ਕੈਨੇਡਾ ਚ’ ਪੰਜਾਬੀ ਵਿਦਿਆਰਥੀਆਂ ਦੇ ਇਕ ਗਰੁੱਪ ਵੱਲੋ ਚਾਕੂਆਂ ਨਾਲ ਕੀਤੇ ਹਮਲੇ ਚ’ ਜ਼ਖਮੀ ਹੋਏ 10ਵੀ ਕਲਾਸ ਦੇ ਪੰਜਾਬੀ ਵਿਦਿਆਰਥੀ ਕਰਨਵੀਰ ਸਹੋਤਾ ਦੀ ਹਸਪਤਾਲ ਚ’ ਮੋਤ 

ਕੈਨੇਡਾ  ਚ’ ਪੰਜਾਬੀ ਵਿਦਿਆਰਥੀਆਂ ਦੇ ਇਕ ਗਰੁੱਪ ਵੱਲੋ ਚਾਕੂਆਂ ਨਾਲ ਕੀਤੇ ਹਮਲੇ ਚ’ ਜ਼ਖਮੀ ਹੋਏ 10ਵੀ ਕਲਾਸ ਦੇ ਪੰਜਾਬੀ ਵਿਦਿਆਰਥੀ ਕਰਨਵੀਰ ਸਹੋਤਾ ਦੀ ਹਸਪਤਾਲ ਚ’ ਮੋਤ 
ਕਰਨਵੀਰ ਸਹੋਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਿਊਯਾਰਕ/ ਐਡਮਿੰਟਨ,16 ਅਪ੍ਰੈਲ (ਰਾਜ ਗੋਗਨਾ/ ਕੁਲਤਰਨ ਪਧਿਆਣਾ)ਕੈਨੇਡਾ   ਦੇ ਐਡਮਿੰਟਨ ਸ਼ਹਿਰ ਵਿੱਚ ਵਾਪਰੀ ਇੱਕ ਦਰਦਨਾਇਕ  ਘਟਨਾ ਜਿਸ ਵਿੱਚ ਵਿਦਿਆਰਥੀਆਂ ਦੇ ਇਕ ਗਰੁੱਪ ਵੱਲੋ ਚਾਕੂਆਂ ਨਾਲ ਕੀਤੇ ਹਮਲੇ 'ਚ  ਗੰਭੀਰ ਜਖਮੀ ਹੋਏ ਦਸਵੀਂ ਜਮਾਤ ਦੇ ਪੰਜਾਬੀ ਵਿਦਿਆਰਥੀ ਕਰਨਵੀਰ ਸਿੰਘ ਸਹੋਤਾ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ ਹੈ। ਕਰਨਵੀਰ ਸਹੋਤਾ ਦੀ ਉਮਰ ਮਹਿਜ਼ 16 ਸਾਲ ਦੇ ਕਰੀਬ ਸੀ। ਕਰਨਵੀਰ ਸਹੋਤਾ ਦਾ ਪਰਿਵਾਰਕ ਪਿਛੋਕੜ ਪੰਜਾਬ ਦੇ ਲੁਧਿਆਣਾ ਜਿਲ੍ਹੇ  ਵਿੱਚ ਪੈਂਦੇ ਇਤਿਹਾਸਕ ਪਿੰਡ ਬੱਸੀਆਂ ਸੀ।

ਇਹ ਘਟਨਾ 8 ਅਪ੍ਰੈਲ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ 2:45 ਵਜੇ ਐਡਮਿੰਟਨ ਦੇ ਫੋਰੈਸਟ ਹਾਈਟਸ ਦੇ ਨੇੜਲੇ ਇਲਾਕੇ ਵਿੱਚ ਮੈਕਨਲੀ ਹਾਈ ਸਕੂਲ ਦੇ ਬਾਹਰ ਬੱਸ ਸਟਾਪ ਤੇ ਵਾਪਰੀ ਸੀ। ਕਤਲ ਦੀ ਵਜਾ ਸਕੂਲੀ ਵਿਦਿਆਰਥੀਆ ਦੀ ਆਪਸੀ ਰੰਜਿਸ਼ ਦੱਸੀ ਜਾ ਰਹੀ ਹੈ, ਸਾਰੇ ਕਥਿੱਤ ਕਾਤਲ ਵੀ ਭਾਰਤੀ ਭਾਈਚਾਰੇ ਨਾਲ ਸਬੰਧਤ ਹਨ। ਅਤੇ ਪੁਲਿਸ ਹਿਰਾਸਤ ਵਿੱਚ ਹਨ। ਇਸ ਘਟਨਾ ਨਾਲ ਕੇਨੈਡੀਅਨ ਪੰਜਾਬੀ ਭਾਈਚਾਰੇ ਵਿੱਚ ਇਸ ਨੋਜਵਾਨ  ਦੀ ਮੋਤ ਦਾ  ਬਹੁਤ ਰੋਸ ਹੈ।