5 ਸਾਲ ਜੇਲ੍ਹ ਵਿਚ ਰਹਿਣ ਤੋਂ ਬਾਅਦ ਵੀ ਜੱਗੀ ਜੌਹਲ ਦਾ ਕੇਸ ਨਹੀਂ ਸ਼ੁਰੂ ਹੋਇਆ

5 ਸਾਲ ਜੇਲ੍ਹ ਵਿਚ ਰਹਿਣ ਤੋਂ ਬਾਅਦ ਵੀ ਜੱਗੀ ਜੌਹਲ ਦਾ ਕੇਸ ਨਹੀਂ ਸ਼ੁਰੂ ਹੋਇਆ

ਜੱਗੀ ਨੇ ਅਦਾਲਤ ਨੂੰ ਕਿਹਾ ਕਿ ਉਹ ਬੇਕਸੂਰ ਮੁਕੱਦਮੇ ਦੀ ਕਾਰਵਾਈ 28 ਨਵੰਬਰ ਨੂੰ ਹੋਵੇਗੀ ਸ਼ੁਰੂ

                    ਵਿਸ਼ੇਸ ਰਿਪੋਰਟ                     

 35 ਸਾਲਾ ਜਗਤਾਰ ਸਿੰਘ ਜੌਹਲ ਭਾਰਤ ਵਿੱਚ ਕਤਲ ਦੀ ਸਾਜ਼ਿਸ਼ ਅਤੇ ਦਹਿਸ਼ਤਗਰਦੀ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਹਨ।ਬ੍ਰਿਟੇਨ ਦੇ ਕਈ ਪ੍ਰਧਾਨ ਮੰਤਰੀ ਨੇ ਡੰਬਰਟਨ ਸ਼ਹਿਰ ਦੇ ਵਾਸੀ ਜੌਹਲ ਦਾ ਮਾਮਲਾ ਭਾਰਤ ਸਰਕਾਰ ਕੋਲ ਉਠਾ ਚੁਕੇ ਹਨ।ਹਾਲਾਂਕਿ ਭਾਰਤ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਸ ਨੂੰ ਤਸੀਹੇ ਦਿੱਤੇ ਗਏ ਸਨ ।ਭਾਰਤ ਸਰਕਾਰ ਦਾ ਕਹਿਣਾ ਹੈ ਕਿ ਮਾਮਲੇ ਵਿੱਚ ਕਾਨੂੰਨੀ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਹੈ।ਬੀਤੇ ਸ਼ਨਿੱਚਰਵਾਰ ਨੂੰ ਜੱਗੀ ਜੌਹਲ ਨੇ ਅਦਾਲਤ ਨੂੰ ਕਿਹਾ ਕਿ ਉਹ ਬੇਕਸੂਰ ਹੈ। ਜੱਗੀ ਨੂੰ ਦੱਸਿਆ ਗਿਆ ਕਿ ਮੁਕੱਦਮੇ ਦੀ ਕਾਰਵਾਈ 28 ਨਵੰਬਰ ਨੂੰ ਸ਼ੁਰੂ ਹੋਵੇਗੀ।ਮਨੁੱਖੀ ਅਧਿਕਾਰਾਂ ਦੇ ਕਾਰਕੁਨਾਂ ਅਨੁਸਾਰ ਜੱਗੀ ਉੱਪਰ ਲਾਏ ਇਲਜ਼ਾਮ ਬੇਬੁਨਿਆਦ ਹਨ। ਉਹ ਇਹ ਵੀ ਕਹਿ ਰਹੇ ਹਨ ਕਿ ਜੌਹਲ ਦੀ ਜਾਨ ਨੂੰ ਖ਼ਤਰਾ ਹੈ।

