ਜਥੇਦਾਰ ਅਕਾਲ ਤਖਤ ਅਕਾਲੀ ਦਲ ਦੀ ‘‘ਹਿਜ਼ ਮਾਸਟਰ ਵਾਇਸ’’ ਨਾ ਬਣਨ, ਓਹ ਸਮੂਹ ਕੌਮ ਦੇ ਜਥੇਦਾਰ ਹਨ- ਪਰਮਜੀਤ ਸਿੰਘ ਸਰਨਾ

ਜਥੇਦਾਰ ਅਕਾਲ ਤਖਤ ਅਕਾਲੀ ਦਲ ਦੀ ‘‘ਹਿਜ਼ ਮਾਸਟਰ ਵਾਇਸ’’ ਨਾ ਬਣਨ, ਓਹ ਸਮੂਹ ਕੌਮ ਦੇ ਜਥੇਦਾਰ ਹਨ- ਪਰਮਜੀਤ ਸਿੰਘ ਸਰਨਾ

 ਸ੍ਰੀ ਅਕਾਲ ਤਖਤ ਸਾਹਿਬ ਨੂੰ ਨਿਰਪੱਖ ਤੇ ਪੰਥਕ ਰਹਿਣ ਦਿਓ 

ਅੰਮ੍ਰਿਤਸਰ ਟਾਈਮਜ਼ 

ਦਿੱਲੀ  (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਸਿਰਸੇ ਦੀ ਭਾਜਪਾ ਵਿੱਚ ਸ਼ਮੂਲੀਅਤ ਨੂੰ ਦਰੁਸਤ ਠਹਿਰਾਉਣ ਤੇ ਕੁਝ ਵਿਰੋਧੀਆ ਨੂੰ ਜਿੰਮੇਵਾਰ ਠਹਿਰਾਉਣ ਦਾ ਕੜਾ ਨੋਟਿਸ ਲੈਦਿਆ ਕਿਹਾ ਕਿ ਜਥੇਦਾਰ ਅਕਾਲ ਤਖਤ ਸਿਰਫ ਸ੍ਰੋਮਣੀ ਅਕਾਲੀ ਦਲ ਬਾਦਲ ਦੀ ਭਾਸ਼ਾ ਬੋਲ ਕੇ ‘‘ਹਿਜ਼ ਮਾਸਟਰ ਵਾਇਸ’’ ਬਨਣ ਦੀ ਕੋਸ਼ਿਸ਼ ਨਾ ਕਰਨ ਤੇ ਜਥੇਦਾਰ ਦੇ ਕੱਦ ਬੁੱਤ ਨੂੰ ਗ੍ਰਹਿਣ ਨਾ ਲਗਾਉਣ ਅਤੇ ਇਹ ਵੀ ਸਪੱਸ਼ਟ ਕਰਨ ਕਿ ਕਿਹੜੇ ਲੋਕ ਸਿਰਸੇ ਨੂੰ ਭਾਜਪਾ ਵਿੱਚ ਭੇਜਣ ਲਈ ਜਿੰਮੇੇਵਾਰ ਹਨ।

