ਲੰਡਨ ਵਿੱਚ ਭਾਰਤ ਨਾਲ਼ੋਂ ਵੱਖ, ਵੱਖਰਾ ਦੇਸ਼ ਪੰਜਾਬ ਖਾਲਿਸਤਾਨ  ਬਣਾਉਣ ਲਈ ਵੋਟਾਂ ਲਈ ਸਿੱਖਾਂ ਵਿੱਚ ਭਾਰੀ ਉਤਸ਼ਾਹ

ਲੰਡਨ ਵਿੱਚ ਭਾਰਤ ਨਾਲ਼ੋਂ ਵੱਖ, ਵੱਖਰਾ ਦੇਸ਼ ਪੰਜਾਬ ਖਾਲਿਸਤਾਨ  ਬਣਾਉਣ ਲਈ ਵੋਟਾਂ ਲਈ ਸਿੱਖਾਂ ਵਿੱਚ ਭਾਰੀ ਉਤਸ਼ਾਹ

ਗੈਰ ਸਰਕਾਰੀ ਪੰਜਾਬ ਰੈਫਰੈਡਮ ਲਈ ਪੰਜਾਬੀ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਵੱਧ ਚੜਕੇ ਵੋਟਾਂ ਪਾਈਆਂ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ  (ਮਨਪ੍ਰੀਤ ਸਿੰਘ ਖਾਲਸਾ): - ਇੰਗਲੈਂਡ ਦੀ ਰਾਜਧਾਨੀ ਲੰਡਨ ਵਿੱਚ ਸਿੱਖਸ ਫਾਰ ਜਸਟਿਸ ਵੱਲੋ ਕਰਵਾਏ ਗਏ ਗੈਰ ਸਰਕਾਰੀ ਪੰਜਾਬ ਰੈਫਰੈਡਮ ਲਈ ਪਹਿਲੇ ਪੜਾਅ ਦੀਆ ਚੌਣਾਂ ਵਿੱਚ ਅੱਜ ਵਿਦੇਸ਼ੀ ਸਿੱਖਾਂ ਨੇ ਭਾਰੀ ਮੀਂਹ ਹਨੇਰੀ ਦੇ ਚੱਲਦਿਆਂ ਉਤਸ਼ਾਹ ਨਾਲ ਭਾਰਤ ਨਾਲ਼ੋਂ ਵੱਖ ਵੱਖਰਾ ਦੇਸ਼ ਪੰਜਾਬ ਖਾਲਿਸਤਾਨ ਬਣਾਉਣ ਲਈ ਆਪਣੀ ਵੋਟ ਦਾ ਇਸਤੇਮਾਲ ਕੀਤਾ ਗਿਆ। ਇਸ ਮੌਕੇ ਬਰਤਾਨੀਆਂ ਵਿੱਚ ਭਾਰਤੀ ਅੰਬੈਸੀ ਤੋਂ ਇਕ ਮੀਲ ਦੂਰ ਸੰਸਦ ਤੇ ਸੁਪਰੀਮ ਕੋਰਟ ਨੇੜੇ ਬਣੇ ਕੂਇਨ ਐਲਜੀਬੈਥ ਸੈਂਟਰ ਵਿੱਚ ਸਭ ਤੋਂ ਪਹਿਲਾ ਬਜ਼ੁਰਗਾਂ, ਔਰਤਾਂ, ਵਿਦੇਸ਼ੀ ਨੋਜਵਾਨਾਂ ਤੋਂ ਇਲਾਵਾ ਪੰਜਾਬ ਤੋਂ ਚੰਗੇ ਭੱਵਿੱਖ ਲਈ ਯੂਕੇ ਆਏ ਵਿੱਦਿਆਰਥੀਆਂ ਤੋਂ ਇਲਾਵਾ ਵੀਲ ਚੇਅਰਾਂ ਤੇ ਵੀ ਲੋਕਾਂ ਨੇ ਆਪਣੀਆਂ ਵੋਟ ਦਾ ਇਸਤੇਮਾਲ ਕੀਤਾ ਗਿਆ। ਗੈਰ ਸਰਕਾਰੀ ਰੈਫਰੈਡਮ ਲਈ ਪੰਜ ਕਮਿਸ਼ਨਰਾਂ ਤੋਂ ਇਲਾਵਾ ਅਬਜਰਬ ਤੇ ਦੋ ਸੋ ਦੇ ਕਰੀਬ ਵਾਲੰਟੀਅਰ ਵੋਟਾਂ ਪਵਾਉਣ ਲਈ ਸਿੱਖਾਂ ਨੂੰ ਸਹੀ ਦਿਸ਼ਾ ਵੱਲ ਭੇਜ ਰਹੇ ਸਨ। ਹਰ ਪਾਸੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲੱਗਦੇ ਰਹੇ। ਬਰਤਾਨੀਆ ਦੇ ਲੰਡਨ ਤੋਂ ਭਾਰੀ ਬਹੁਮਤ ਵੋਟਾਂ ਤੋਂ ਬਾਦ ਯੂਰਪ, ਕਨੇਡਾ, ਅਮਰੀਕਾ, ਅਸਟਰੇਲੀਆ ਤੋਂ ਬਾਦ 2022 ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਦੇ ਨਾਲ ਪੰਜਾਬ ਦੀ ਅਜ਼ਾਦੀ ਲਈ ਵੋਟਾਂ ਪੈਣਗੀਆ। ਕੀ ਹੁਣ ਵੀ ਪੰਜਾਬ ਤੇ ਭਾਰਤ ਦੇ ਲੀਡਰ ਪੰਜਾਬ ਦੇ ਭੱਵਿੱਖ ਬਾਰੇ ਸਹੀ ਸੋਚਣਗੇ ਜਾ ਇੰਨਾਂ ਚੋਣਾਂ ਨੂੰ ਨਜ਼ਰ  ਅੰਦਾਜ਼ ਕਰਕੇ ਆਪਣੀ ਕੁਰਸੀ ਤੱਕ ਸੀਮਤ ਰਹਿਣਗੇ ਪਰ ਇਹ ਸੱਚ ਹੋਵੇਗਾ ਰੈਫਰੈਡਮ ਚੌਣਾਂ ਪੰਜਾਬ ਦਾ ਭੱਵਿੱਖ ਤਹਿ ਕਰਨਗੀਆਂ। ਜਿਕਰਯੋਗ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਅਕਤੂਬਰ ਨੂੰ ਬਰਤਾਨੀਆ ਦੌਰੇ ਤੇ ਹਨ ਜਿੱਥੇ ਉਹ ਵਾਤਾਵਰਨ ਦੀ ਸੁੱਧਤਾ ਲਈ ਚਲ ਰਹੀ ਕਾਨਫਰੰਸ ਵਿੱਚ ਦੁਨੀਆ ਭਰ ਦੇ ਲੀਡਰਾਂ ਨੂੰ ਮਿਲਣਗੇ।