ਟਰੱਕ ਅੰਦੋਲਨ: ਓਂਟਾਰਿਓ ਵਿਚ ਲੱਗੀ ਐਮਰਜੈਂਸੀ

ਟਰੱਕ ਅੰਦੋਲਨ: ਓਂਟਾਰਿਓ ਵਿਚ ਲੱਗੀ ਐਮਰਜੈਂਸੀ

* ਅਮਰੀਕਾ-ਕੈਨੇਡਾ ਸਰਹੱਦ ’ਤੇ ਬਣਿਆ ਪੁਲ ਮੁੜ ਖੁੱਲ੍ਹਿਆ
*ਪ੍ਰਧਾਨਮੰਤਰੀ ਜਸਟਿਸ ਟਰੂਡੋ ਨੇ ਪ੍ਰਦਰਸ਼ਕਾਰੀਆਂ ਨੂੰ ਘਰ ਜਾਣ ਦੀ ਕੀਤੀ ਅਪੀਲ 

ਅੰਮ੍ਰਿਤਸਰ ਟਾਈਮਜ਼ 

ਵਿੰਡਸਰਅਮਰੀਕਾ-ਕੈਨੇਡਾ ਸਰਹੱਦ ਤੇ ਬਣਿਆ ਸਭ ਤੋਂ ਵਡਾ ਆਵਾਜਾਈ ਵਾਲਾ ਪੁਲ ਤਕਰੀਬਨ ਇਕ ਹਫ਼ਤੇ ਤੱਕ ਬੰਦ ਰਹਿਣ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਤੋਂ ਬਾਅਦ  ਬੀਤੇ ਦਿਨੀਂ ਮੁੜ ਖੁੱਲ੍ਹ ਗਿਆ। ਕੋਵਿਡ-19 ਸਬੰਧੀ ਪਾਬੰਦੀਆਂ ਖ਼ਿਲਾਫ਼ ਪ੍ਰਦਰਸ਼ਨ ਕਾਰਨ ਇਹ ਪੁਲ ਬੰਦ ਕਰ ਦਿੱਤਾ ਗਿਆ ਸੀ। ਪੁਲ ਦੇ ਮਾਲਕ ਡੈਟਰਾਇਟ ਇੰਟਰਨੈਸ਼ਨਲ ਬ੍ਰਿਜ ਕੰਪਨਂਨੇ  ਦੱਸਿਆ ਕਿ ਅੰਬੈਸਡਰ ਬ੍ਰਿਜ ਹੁਣ ਪੂਰੀ ਤਰ੍ਹਾਂ ਖੁੱਲ੍ਹ ਗਿਆ ਹੈ ਜਿਸ ਨਾਲ ਕੈਨੇਡਾ ਅਤੇ ਅਮਰੀਕਾ ਦੀਆਂ ਅਰਥਵਿਵਸਥਾਵਾਂ ਵਿਚਾਲੇ ਇਕ ਵਾਰ ਮੁੜ ਤੋਂ ਵਣਜ ਸਾਮਾਨ ਦਾ ਪ੍ਰਵਾਹ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਪੁਲੀਸ ਨੇ ਦੋ ਦਰਜਨ ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਸ਼ਾਂਤਮਈ ਢੰਗ ਨਾਲ ਹਿਰਾਸਤ ਵਿਚ ਲਿਆ ਅਤੇ ਪੁਲ ਨੇੜੇ ਸੱਤ ਵਾਹਨਾਂ ਨੂੰ ਟੋਅ ਕਰ ਕੇ ਇਕ ਪਾਸੇ ਕੀਤਾ ਜਦਕਿ ਪੰਜ ਵਾਹਨ ਕਬਜ਼ੇ ਵਿਚ ਲਏ।ਇਥੇ ਜਿਕਰਯੋਗ ਹੈ ਕਿ ਅਮਰੀਕੀ ਅਧਿਕਾਰੀਆਂ ਨੇ ਕੈਨੇਡਾ ਦੀ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਉਹ ਕੋਵਿਡ ਪਾਬੰਦੀਆਂ ਦਾ ਵਿਰੋਧ ਕਰ ਰਹੇ ਟਰੱਕ ਵਾਲਿਆਂ ਦੁਆਰਾ ਕੀਤੀ ਗਈ ਨਾਕਾਬੰਦੀ ਨੂੰ ਖਤਮ ਕਰਨ ਲਈ ਆਪਣੀਆਂ ਸੰਘੀ ਸ਼ਕਤੀਆਂ ਦੀ ਵਰਤੋਂ ਕਰਨ।