ਅਜ ਜਾਰੀ ਕੀਤੇ ਗਏ ਬਿਆਨ ਰਾਹੀ ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋ ਨਿਰਪੱਖ ਤੇ ਪੰਥਕ ਅਵਾਜਾਂ ਆਉਣੀਆ ਚਾਹੀਦੀਆ ਹਨ ਪਰ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇੱਕ ਭਿ੍ਰਸ਼ਟ ਤੇ ਗੁਰੂ ਦੀ ਗੋਲਕ ਨੂੰ ਲੁੱਟਣ ਵਾਲੇ ਦੀ ਪੁਸ਼ਤਪਨਾਹੀ ਹੀ ਨਹੀ ਕਰ ਰਹੇ ਸਗੋ ਨਨਕਾਣਾ ਸਾਹਿਬ ਪਾਲਕੀ ਭੇਜਣ ਦੇ ਨਾਮ ਤੇ ਸੰਗਤਾਂ ਕੋਲੋ ਕਰੋੜਾਂ ਰੂਪਏ ਠੱਗਣ ਤੇ ਕਈ ਕਿਲੋ ਸੋਨਾ ਹਜ਼ਮ ਕਰਨ ਵਾਲੇ ਦੀ ਪੁਸ਼ਤਪਨਾਹੀ ਕਰ ਰਹੇ ਹਨ। ਜਿਹੜੀ ਮਾਇਆ ਸੰਗਤਾਂ ਕੋਲੋ ਇਕੱਠੀ ਕੀਤੀ ਸੀ ਉਸ ਵਿਸਥਾਰ ਰੂਪ ਵਿੱਚ ਜਾਣਕਾਰੀ ਦੇਣ ਲਈ ਜਥੇਦਾਰ ਨੇ ਸਿਰਸੇ ਨੂੰ ਸੰਗਤਾਂ ਦੀ ਜਾਣਕਾਰੀ ਲਈ ਦਿਲੀ ਕਮੇਟੀ ਦੇ ਦਫਤਰ ਦੇ ਬਾਹਰ ਤੇ ਹੋਰ ਦਿੱਲੀ ਵਿੱਚ ਸਿੱਖ ਅਬਾਦੀ ਵਾਲੇ ਇਲਾਕਿਆ ਵਿੱਚ ਲਗਾਉਣ ਦਾ ਆਦੇਸ਼ ਦਿੱਤੇ ਸਨ ਪਰ ਇਹ ਆਦੇਸ਼ ਅੱਜ ਤੱਕ ਲਾਗੂ ਨਹੀ ਹੋਏ। ਉਹਨਾਂ ਕਿਹਾ ਕਿ ਜਨਵਰੀ 2020 ਵਿੱਚ ਜਦੋ ਦਿੱਲੀ ਕਮੇਟੀ ਦੇ ਤੱਤਕਾਲੀ ਪ੍ਰਧਾਨਾਂ ਤੇ ਸਾਬਕਾ ਪ੍ਰਧਾਨਾਂ ਦੀ ਮੀਟਿੰਗ ਬੁਲਾ ਕੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਸੀ ਕਿ ਦਿੱਲੀ ਕਮੇਟੀ ਦੇ ਖਾਤਿਆ ਦੀ ਇੱਕ ਹਫਤੇ ਵਿੱਚ ਕਮੇਟੀ ਬਣਾ ਕੇ ਪਿਛਲੇ 20 ਸਾਲਾਂ ਦੀ ਜਾਂਚ ਕੀਤੀ ਜਾਵੇਗੀ ਤੇ ਕਮੇਟੀ ਦੋ ਮਹੀਨਿਆ ਦੇ ਅੰਦਰ ਆਪਣੀ ਰਿਪੋਰਟ ਦੇਵੇਗੀ ਪਰ ਅੱਜ ਤੱਕ ਕਰੀਬ ਦੋ ਸਾਲ ਬੀਤ ਜਾਣ ਦੇ ਬਾਅਦ ਵੀ ਨਾ ਕਮੇਟੀ ਬਣੀ ਹੈ ਤੇ ਨਾ ਹੀ ਜਾਂਚ ਹੋਈ ਹੈ ਜਦ ਕਿ ਉਹ (ਪਰਮਜੀਤ ਸਿੰਘ ਸਰਨਾ) ਕਈ ਵਾਰੀ ਜਥੇਦਾਰ ਨੂੰ ਫੋਨ ਤੇ ਬੇਨਤੀਆ ਕਰ ਚੁੱਕੇ ਹਨ ਪਰ ਭਿ੍ਰਸ਼ਟ ਆਗੂਆਂ ਨੂੰ ਬਚਾਇਆ ਜਾ ਰਿਹਾ ਹੈ। ਜੇਕਰ ਜਥੇਦਾਰ ਨੇ ਸਮੇ ਸਿਰ ਕਾਰਵਾਈ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਅਜਿਹਾ ਹਾਲਤ ਦਿੱਲੀ ਕਮੇਟੀ ਦੀ ਨਾ ਹੁੰਦੀ।

