ਦੁਨੀਆ ਦੇ ਸਭ ਤੋਂ ਵੱਡੇ ਸ਼ੋਅ "ਗਰੈਮੀ ਅਵਾਰਡਜ਼" ਵਿਚ ਲਿਲੀ ਸਿੰਘ ਨੇ ਚੁੱਕੀ ਕਿਸਾਨਾਂ ਦੀ ਅਵਾਜ

ਦੁਨੀਆ ਦੇ ਸਭ ਤੋਂ ਵੱਡੇ ਸ਼ੋਅ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕਨੇਡਾ ਦੀ ਮਸ਼ਹੂਰ ਕਾਮੇਡੀਅਨ-ਯੂਟਿਊਬਰ ਲਿਲੀ ਸਿੰਘ ਨੇ ਦੁਨੀਆ ਦੇ ਫਿਲਮੀ ਜਗਤ ਦੇ ਸਭ ਤੋਂ ਵੱਡੇ ਇਨਾਮ ਸਮਾਗਮ "ਗਰੈਮੀ ਅਵਾਰਜ਼" ਵਿਚ ਕਿਸਾਨ ਸੰਘਰਸ਼ ਦੀ ਅਵਾਜ਼ ਬੁਲੰਦ ਕੀਤੀ ਹੈ। ਮਿਲੀ ਸਿੰਘ ਗਰੈਮੀ ਅਵਾਰਡਜ਼ ਸਮਾਗਮ ਦੇ ਰੈੱਡ ਕਾਰਪੇਟ ਵਿਚ ਮੂੰਹ 'ਤੇ ਜੋ ਮਾਸਕ ਪਾ ਕੇ ਪਹੁੰਚੀ ਉਸ 'ਤੇ "ਆਈ ਸਟੈਂਡ ਵਿਦ ਫਾਰਮਜ਼" ਲਿਖਿਆ ਸੀ। 

ਆਪਣੀ ਉਸ ਤਸਵੀਰ ਨੂੰ ਟਵਿੱਟਰ 'ਤੇ ਪੋਸਟ ਕਰਦਿਆਂ ਲਿਲੀ ਸਿੰਘ ਨੇ ਲਿਖਿਆ, "ਮੈਂ ਜਾਣਦੀ ਹਾਂ ਕਿ ਰੈੱਡ ਕਾਰਪੇਟ/ ਅਵਾਰਡ ਸ਼ੋਅ ਦੀ ਤਸਵੀਰ ਨੂੰ ਸਭ ਤੋਂ ਵੱਧ ਕਵਰੇਜ ਮਿਲਦੀ ਹੈ। ਆਹ ਚੁੱਕੋ ਮੀਡੀਆ। ਇਸ ਨੂੰ ਜਿੰਨਾ ਮਰਜ਼ੀ ਫੈਲਾਓ।"

ਲਿਲੀ ਸਿੰਘ ਦੇ ਮਾਪੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਿਤ ਹਨ ਤੇ ਲਿਲੀ ਦੇ ਜਨਮ ਤੋਂ ਪਹਿਲਾਂ ਹੀ ਪਰਿਵਾਰ ਕਨੇਡਾ ਜਾ ਵਸਿਆ ਸੀ।