ਪੇਸ਼ਾਵਰ 'ਚ ਮਸ਼ਹੂਰ ਸਿੱਖ 'ਹਕੀਮ' ਸਤਨਾਮ ਸਿੰਘ ਦੀ ਗੋਲੀ ਮਾਰ ਕੇ ਕੀਤੀ ਹੱਤਿਆ
ਆਈਐਸਕੇਪੀ ਵਲੋਂ ਹੱਤਿਆ ਦੀ ਜਿੰਮੇਵਾਰੀ ਲਈ ਗਈ
ਅੰਮ੍ਰਿਤਸਰ ਟਾਈਮਜ਼
ਦਿੱਲੀ: ਪਾਕਿਸਤਾਨ ਦੇ ਪੇਸ਼ਾਵਰ ਵਿਚ ਇੱਕ ਮਸ਼ਹੂਰ ਸਿੱਖ ‘ਹਕੀਮ’ (ਯੂਨਾਨੀ ਚਿਕਿਤਸਾ ਪ੍ਰੈਕਟੀਸ਼ਨਰ), ਸਤਨਾਮ ਸਿੰਘ ਦੀ ਹੱਤਿਆ ਕਰ ਦਿਤੀ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਉਸਦੇ ਕਲੀਨਿਕ ਦੇ ਅੰਦਰ ਅਣਪਛਾਤੇ ਬੰਦੂਕਧਾਰੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਹੈ। ਉਹ ਪਿਛਲੇ 20 ਸਾਲਾਂ ਤੋਂ ਸ਼ਹਿਰ ਵਿੱਚ ਰਹਿ ਰਿਹਾ ਸੀ।
ਪੇਸ਼ਾਵਰ ਵਿੱਚ ਕਿਸੇ ਜਾਣਕਾਰ ਸਿੱਖ ਚਿਹਰੇ ਦੀ ਇਹ ਪਹਿਲੀ ਹੱਤਿਆ ਨਹੀਂ ਹੈ। ਇਸਲਾਮਿਕ ਸਟੇਟ ਆਫ਼ ਖੁਰਾਸਾਨ (ਆਈਐਸਕੇਪੀ) ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਇਸ ਘਟਨਾ ਨੇ ਸਿੱਖ ਭਾਈਚਾਰੇ ਦੇ ਅੰਦਰ ਰੋਸ ਦੀ ਲਹਿਰ ਪੈਦਾ ਕਰ ਦਿਤੀ ਹੈ। ਇਸ ਨੇ ਸਾਬਿਤ ਕਰ ਦਿਤਾ ਹੈ ਕਿ ਸਿੱਖ ਭਾਈਚਾਰਾ ਪਾਕਿਸਤਾਨ ਵਿਚ ਮਹਿਫ਼ੂਜ਼ ਨਹੀਂ ਹੈ।
Comments (0)