ਰੀਪ੍ਰੀਵ ਸੰਸਥਾ ਨਾਲ ਸਬੰਧਿਤ ਮਾਇਆ ਫੋਆ ਕਹਿੰਦੇ ਹਨ, "ਲਿਜ਼ ਟਰਸ ਵਿਦੇਸ਼ ਮੰਤਰੀ ਵਜੋਂ ਜਗਤਾਰ ਦੀ ਰਿਹਾਈ ਦੀ ਮੰਗ ਕਰਨ ਵਿੱਚ ਅਸਫ਼ਲ ਰਹੇ ਅਤੇ ਹੁਣ ਉਹ ਪ੍ਰਧਾਨ ਮੰਤਰੀ ਵਜੋ ਅਸਫ਼ਲ ਹੋ ਰਹੇ ਹਨ।ਸੰਯੁਕਤ ਰਾਸ਼ਟਰ ਦੇ ਕਾਨੂੰਨੀ ਮਾਹਿਰਾਂ ਨੇ ਮੰਨਿਆ ਹੈ ਕਿ ਉਸਦੀ ਨਜ਼ਰਬੰਦੀ ਗਲਤ ਹੈ ਅਤੇ ਉਸਨੂੰ ਤੁਰੰਤ ਰਿਹਾਅ ਕੀਤਾ ਜਾਵੇ।ਯੂਕੇ ਸਰਕਾਰ ਨੂੰ ਤੇਜ਼ੀ ਨਾਲ ਕੰਮ ਕਰਨ ਦੀ ਲੋੜ ਹੈ ਕਿਉਂਕਿ ਜਗਤਾਰ ਦੇ ਖਿਲਾਫ਼ ਲਗਾਏ ਗਏ, ਇਨ੍ਹਾਂ ਇਲਜ਼ਾਮਾਂ ਵਿੱਚ ਮੌਤ ਦੀ ਸਜ਼ਾ ਹੋ ਸਕਦੀ ਹੈ।

ਜਗਤਾਰ ਜੌਹਲ ਦੇ ਭਰਾ ਗੁਰਪ੍ਰੀਤ ਸਿੰਘ ਨੇ  ਕਿਹਾ, "ਮੈਂ ਪਹਿਲੇ ਦਿਨੋਂ ਹੀ ਕਹਿ ਰਿਹਾ ਹਾਂ ਕਿ ਮੇਰਾ ਭਰਾ ਬੇਕਸੂਰ ਹੈ। ਜਗਤਾਰ ਨੂੰ ਇਹ ਜਾਣਨ ਵਿੱਚ 1,807 ਦਿਨ ਲੱਗ ਗਏ ਹਨ ਕਿ ਉਸ 'ਤੇ ਕਿਹੜੇ ਦੋਸ਼ ਹਨ। ਸਰਕਾਰੀ ਵਕੀਲਾਂ ਕੋਲ ਉਸਦੇ ਖਿਲਾਫ਼ ਕੇਸ ਬਣਾਉਣ ਲਈ ਪੰਜ ਸਾਲ ਦਾ ਸਮਾਂ ਸੀ। ਉਹਨਾਂ ਨੇ ਝੂਠੇ ਗਵਾਹਾਂ ਦੇ ਬਿਆਨਾਂ ਤੋਂ ਇਲਾਵਾ ਤਸੀਹਿਆਂ ਤੋਂ ਬਾਅਦ ਲਏ ਅਖੌਤੀ ਇਕਬਾਲੀਆ ਬਿਆਨ ਦੇ ਪੱਖ ਵਿੱਚ ਕੁਝ ਵੀ ਨਹੀਂ ਲਿਆਂਦਾ ਗਿਆ।

ਜੌਹਲ ਅਕਤੂਬਰ 2017 ਵਿੱਚ ਆਪਣੇ ਵਿਆਹ ਲਈ ਸਕਾਟਲੈਂਡ ਤੋਂ ਭਾਰਤ ਗਏ ਸਨ।ਪਰ ਪੰਦਰਾਂ ਦਿਨਾਂ ਬਾਅਦ ਪੰਜਾਬ ਵਿੱਚ ਆਪਣੀ ਨਵੀਂ ਦੁਲਹਨ ਦੇ ਨਾਲ ਖਰੀਦਦਾਰੀ ਲਈ ਗਏ ਜੱਗੀ ਨੂੰ ਪੁਲਿਸ ਵੱਲੋਂ ਚੁੱਕ ਲਿਆ ਗਿਆ ਸੀ ਅਤੇ ਉਸੇ ਸਮੇਂ ਤੋਂ ਉਹ ਹਿਰਾਸਤ ਵਿੱਚ ਹੈ।ਜੱਗੀ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਬਿਨਾਂ ਨਿਸ਼ਾਨ ਵਾਲੀ ਕਾਰ ਵਿਚ ਬੰਨ੍ਹਿਆ ਗਿਆ, ਜੇਲ੍ਹ ਵਿਚ ਬਦਸਲੂਕੀ ਕੀਤੀ ਗਈ ਅਤੇ ਝੂਠੇ ਇਕਬਾਲੀਆ ਬਿਆਨ 'ਤੇ ਦਸਤਖਤ ਕਰਨ ਲਈ ਮਜਬੂਰ ਕੀਤਾ ਗਿਆ।

