੇ ਦੋ ਸੂਬਾ ਸਰਕਾਰਾਂ ਦੇ ਇਸ਼ਾਰਿਆਂ 'ਤੇ ਹੋ ਰਿਹਾ ਹੈ। ਮੈਂ ਇਹਨਾਂ ਸੂਬਿਆਂ ਦਾ ਨਾਂ ਨਹੀਂ ਲਵਾਂਗੀ ਪਰ ਇਹਨਾਂ ਵਿੱਚੋਂ ਇੱਕ ਵਿੱਚ ਭਾਜਪਾ ਦੀ ਸਰਕਾਰ ਹੈ।"
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।