ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ ਰਾਘਵ ਚੱਢਾ ਨੇ ਦਿੱਲੀ ਵਿਧਾਨ ਸਭਾ ’ਚੋਂ ਦਿੱਤਾ ਅਸਤੀਫ਼ਾ

ਪੰਜਾਬ ਤੋਂ  ਰਾਜ ਸਭਾ ਲਈ ਚੁਣੇ ਗਏ ਰਾਘਵ ਚੱਢਾ ਨੇ ਦਿੱਲੀ ਵਿਧਾਨ ਸਭਾ ’ਚੋਂ ਦਿੱਤਾ ਅਸਤੀਫ਼ਾ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, 24 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਪੰਜਾਬ ਤੋਂ ਰਾਜ ਸਭਾ ਚੋਣ ਲੜਨ ਜਾ ਰਹੇ, ਰਾਘਵ ਚੱਢਾ ਨੇ ਦਿੱਲੀ ਵਿਧਾਨ ਸਭਾ ’ਚੋਂ ਦਿੱਤਾ ਅਸਤੀਫ਼ਾ ਹੈ । ਰਾਘਵ ਚੱਢਾ ਦਿੱਲੀ ਦੇ ਰਾਜਿੰਦਰ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੀ ।ਪੰਜਾਬ ਤੋਂ ਰਾਜ ਸਭਾ ਚੋਣ ਲੜਨ ਲਈ ਰਾਘਵ ਨੇ ਦਿੱਲੀ ਵਿਧਾਨ ਸਭਾ ਦੇ ਸਪੀਕਰ ਰਾਮ ਨਿਵਾਸ ਗੋਇਲ ਨੂੰ ਆਪਣਾ ਅਸਤੀਫ਼ਾ ਸੌਂਪਿਆ। ਪੰਜਾਬ ਤੋਂ ਰਾਜ ਸਭਾ ਲਈ ਚੋਣ ਲੜਨ ਜਾ ਰਹੇ ਰਾਘਵ ਚੱਢਾ ਨੇ ਨਾਮਜ਼ਦਗੀ ਭਰਣ ਕਰਕੇ ਉਹ ਵਿਧਾਨ ਸਭਾ ਦੇ ਮੈਂਬਰ ਨਹੀਂ ਬਣੇ ਰਹਿ ਸਕਦੇ ਸਨ, ਇਸ ਕਾਰਨ ਉਨ੍ਹਾਂ ਨੇ ਦਿੱਲੀ ਵਿਧਾਨ ਸਭਾ ਦੀ ਆਪਣੀ ਮੈਂਬਰਸ਼ਿਪ ਛੱਡ ਦਿੱਤੀ ਹੈ ।

ਅਸਤੀਫ਼ੇ ਮਗਰੋਂ ਰਾਘਵ ਚੱਢਾ ਨੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਰਾਜਿੰਦਰ ਨਗਰ ਦੇ ਲੋਕਾਂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਉਨ੍ਹਾਂ ਨੂੰ 2020 ’ਚ ਵਿਧਾਇਕ ਬਣਾਇਆ ਸੀ। ਰਾਘਵ ਚੱਢਾ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਕਮਾਨ ਸੰਭਾਲੀ ਸੀ, ਜਿਸ ਤੋਂ ਬਾਅਦ ਪਾਰਟੀ ਨੇ ਉਨ੍ਹਾਂ ਨੂੰ ਰਾਜ ਸਭਾ ਭੇਜਣ ਦਾ ਫ਼ੈਸਲਾ ਕੀਤਾ ਗਿਆ ਸੀ ।