ਯੂਕੇ ਦੀਆਂ ਖੁਫ਼ੀਆਂ ਏਜੰਸੀਆਂ ਉਪਰ  ਸਵਾਲ ਉੱਠੇ 

ਤਾਜ਼ਾ ਘਟਨਾਕ੍ਰਮ ਬ੍ਰਿਟੇਨ ਦੀ ਖੁਫ਼ੀਆ ਏਜੰਸੀਆਂ ਐਮI5 ਅਤੇ ਐਮI6 ਉਪਰ ਭਾਰਤੀ ਅਧਿਕਾਰੀਆਂ ਨੂੰ ਸੂਹ ਦੇਣ ਦੇ ਦੋਸ਼ ਲੱਗਣ ਦੇ ਦੋ ਮਹੀਨੇ ਬਾਅਦ ਸਾਹਮਣੇ ਆਇਆ ਹੈ।ਜੌਹਲ ਦੇ ਵਕੀਲਾਂ ਨੇ ਯੂਕੇ ਸਰਕਾਰ ਦੇ ਖਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ।

ਇਹ ਸ਼ਿਕਾਇਤ ਐਮI5 ਅਤੇ ਐਮI6 ਦੇ ਉਸ ਦਾਆਵੇ ਤੋਂ ਬਾਅਦ ਹੋਈ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਬ੍ਰਿਟਿਸ਼ ਨਾਗਰਿਕ ਬਾਰੇ ਜਾਣਕਾਰੀ ਵਿਦੇਸ਼ੀ ਅਧਿਕਾਰੀਆਂ ਨੂੰ ਦਿੱਤੀ ਗਈ ਸੀ।ਸੰਯੁਕਤ ਰਾਸ਼ਟਰ ਵਰਕਿੰਗ ਗਰੁੱਪ ਆਨ ਆਰਬਿਟਰੇਰੀ ਡਿਟੈਂਸ਼ਨ ਦੀ ਇੱਕ ਜਾਂਚ ਨੇ ਮਈ ਵਿੱਚ ਫੈਸਲਾ ਦਿੱਤਾ ਸੀ ਕਿ ਭਾਰਤ ਵਿੱਚ ਜੌਹਲ ਦੀ ਨਜ਼ਰਬੰਦੀ ਦਾ ਕੋਈ ਕਾਨੂੰਨੀ ਆਧਾਰ ਨਹੀਂ ਹੈ।ਉਨ੍ਹਾਂ ਮਨੁੱਖੀ ਅਧਿਕਾਰਾਂ ਦੀਆਂ ਕਈ ਉਲੰਘਣਾਵਾਂ ਦਾ ਹਵਾਲਾ ਦਿੱਤਾ ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੱਗੀ ਨੂੰ ਇੱਕ ਝੂਠੇ "ਇਕਬਾਲੀਆ ਬਿਆਨ" 'ਤੇ ਦਸਤਾਖਰ ਕਰਨ ਲਈ ਤਸੀਹੇ ਦਿੱਤੇ ਗਏ ਸਨ।ਉਸਦੇ ਕੰਨਾਂ, ਨਿੱਪਲਾਂ ਅਤੇ ਜਣਨ ਅੰਗਾਂ ਨੂੰ ਬਿਜਲੀਆਂ ਲਾਈਆਂ ਗਈਆਂ।

ਵਿਦੇਸ਼ੀ ਰਾਸ਼ਟਰਮੰਡਲ ਅਤੇ ਵਿਕਾਸ ਦਫ਼ਤਰ ਦੇ ਇੱਕ ਬੁਲਾਰੇ ਨੇ ਕਿਹਾ, "ਅਸੀਂ ਲਗਾਤਾਰ ਜੌਹਲ ਦੇ ਕੇਸ ਬਾਰੇ ਭਾਰਤ ਸਰਕਾਰ ਕੋਲ ਆਪਣੇ ਤੌਖਲੇ ਚੁੱਕੇ ਹਨ। ਇਸ ਵਿੱਚ ਉਨ੍ਹਾਂ ਉਪਰ ਤਸ਼ੱਦਦ ਦੇ ਦੋਸ਼ਾਂ ਅਤੇ ਨਿਰਪੱਖ ਮੁਕੱਦਮੇ ਦਾ ਅਧਿਕਾਰ ਵੀ ਸ਼ਾਮਲ ਹੈ। ਅਸੀਂ ਜੋ ਕਰ ਸਕਦੇ ਹਾਂ, ਉਹ ਕਰਨ ਲਈ ਵਚਨਬੱਧ ਹਾਂ।ਯੂਕੇ ਸਿਧਾਂਤਕ ਤੌਰ 'ਤੇ ਹਰ ਹਾਲਤ ਵਿੱਚ ਮੌਤ ਦੀ ਸਜ਼ਾ ਦਾ ਸਖ਼ਤ ਵਿਰੋਧ ਕਰਦਾ ਹੈ ਅਤੇ ਅਸੀਂ ਭਾਰਤ ਸਰਕਾਰ ਨੂੰ ਇਹ ਸਪੱਸ਼ਟ ਕਰੀ ਜਾ ਰਹੇ ਹਾਂ।

