ਅਵਤਾਰ ਸਿੰਘ ਕੈਨੇਡਾ 'ਚ ਕੇਸਰ ਦੀ ਖੇਤੀ ਕਰਨ ਵਾਲਾ ਪਹਿਲਾ ਪੰਜਾਬੀ

ਅਵਤਾਰ ਸਿੰਘ ਕੈਨੇਡਾ 'ਚ ਕੇਸਰ ਦੀ ਖੇਤੀ ਕਰਨ ਵਾਲਾ ਪਹਿਲਾ ਪੰਜਾਬੀ

ਅੰਮ੍ਰਿਤਸਰ ਟਾਈਮਜ਼

ਐਬਟਸਫੋਰਡ-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਐਬਟਸਫੋਰਡ ਨਿਵਾਸੀ ਅਵਤਾਰ ਸਿੰਘ ਢਿੱਲੋਂ ਨੂੰ ਕੇਸਰ ਦੀ ਖੇਤੀ ਕਰਨ ਵਾਲਾ ਪਹਿਲਾ ਕਿਸਾਨ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ । ਦੁਨੀਆ ਦੇ ਸਭ ਤੋਂ ਮਹਿੰਗੇ ਖਾਧ ਪਦਾਰਥ ਵਜੋਂ ਜਾਣੇ ਜਾਂਦੇ ਕੇਸਰ ਦਾ ਤਕਰੀਬਨ 90 ਫ਼ੀਸਦੀ ਉਤਪਾਦ ਇਕੱਲੇ ਇਰਾਨ 'ਚ ਹੁੰਦਾ ਹੈ ਅਤੇ ਸਪੇਨ, ਭਾਰਤ, ਇਟਲੀ, ਗਰੀਸ ਤੇ ਅਫ਼ਗਾਨਿਸਤਾਨ ਵਿਚ ਵੀ ਕੇਸਰ ਦੀ ਖੇਤੀ ਕੀਤੀ ਜਾਂਦੀ ਹੈ । ਅਵਤਾਰ ਢਿੱਲੋਂ ਤੇ ਉਸ ਦੇ ਭਰਾ ਜਗਤਾਰ ਢਿੱਲੋਂ ਨੇ ਸੰਨ 2006 ਵਿਚ 25 ਏਕੜ 'ਚ ਬਲਿਊ ਬੇਰੀ ਦੀ ਖੇਤੀ ਸ਼ੁਰੂ ਕੀਤੀ ਸੀ ਤੇ ਕੁਝ ਸਮਾਂ ਪਹਿਲਾਂ ਉਨ੍ਹਾਂ ਤਜਰਬੇ ਵਜੋਂ ਭਾਰਤ ਤੋਂ ਕੇਸਰ ਦੇ ਕੁਝ ਬਲਬਜ਼ ਮੰਗਵਾਏ ਜੋ ਕਾਮਯਾਬ ਰਹੇ | ਤਕਰੀਬਨ 400 ਫੁੱਲਾਂ ਤੋਂ ਇਕ ਗ੍ਰਾਮ ਕੇਸਰ ਬਣਦੀ ਹੈ ।ਇਕ ਗ੍ਰਾਮ ਕੇਸਰ 50 ਡਾਲਰ ਭਾਵ 3 ਹਜ਼ਾਰ ਰੁਪਏ ਦਾ ਵਿਕ ਰਿਹਾ ਹੈ ।