ਲਾਲ ਕਿਲੇ ਤੇ ਝੰਡਾ ਲਹਿਰਾਉਣਾ ਕੋਈ ਗਲਤ ਨਹੀਂ - ਸਿੱਖ ਯੂਥ ਆਫ਼ ਅਮਰੀਕਾ

ਲਾਲ ਕਿਲੇ ਤੇ ਝੰਡਾ ਲਹਿਰਾਉਣਾ ਕੋਈ ਗਲਤ ਨਹੀਂ - ਸਿੱਖ ਯੂਥ ਆਫ਼ ਅਮਰੀਕਾ

ਨਵੀਂ ਦਿੱਲੀ: ਕਿਸਾਨ ਯੂਨੀਅਨਾਂ ਵੱਲੋਂ 26 ਜਨਵਰੀ ‘ਦਿੱਲੀ ਚੱਲੋ’ ਦੇ ਸੱਦੇ ਤੇ ਲੱਖਾਂ ਕਿਸਾਨ ਦਿੱਲੀ ਪਹੁੰਚੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਬੈਰੀਕੇਡ ਤੋੜਦੇ ਹੋਏ ਲਾਲ ਕਿਲੇ ਤੱਕ ਪਹੁੰਚ ਗਏ। ਇੱਕ ਕਿਸਾਨ ਦੀ ਇਸ ਘਟਨਾਕ੍ਰਮ ਵਿੱਚ ਮੌਤ ਹੋਈ। ਕਿਸਾਨ ਜੱਥੇਬੰਦੀਆਂ ਦਿੱਤੇ ਹੋਏ ਰੂਟ ਤੇ ਹੀ ਗੇੜਾ ਕੱਢ ਕੇ ਵਾਪਿਸ ਮੁੜ ਆਈਆਂ। 

ਲਾਲ ਕਿਲੇ ਤੇ ਝੰਡਾ ਝੁਲਾਉਣ ਨੂੰ ਲੈ ਕੇ ਕਿਸਾਨ ਯੂਨੀਅਨਾਂ ਅਤੇ ਗੋਦੀ ਮੀਡੀਆ ਨੇ ਰੌਲਾ ਪਾਇਆ ਹੋਇਆ ਹੈ ਕਿ ਕਿਸਾਨਾਂ ਵੱਲੋਂ ਚੁੱਕਿਆ ਇਹ ਕਦਮ ਗਲਤ ਹੈ। ਹਾਲਾਂ ਕਿ ਕਿਸਾਨ ਯੂਨੀਅਨਾਂ ਵੱਲੋਂ ਇਹ ਪੱਖ ਵਿੱਚ ਖੜਣ ਦੀ ਕੋਈ ਤੁਕ ਸਮਝ ਨਹੀਂ ਆਉਂਦੀ। ਇਹਨਾਂ ਵੱਲੋਂ ਦੀਪ ਸਿੱਧੂ ਉੱਪਰ ਲੋਕਾਂ ਨੂੰ ਭੜਕਾਉਣ ਦੇ ਦੋਸ਼ ਵੀ ਲਾਏ ਜਾ ਰਹੇ ਹਨ। ਕਿਸਾਨ ਯੂਨੀਅਨਾਂ ਰੂਟ ਦੇ ਮਸਲੇ ਨੂੰ ਲੈਕੇ ਸੁਆਲਾਂ ਦੇ ਘੇਰੇ ਵਿੱਚ ਸਨ। ਇੱਕ ਖ਼ਬਰ ਇਹ ਵੀ ਸੀ ਕਿ ਯੋਗੇਂਦਰ ਯਾਦਵ ਨੇ ਸਰਕਾਰ ਨਾਲ ਮਿਲੀਭੁਗਤ ਕਿਸਾਨੀ ਜੱਥੇਬੰਦੀਆ ਨੂੰ ਅਜਿਹੇ ਰੂਟਾਂ ਤੇ ਰਾਜ਼ੀ ਕਰ ਲਿਆ ਸੀ ਜਿਹੜੇ ਦਿੱਲੀ ਜਾਂਦੇ ਹੀ ਨਹੀਂ ਸਨ। ਇਸ ਮੁੱਦੇ ਨੂੰ ਲੈ ਕੇ 25 ਜਨਵਰੀ ਦੀ ਰਾਤ ਨੂੰ ਲੋਕਾਂ ਨੇ ਕਿਸਾਨ ਜੱਥੇਬੰਦੀਆਂ ਤੋਂ ਇਹ ਮੰਗ ਕੀਤੀ ਕਿ ਇਹਦਾ ਸ਼ਪੱਸ਼ਟੀਕਰਣ ਦਿੱਤਾ ਜਾਵੇ ਪਰ ਉਹ ਸਟੇਜ ਛੱਡ ਕੇ ਭੱਜ ਗਏ ਸਨ। 