ਜੱਗੀ ਜੌਹਲ ਦਾ ਕੀ ਹੈ ਪਿਛੋਕੜ

ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਸਟਾਕਟਨ ਦਾ ਰਹਿਣ ਵਾਲਾ ਹੈ, 35 ਸਾਲ ਇਹ ਨੌਜਵਾਨ ਅਕਤੂਬਰ 2017 ਵਿੱਚ ਆਪਣ ਵਿਆਹ ਕਰਵਾਉਣ ਵਾਸਤੇ ਭਾਰਤ ਆਇਆ ਸੀ।ਉਦੋਂ ਉਸਦੇ ਵਿਆਹ ਸਮਾਗਮ ਦੀ ਵੀਡੀਓ ਵਿੱਚ ਉਹ ਜਸ਼ਨ ਮਨਾਉਣ ਲਈ ਉਤਸ਼ਾਹ ਨਾਲ ਭੰਗੜੇ ਦੀਆਂ ਤਰਜ਼ਾਂ 'ਤੇ ਨੱਚ ਰਿਹਾ ਹੈ।ਇੱਕ ਹੋਰ ਵੀਡੀਓ ਵਿੱਚ ਉਨ੍ਹਾਂ ਨੇ ਆਪਣੀ ਪਤਨੀ ਦਾ ਹੱਥ ਫ਼ੜ੍ਹਿਆ ਹੋਇਆ ਹੈ, ਜਦੋਂ ਉਹ ਆਪਣੇ ਦੋਸਤਾਂ ਅਤੇ ਪਰਿਵਾਰ ਸਾਹਮਣੇ ਪਹਿਲੀ ਵਾਰ ਨੱਚਿਆ।ਉਸ ਦਾ ਭਰਾ ਗੁਰਪ੍ਰੀਤ ਸਿੰਘ ਜੌਹਲ ਯਾਦ ਕਰਦਾ ਹੈ, "ਇਹ ਸਾਡੇ ਲਈ ਖ਼ੁਸ਼ੀ ਭਰਿਆ ਦਿਨ ਸੀ, ਇਹ ਬਿਲਕੁਲ ਉਸੇ ਤਰ੍ਹਾਂ ਸੀ ਜਿਸ ਤਰ੍ਹਾਂ ਯੋਜਨਾ ਬਣਾਈ ਗਈ ਸੀ।ਪਰ 15 ਦਿਨਾਂ ਬਾਅਦ, ਜਦੋਂ ਜੌਹਲ ਪੰਜਾਬ ਵਿੱਚ ਆਪਣੀ ਪਤਨੀ ਨਾਲ ਖਰੀਦਦਾਰੀ ਕਰ ਰਹੇ ਸਨ, ਪੁਲਿਸ ਦੁਆਰਾ ਫ਼ੜ ਲਏ ਗਏ ਅਤੇ ਉਸ ਦੇ ਬਾਅਦ ਤੋਂ ਜੇਲ੍ਹ ਵਿਚ ਬੰਦ ਹਨ।ਉਨ੍ਹਾਂ ਦਾ ਭਰਾ ਗੁਰਪ੍ਰੀਤ ਜੋ ਸਕੌਟਲੈਂਡ ਵਾਸੀ ਹੈ, ਨੇ ਦੱਸਿਆ ਕਿ ਜੌਹਲ ਇੱਕ ਸ਼ਾਂਤਮਈ ਕਾਰਕੁਨ ਸੀ ਅਤੇ ਮੰਨਦੇ ਹਨ ਕਿ ਉਨ੍ਹਾਂ ਨੂੰ ਬਲੌਗਰ ਉਪਰ ਭਾਰਤ ਵਿੱਚ ਸਿੱਖਾਂ ਖ਼ਿਲਾਫ਼ ਹੋਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਬਾਰੇ ਲਿਖਣ ਕਾਰਨ ਗ੍ਰਿਫ਼ਤਾਰ ਕੀਤਾ ਗਿਆ ਸੀ।

ਪ੍ਰਗਟ ਸਿੰਘ

ਜੰਡਿਆਲਾ ਗੁਰੂ