ਕੈਨੇਡਾ ਦੀ ਰਾਜਧਾਨੀ ਓਟਵਾ ਦੀਆਂ ਸੜਕਾਂ 'ਤੇ ਮੁਜ਼ਾਹਰੇ ਹੋ ਰਹੇ ਹਨ। ਟਰੱਕ ਡਰਾਈਵਰਾਂ ਨੇ ਕੋਵਿਡ ਪਾਬੰਦੀਆਂ ਦੇ ਵਿਰੋਧ ਵਿੱਚ ਸੜਕਾਂ ਜਾਮ ਕਰ ਦਿੱਤੀਆਂ ਹਨ। ਟਰੱਕਾਂ ਵਾਲੇ ਸਰਕਾਰ ਵੱਲੋਂ ਕੋਵਿਡ ਤੇ ਵੈਕਸੀਨ ਸਬੰਧੀ ਪਾਬੰਦੀਆਂ ਹਟਾਉਣ ਦੀ ਮੰਗ ਕਰ ਰਹੇ ਹਨ।ਇਸ ਕਾਰਣ ਓਂਟਾਰਿਓ ਵਿੱਚ ਐਮਰਜੈਂਸੀ ਲਗਾ ਦਿੱਤੀ  ਹੈ। ਜ਼ਰੂਰੀ ਬੁਨਿਆਦੀ ਢਾਚੇ ਬਲਾਕ ਕਰਨ ਨੂੰ 'ਗੈਰ-ਕਾਨੂੰਨੀ' ਠਹਿਰਾ ਦਿਤਾ ਹੈ। ਇਸ ਤਹਿਤ ਪ੍ਰਦਰਸ਼ਨਕਾਰੀਆਂ ਨੂੰ ਇੱਕ ਸਾਲ ਦੀ ਜੇਲ੍ਹ ਤੇ 1 ਲੱਖ ਡਾਲਰ ਦਾ ਜੁਰਮਾਨਾ ਵੀ ਹੋ ਸਕਦਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਨੇ ਪ੍ਰਦਰਸ਼ਨਕਾਰੀਆਂ ਨੂੰ ਘਰ ਜਾਣ ਲਈ ਅਪੀਲ ਕੀਤੀ ਹੈ। ਇਨ੍ਹਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਇਹ ਗੈਰਕਨੂੰਨੀ ਕਾਰਵਾਈ ਖਤਮ ਹੋਣੀ ਚਾਹੀਦੀ ਹੈ ਤੇ ਇਹ ਖਤਮ ਹੋ ਕੇ ਰਹੇਗੀ। ਸਾਨੂੰ ਉਮੀਦ ਹੈ ਕਿ ਲੋਕ ਘਰ ਜਾਣ ਦਾ ਫੈਸਲਾ ਲੈਣਗੇ ਨਹੀਂ ਤਾਂ ਪੁਲਿਸ ਦੁਆਰਾ ਕਾਰਵਾਈ ਕੀਤੀ ਜਾਵੇਗੀ। ਕੈਨੇਡਾ ਦੇ ਟਰਾਂਸਪੋਰਟ ਮੰਤਰੀ ਉਮਰ ਅਲਘਾਬਰਾ ਨੇ ਇਸ ਨੂੰ ਸਾਰੇ ਕੈਨੇਡੀਅਨਾਂ ਵਿਰੁੱਧ ਗੈਰ-ਕਾਨੂੰਨੀ ਆਰਥਿਕ ਨਾਕਾਬੰਦੀ ਕਰਾਰ ਦਿੱਤਾ ਹੈ।ਇਨ੍ਹਾਂ ਪ੍ਰਦਰਸ਼ਨਾਂ ਦੇ ਚੱਲਦਿਆਂ, ਵਪਾਰ ਵਿੱਚ ਆ ਰਹੀਆਂ ਰੁਕਾਵਟਾਂ ਕਾਰਨ 300 ਮਿਲੀਅਨ ਡਾਲਰ ਪ੍ਰਤੀ ਦਿਨ ਘਾਟੇ ਦਾ ਅਨੁਮਾਨ ਹੈ।                   

  ਕਾਰ ਉਤਪਾਦਨ ਕੰਪਨੀਆਂ ਦਾ ਕੰਮ ਠੱਪ                                                     

ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਕਾਰ ਨਿਰਮਾਤਾ ਕੰਪਨੀਆਂ ਫੋਰਡ ਅਤੇ ਟੋਇਟਾ ਦਾ ਕਹਿਣਾ ਹੈ ਕਿ ਕੈਨੇਡਾ ਵਿੱਚ ਟਰੱਕ ਡਰਾਇਵਰਾਂ ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਉਤਪਾਦਨ ਵਿੱਚ ਵਿਘਨ ਪੈ ਰਿਹਾ ਹੈ।ਉਨ੍ਹਾਂ ਮੁਤਾਬਕ, ਉਹ ਪਲਾਂਟਾਂ ਨੂੰ ਬੰਦ ਕਰਨ ਲਈ ਮਜਬੂਰ ਹਨ ਕਿਉਂਕਿ ਕਾਰ ਦੇ ਪੁਰਜ਼ੇ ਦੋ ਯੂਐੱਸ ਬਾਰਡਰ ਪੁਆਇੰਟਾਂ 'ਤੇ ਪ੍ਰਦਰਸ਼ਨ ਕਰ ਰਹੇ ਲੋਕਾਂ ਦੁਆਰਾ ਰੋਕੇ ਜਾ ਰਹੇ ਹਨ।ਕਾਰ ਨਿਰਮਾਤਾ ਤੇ ਸਥਾਨਕ ਅਧਿਕਾਰੀ, ਅੰਬੈਸਡਰ ਬ੍ਰਿਜ ਦੀ ਨਾਕਾਬੰਦੀ ਨੂੰ ਖਤਮ ਕਰਨ ਲਈ ਟੀਕੇ ਸਬੰਧੀ ਹੁਕਮ ਵਾਪਸ ਲੈਣ ਦੀ ਮੰਗ ਕਰ ਰਹੇ ਹਨ।