ਯੂਰਪ ’ਵਿਚ ਜੰਗ ਕਾਰਨ ਦੁਨੀਆਂ ਵਿਚ ਗੰਭੀਰ ਹੋਇਆ ਖੁਰਾਕ ਤੇ ਊਰਜਾ ਸੰਕਟ

ਯੂਰਪ ’ਵਿਚ ਜੰਗ ਕਾਰਨ ਦੁਨੀਆਂ ਵਿਚ ਗੰਭੀਰ  ਹੋਇਆ ਖੁਰਾਕ ਤੇ ਊਰਜਾ ਸੰਕਟ

 ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ  ਨੇ ਕੀਤਾ ਦਾਅਵਾ       

ਅੰਮ੍ਰਿਤਸਰ ਟਾਈਮਜ਼ ਬਿਊਰੋ

ਹੈਦਰਾਬਾਦ  - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਯੂਰਪ ’ਵਿਚ ਜਾਰੀ ਜੰਗ ਨਵੀਆਂ ਚੁਣੌਤੀਆਂ ਲੈ ਕੇ ਆਈ ਹੈ ਅਤੇ ਅਚਾਨਕ ਦੁਨੀਆ ਦੇ ਸਾਹਮਣੇ ਖੁਰਾਕ ਅਤੇ ਊਰਜਾ ਦਾ ਗੰਭੀਰ ਸੰਕਟ ਖੜ੍ਹਾ ਹੋਇਆ ਹੈ। ਉਨ੍ਹਾਂ ਕਿਹਾ ਕਿ ਇਹ ਸੰਕਟ ਅਜਿਹੇ ਸਮੇਂ ਵਿਚ ਆਇਆ, ਜਦੋਂ ਅਰਥਵਿਵਸਥਾ ‘ਕੋਵਿਡ-19’ ਦੀ ਤੀਜੀ ਲਹਿਰ ਤੋਂ ਬਾਅਦ ਆਮ ਹੋਣ ਜਾ ਰਹੀ ਸੀ। ਆਰ. ਬੀ. ਆਈ. ਦੇ ਅਰਥਸ਼ਾਸਤਰ ਅਤੇ ਨੀਤੀ ਅਨੁਸੰਧਾਨ ਵਿਭਾਗ ਦੇ ਸਾਲਾਨਾ ਸੋਧ ਸੰਮੇਲਨ ਦਾ ਉਦਘਾਟਨ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਦਾਸ ਨੇ ਕਿਹਾ ਕਿ ‘ਕੋਵਿਡ-19’ ਮਹਾਮਾਰੀ ਨੇ ਵੱਡੇ ਸਾਈਜ਼ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਦਾ ਮੌਕਾ ਦਿੱਤਾ।

ਉਨ੍ਹਾਂ ਕਿਹਾ ਕਿ ਕੋਵਿਡ ਦੀ ਪਹਿਲੀ ਲਹਿਰ ਦੌਰਾਨ ਅੰਕੜਿਆਂ ਦਾ ਭੰਡਾਰਨ ਕਰਨਾ ਅਤੇ ਅੰਕੜਿਆਂ ’ਵਿਚ ਗਿਣਤੀ ਦਾ ਫਰਕ ਪਹਿਲੀ ਵੱਡੀ ਚੁਣੌਤੀ ਸੀ। ਉਨ੍ਹਾਂ ਅੱਗੇ ਕਿਹਾ,‘‘ਯੂਰਪ ’ਵਿਚ ਜੰਗ ਆਪਣੇ ਨਾਲ ਨਵੀਆਂ ਚੁਣੌਤੀਆਂ ਲੈ ਕੇ ਆਈ, ਉਹ ਵੀ ਅਜਿਹੇ ਸਮੇਂ ਜਦੋਂ ਅਰਥਵਿਵਸਥਾ ਮਹਾਮਾਰੀ ਦੀ ਤੀਜੀ ਲਹਿਰ ਤੋਂ ਬਾਅਦ ਪੂਰੀ ਤਰ੍ਹਾਂ ਆਮ ਹੋਣ ਜਾ ਰਹੀ ਸੀ। ਦੁਨੀਆ ਦੇ ਸਾਹਮਣੇ ਅਚਾਨਕ ਹੀ ਗੰਭੀਰ ਖੁਰਾਕ ਤੇ ਊਰਜਾ ਸੰਕਟ ਆ ਖੜ੍ਹਾ ਹੋਇਆ।’’ ਦਾਸ ਨੇ ਕਿਹਾ,‘‘ਤੇਜ਼ੀ ਨਾਲ ਬਦਲਦੇ ਭੂ-ਸਿਆਸੀ ਹਾਲਾਤ ਕਾਰਨ ਵਿਸ਼ਵ ਪੱਧਰੀ ਅਰਥਵਿਵਸਥਾ ਦੇ ਵਿਖੰਡਨ ਦੇ ਰੂਪ ’ਚ ਇਕ ਨਵਾਂ ਜੋਖਮ ਉਭਰਿਆ ਅਤੇ ਇਸ ਨਾਲ ਇਹ ਸਮਝ ’ਚ ਆਇਆ ਕਿ ਮਹੱਤਵਪੂਰਨ ਸਪਲਾਈਆਂ ਲਈ ਇਕ ਸਰੋਤ ’ਤੇ ਨਿਰਭਰਤਾ ਨੂੰ ਘੱਟ ਕਰਨ ਦੀ ਲੋੜ ਹੈ।’’ ਉਨ੍ਹਾਂ ਕਿਹਾ ਕਿ ਮਾਰਚ 2020 ਤੋਂ ਬਾਅਦ ਤੋਂ ‘ਕੋਵਿਡ-19’ ਮਹਾਮਾਰੀ, ਯੂਰਪ ’ਵਿਚ  ਜੰਗ ਅਤੇ ਸਾਰੇ ਦੇਸ਼ਾਂ ’ਚ ਹਮਲਾਵਰ ਰੂਪ ਨਾਲ ਕਰੰਸੀ ਸਖਤੀ ਨਾਲ ਆਰਥਿਕ ਅਨੁਸੰਧਾਨ ਲਈ ਤਰ੍ਹਾਂ-ਤਰ੍ਹਾਂ ਦੀਆਂ ਚੁਣੌਤੀਆਂ ਸਾਹਮਣੇ ਆਈਆਂ ਹਨ।