ਪਟਿਆਲਾ ਦੇ ਕਾਲੀ ਮਾਤਾ ਮੰਦਰ ਨੇੜੇ ਖਾਲਿਸਤਾਨ ਦੇ ਪੋਸਟਰ ਲੱਗੇ

ਪਟਿਆਲਾ ਦੇ ਕਾਲੀ ਮਾਤਾ ਮੰਦਰ ਨੇੜੇ ਖਾਲਿਸਤਾਨ ਦੇ ਪੋਸਟਰ ਲੱਗੇ

ਅੰਮ੍ਰਿਤਸਰ ਟਾਈਮਜ਼

ਪਟਿਆਲਾ: ਇੱਥੇ ਮਾਲ ਰੋਡ ਸਥਿਤ ਕਾਲੀ ਮਾਤਾ ਮੰਦਰ ਨੇੜੇ  ਅਣਪਛਾਤੇ ਵਿਅਕਤੀਆਂ ਵੱਲੋਂ ਖਾਲਿਸਤਾਨ ਦੇ ਪੋਸਟਰ ਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਸੂਚਨਾ ਮਿਲਣ ’ਤੇ ਥਾਣਾ ਕੋਤਵਾਲੀ ਦੇ ਮੁਖੀ ਇੰਸਪੈਕਟਰ ਸਰਬਜੀਤ ਚੀਮਾ ਨੇ ਇਹ ਪੋਸਟਰ ਉਤਾਰ ਦਿੱਤਾ ਹੈ। ਜਾਣਕਾਰੀ ਮੁਤਾਬਕ ਪੁਲੀਸ ਨੇ ਦੰਗੇ ਭੜਕਾਉਣ ਦੇ ਦੋਸ਼ ਹੇਠ ਕੇਸ ਦਰਜ ਕਰਕੇ ਅਣਪਛਾਤੇ ਵਿਅਕਤੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਉਧਰ, ਵਿਦੇਸ਼ ਰਹਿੰਦੇ ਗਰਮ ਖਿਆਲੀ ਗੁਰਪਤਵੰਤ ਪੰਨੂ ਨੇ ‘ਸਿੱਖਸ ਫਾਰ ਜਸਟਿਸ’ ਦੀ ਤਰਫੋਂ ਇਹ ਪੋਸਟਰ ਲਾਉਣ ਦੀ ਜ਼ਿੰਮੇਵਾਰੀ ਲਈ ਹੈ। ਪੰਨੂ ਨੇ ਨਵੇਂ ਕਾਰਜਕਾਰੀ ਡੀਜੀਪੀ ਗੌਰਵ ਯਾਦਵ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ‘ਸਿੱਖਸ ਫਾਰ ਜਸਟਿਸ’ ਦੇ ਸੁਨੇਹੇ ਵਜੋਂ ਇੱਕ ਵੀਡੀਓ ਕਲਿੱੱਪ ਜਾਰੀ ਕੀਤੀ ਹੈ। ਵੀਡੀਓ ਵਿੱਚ ਉਸ ਨੇ ਕਿਹਾ ਕਿ ਅੱਜ ਖਾਲਿਸਤਾਨ ਪੱਖੀ ਸਿੱਖਾਂ ਨੇ ਪਟਿਆਲਾ ਦੇ ਕਾਲੀ ਮਾਤਾ ਮੰਦਰ ਦੇ ਬਾਹਰ ‘ਖਾਲਿਸਤਾਨ ਰੈਫਰੰਡਮ’ ਦਾ ਝੰਡਾ ਲਾ ਦਿੱਤਾ ਹੈ। ਉਸ ਨੇ ਕਿਹਾ ਕਿ ਜਿਹੜੇ ਖਾਲਿਸਤਾਨ ਰੈਫਰੰਡਮ ਦਾ ਝੰਡਾ ਲਾ ਸਕਦੇ ਹਨ, ਉਹ ਰਾਕੇਟ ਚਲਾਉਣਾ ਵੀ ਜਾਣਦੇ ਹਨ।

ਹਰੀਸ਼ ਸਿੰਗਲਾ ਵੱਲੋਂ ਘਟਨਾ ਦੀ ਨਿੰਦਾ

ਪਟਿਆਲਾ ਵਿੱਚ ਖਾਲਿਸਤਾਨ ਖ਼ਿਲਾਫ਼ ਮਾਰਚ ਕਾਰਨ ਕਈ ਹਫ਼ਤੇ ਜੇਲ੍ਹ ’ਵਿਚ ਬਿਤਾ ਕੇ ਹਾਲ ਹੀ ਵਿਚ ਜ਼ਮਾਨਤ ਉਤੇ ਰਿਹਾਅ ਹੋ ਕੇ ਆਏ ਹਿੰਦੂ ਨੇਤਾ ਹਰੀਸ਼ ਸਿੰਗਲਾ ਨੇ ਪੋਸਟਰ ਲਾਉਣ ਵਾਲੀ ਘਟਨਾ ਦੀ ਨਿੰਦਾ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪੋਸਟਰ ਲਾਉਣ ਵਾਲੇ ਨੂੰ ਇੱਕ ਹਫਤੇ ਦੇ ਅੰਦਰ ਗ੍ਰਿਫ਼ਤਾਰ ਨਾ ਕੀਤਾ ਗਿਆ, ਤਾਂ ਉਹ ਖਾਲਿਸਤਾਨ ਦਾ ਪੁਤਲਾ ਸਾੜਨਗੇ