ੳਨਟਾਰੀੳ ਕੈਨੇਡਾ ਦੇ ਅਰਥਰ ਚ’ ਇਕ ਕਾਰ ਅਤੇ ਟ੍ਰੇਲਰ ਵਿਚਕਾਰ ਹੋਈ ਸਿੱਧੀ ਟੱਕਰ ਨਾਲ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ

ੳਨਟਾਰੀੳ ਕੈਨੇਡਾ ਦੇ ਅਰਥਰ ਚ’ ਇਕ ਕਾਰ ਅਤੇ ਟ੍ਰੇਲਰ ਵਿਚਕਾਰ ਹੋਈ ਸਿੱਧੀ ਟੱਕਰ ਨਾਲ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ

ਅੰਮ੍ਰਿਤਸਰ ਟਾਈਮਜ਼

 

ਨਿਊਯਾਰਕ/ ਉਨਟਾਰੀੳ (ਰਾਜ ਗੋਗਨਾ/ ਕੁਲਤਰਨ ਪਧਿਆਣਾ)— ਬੀਤੀ ਰਾਤ ੳਨਟਾਰੀੳ ਕੈਨੇਡਾ ਦੀ ਟਾਊਨਸ਼ਿਪ ਹਰਥਰ  ਦੇ ਹਾਈਵੇ— 6 ਦੇ ਲਾਗੇ ਅਰਥਰ ਦੇ ਵੈਲਿੰਗਟਨ ਰੋਡ ਉਪਰ ਹੋਏ ਇਕ ਭਿਆਨਕ ਵੈਨ ਅਤੇ ਟ੍ਰੇਲਰ ਦੀ ਸਿੱਧੀ ਟੱਕਰ ਹੋ ਜਾਣ ਤੇ ਇਸ ਭਿਆਨਕ ਹਾਦਸੇ ਚ ਵੈਨ ਚ’ ਸਵਾਰ ਤਿੰਨ ਪੰਜਾਬੀ ਨੌਜਵਾਨਾ ਦੀ ਮੌਤ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ । ਮਰਨ ਵਾਲਿਆ ਦੀ ਪਛਾਣ ੳਨਟਾਰੀੳ ਦੇ ਮੋਨੋ ਟਾਊਨ ਦੇ ਵਾਸੀ ਗੁਰਿੰਦਰਪਾਲ ਲਿੱਧੜ(31),ਬ੍ਰੈਂਟਫੋਰਡ ਦੇ ਵਾਸੀ ਸੰਨੀ  ਖੁਰਾਣਾ (24) ਅਤੇ ਬੈਰੀ ਟਾਊਨ ਦੇ ਵਾਸੀ ਕਰਨਪ੍ਰੀਤ ਗਿੱਲ(22) ਸਾਲ ਦੇ ਵਜੋ ਹੋਈ ਹੈ। ਇਸ ਹਾਦਸੇ ਚ ਟ੍ਰੇਲਰ ਦਾ ਡਰਾਈਵਰ ਵੀ ਸਖਤ ਫਟੜ ਹੋਇਆ ਹੈ ਜਿਸ ਨੂੰ ਸਥਾਨਕ ਹਸਪਤਾਲ ਚ ਦਾਖਲ ਕਰਵਾਇਆ ਗਿਆ ਹੈ। ਇਸ ਹਾਦਸੇ ਚ’ ਦੋ ਪੰਜਾਬੀ ਨੋਜਵਾਨਾ ਦੀ ਮੋਕੇ ਤੇ ਹੀ ਮੌਤ ਹੋ ਗਈ ਸੀ ਅਤੇ ਇੱਕ ਨੇ ਹਸਪਤਾਲ ਵਿੱਚ ਜਾ ਕੇ ਦਮ ਤੋੜ ਦਿੱਤਾ ਸੀ। ਮਾਰੇ ਗਏ ਤਿੰਨੇ ਨੋਜਵਾਨ ਇਕ ਹੀ ਵੈਨ ਵਿੱਚ ਸ਼ਵਾਰ ਸਨ।ਮਾਰੇ ਗਏ ਇਕ ਨੋਜਵਾਨ ਕਰਨਪ੍ਰੀਤ ਸਿੰਘ (22) ਸਾਲ ਦਾ ਪਿਛੋਕੜ ਪੰਜਾਬ ਦੇ ਜਿਲ੍ਹਾ ਫਰੀਦਕੋਟ ਦੇ ਪਿੰਡ ਸ਼ਿਮਰੇਵਾਲਾ ਦੱਸਿਆ ਜਾਂਦਾ ਹੈ।