ਕਰਾਚੀ ਜਹਾਜ਼ ਹਾਦਸਾ ਪਾਇਲਟ ਦੀ ਗਲਤੀ ਕਾਰਨ ਵਾਪਰਿਆ

ਕਰਾਚੀ ਜਹਾਜ਼ ਹਾਦਸਾ ਪਾਇਲਟ ਦੀ ਗਲਤੀ ਕਾਰਨ ਵਾਪਰਿਆ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਾਕਿਸਤਾਨ ਦੇ ਸ਼ਹਿਰ ਕਰਾਚੀ ਵਿਚ 22 ਮਈ ਨੂੰ ਹੋਏ ਹਵਾਈ ਜਹਾਜ਼ ਹਾਦਸੇ ਦੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਇਹ ਘਟਨਾ ਮਨੁੱਖੀ ਗਲਤੀ ਕਾਰਨ ਹੋਈ ਹੈ। ਇਸ ਹਾਦਸੇ ਵਿਚ 98 ਲੋਕ ਮਾਰੇ ਗਏ ਸਨ। 

ਪਾਕਿਸਤਾਨ ਦੇ ਹਵਾਬਾਜ਼ੀ ਮਹਿਕਮੇ ਨੇ ਇਸ ਮੁੱਢਲੀ ਜਾਂਚ ਰਿਪੋਰਟ ਨੂੰ ਪਾਕਿਸਤਾਨ ਦੀ ਪਾਰਲੀਮੈਂਟ ਵਿਚ ਪੇਸ਼ ਕੀਤਾ। ਹਵਾਬਾਜ਼ੀ ਮਹਿਕਮੇ ਦੇ ਮੰਤਰੀ ਗੁਲਾਮ ਸਰਵਰ ਖਾਨ ਨੇ ਕਿਹਾ ਕਿ ਮੁੱਢਲੀ ਜਾਂਚ ਮੁਤਾਬਕ ਜਹਾਜ਼ ਦੇ ਚਾਲਕ (ਪਾਇਲਟ) ਅਤੇ ਏਅਰ ਟਰੈਫਿਕ ਕੰਟਰੋਲਰ ਨੇ ਤੈਅ ਨਿਯਮਾਂ ਦੀ ਪਾਲਣਾ ਨਹੀਂ ਕੀਤੀ। 

ਇਹ ਜਾਂਚ ਰਿਪੋਰਟ ਜਹਾਜ਼ ਦੇ ਕੋਕਪਿਟ ਅਤੇ ਡਾਟਾ ਰਿਕਾਰਡਰ ਰਾਹੀਂ ਮਿਲੀ ਜਾਣਕਾਰੀ ਦੇ ਅਧਾਰ 'ਤੇ ਫਰਾਂਸ ਵਿਚ ਕੀਤੇ ਵਿਸ਼ਲੇਸ਼ਣ ਦੇ ਅਧਾਰ 'ਤੇ ਤਿਆਰ ਕੀਤੀ ਗਈ ਹੈ। 

ਪਰ ਪਾਕਿਸਤਾਨ ਦੇ ਪਾਇਲਟਾਂ ਦੀ ਜਥੇਬੰਦੀ ਪਾਕਿਸਤਾਨ ਏਅਰਲਾਈਨ ਪਾਇਲਟਸ ਐਸੋਸੀਏਸ਼ਨ ਨੇ ਇਸ ਰਿਪੋਰਟ 'ਤੇ ਸਵਾਲ ਖੜ੍ਹੇ ਕੀਤੇ ਹਨ। ਜਦਕਿ ਮੰਤਰੀ ਨੇ ਕਿਹਾ ਹੈ ਕਿ ਮੁੱਢਲੀ ਜਾਂਚ ਵਿਚ ਜਹਾਜ਼ ਅੰਦਰ ਕਿਸੇ ਤਕਨੀਕੀ ਸਮੱਸਿਆ ਦੀ ਕੋਈ ਗੱਲ ਸਾਹਮਣੇ ਨਹੀਂ ਆਈ ਹੈ।