ਲੱਖਾ ਸਿਧਾਣਾ ਨੇ ਵੀ ਦੀਪ ਸਿੱਧੂ ਦੀ ਲਾਲ ਕਿਲੇ ਤੇ ਝੰਡਾ ਲਹਿਰਾਉਣ ਲਈ ਨੁਕਤਾਚੀਨੀ ਕੀਤੀ ਹੈ। ਪਰ ਵਿਦੇਸ਼ਾਂ ਵਿੱਚ ਵੱਸਦੇ ਬਹੁਤੇ ਸਿੱਖ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਲਹਿਰਾਉਣ ਨੂੰ ਜਾਇਜ ਠਹਿਰਾ ਰਹੇ ਹਨ। ਅਮਰੀਕਨ ਗੁਰਦੂਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਨੇ ਕਿਹਾ ਕਿ ਝੰਡਾ ਲਹਿਰਾਉਣਾ ਮਜ਼ਾਹਰੇ ਦਾ ਹੀ ਇੱਕ ਰੂਪ ਹੈ ਅਤੇ ਸਿੱਖਾਂ ਨੂੰ ਨਿਸ਼ਾਨ ਸਾਹਿਬ ਤੇ ਜੈਕਾਰੇ ਤੋਂ ਵੱਖ ਨਹੀਂ ਕੀਤਾ ਜਾ ਸਕਦਾ। 

ਸਿੱਖ ਯੂਥ ਆਫ ਅਮਰੀਕਾ ਦੇ ਸੰਦੀਪ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਤੇ ਕਿਸਾਨ ਯੂਨੀਅਨਾਂ ਵੱਲੋਂ ਮਿਲ ਕੇ ਲਾਲ ਕਿਲੇ ਦੀ ਘਟਨਾ ਨੂੰ ਜਾਣ ਬੁੱਝ ਕੇ ਨਿੰਦਿਆ ਜਾ ਰਿਹਾ। ਉਹਨਾਂ ਨੇ ਸੁਆਲ ਕੀਤਾ ਕਿ ਪਿੱਛਲੇ ਦੋ ਮਹੀਨਿਆਂ ਤੋਂ ਕਿਸਾਨ ਯੂਨੀਅਨਾਂ ਬਾਬਾ ਬਘੇਲ ਸਿੰਘ ਦੀਆਂ ਗੱਲਾਂ ਸੁਣਾ ਰਹੇ ਹਨ। ਸਟੇਜਾਂ ਤੋਂ ਗਾਣੇ ਅਤੇ ਉਹ ਕਲਾਕਾਰ ਬੁਲਾਏ ਜਾ ਰਹੇ ਸਨ ਜਿਹੜੇ ਕਹਿ ਰਹੇ ਸਨ ਕਿ ‘ਦਿੱਲੀ ਨਾਲ ਪੇਚਾ, ‘ ਦਿੱਲੀ ਘੇਰਨੀ’ ਦੇ ਨਾਹਰੇ ਮਾਰ ਰਹੇ ਸਨ। ਜੇ ਕੁੱਝ ਲੋਕਾਂ ਨੇ ਲਾਲ ਕਿਲੇ ਤੇ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਤਾਂ ਕੀ ਗਲਤ ਕੀਤਾ? ਇਹ ਸਾਰੀ ਸਾਜਿਸ਼ ਦੀਪ ਸਿੱਧੀ ਨੂੰ ਬਦਨਾਮ ਕਰਣ ਲਈ ਰਚੀ ਗਈ ਹੈ ਜਿਸਲਈ ਅਸੀਂ ਕਿਸਾਨ ਯੂਨੀਅਨਾਂ ਖ਼ਾਸ ਕਰ ਬਲਬੀਰ ਸਿੰਘ ਰਾਜੇਵਾਲ ਦੀ ਨਿੰਦਾ ਕਰਦੇ ਹਾਂ।