​​​​​​​

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਤੇ ਜਦੋਂ ਵਿਦੇਸ਼ੀ ਹੁਕਮਰਾਨ ਭਾਰਤ ਆਏ ਤਾਂ ਉਹਨਾਂ ਕਿਹਾ ਕਿ ਜਾਂ ਧਰਮ ਚੁਣ ਲਵੋ ਜਾਂ ਕਰਮ ਚੁਣ ਲਉ ਤੇ ਜਦੋ ਮੁਗਲ ਭਾਰਤ ਆਏ ਤਾਂ ਉਹਨਾਂ ਕਿਹਾ ਕਿ ਜਾਂ ਧਰਮ ਚੁਣ ਲਊ ਤੇ ਜਾਂ ਫਿਰ ਜਿੰਦਗੀ ਚੁਣ ਲਉ , ਕਈਆ ਤੇ ਨੇ ਧਰਮ ਚੁਣਿਆ ਤੇ ਕਈਆ ਨੇ ਕਰਮ ਤੇ ਜਿੰਦਗੀ ਚੁਣੀ। ਠੀਕ ਇਸੇ ਤਰਾ ਜਥਦੇਰਾ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਦਾ ਉਹਨਾਂ ਨੂੰ ਫੋਨ ਆਇਆ ਤੇ ਕਿਹਾ ਕਿ ਭਾਜਪਾ ਆਗੂ ਕਹਿ ਰਹੇ ਹਨ ਕਿ ਜਾਂ ਉਹ ਭਾਜਪਾ ਵਿੱਚ ਆ ਜਾਣ ਜਾਂ ਫਿਰ ਜੇਲ ਜਾਣ ਦੀ ਤਿਆਰੀ ਕਰ ਲੈਣ। ਸਿਰਸੇ ਨੇ ਵੀ ਜੇਲ ਦੀ ਬਜਾਏ ਭਾਜਪਾ ਵਿੱਚ ਜਾਣਾ ਹੀ ਠੀਕ ਸਮਝਿਆ। ਸ੍ਰ ਪਰਮਜੀਤ ਸਿੰਘ ਸਰਨਾ ਨੇ ਕਿਹਾ ਕਿ ਜੇਕਰ ਸਿਰਸਾ ਵਾਕਿਆ ਹੀ ਗੁਰੂ ਦਾ ਸਿੱਖ ਹੈ ਤੇ ਉਸ ਨੇ ਕੋਈ ਗਲਤ ਕੰਮ ਨਹੀ ਕੀਤਾ ਤਾਂ ਫਿਰ ਉਸ ਨੂੰ ਜੇਲ ਜਾਣ ਤੋ ਡਰਨ ਦੀ ਕੀ ਲੋੜ ਸੀ? ਕੀ ਅੱਜ ਸਿੱਖ ਆਗੂਆਂ ਦਾ ਕਿਰਦਾਰ ਅਜਿਹਾ ਹੀ ਹੈਕੀ ਉਹ ਬਜ਼ੁਰਗਾਂ ਦੀਆਂ ਕੁਰਬਾਨੀਆ ਨੂੰ ਭੁੱਲ ਗਏ ਹਨ ਜਿਹਨਾਂ ਧਰਮ ਦੀ ਖਾਤਰ ਆਪਾ ਵਾਰ ਦਿੱਤਾ, ਆਰਿਆਂ ਨਾ ਚਿਰਾਏ ਗਏ, ਪੁੱਠੀਆ ਖੱਲਾਂ ਲੁਹਾਈਆ। ਬੱਬਰ ਅਕਾਲੀਆ ਦੀਆਂ ਕੁਰਬਾਨੀਆ ਜਿਹਨਾਂ ਨੇ ਕਈ ਕਈ ਸਾਲ ਜੇਲਾਂ ਕੱਟੀਆ ਪਰ ਮਾਮੂਲੀ ਕੇਸਾਂ ਵਿੱਚ ਵੀ ਆਪਣੀਆ ਜ਼ਮਾਨਤਾਂ ਨਹੀ ਕਰਵਾਈਆ ਸਨ। ਉਹਨਾਂ ਕਿਹਾ ਕਿ ਸਿਰਸੇ ਨੇ ਗੁਰੂ ਦਾ ਲੜ ਛੱਡ ਦਿੱਤਾ ਜਾਂ ਫਿਰ ਸਿਰਸੇ ਨੂੰ ਗੁਰੂ  ਤੇ ਵਿਸ਼ਵਾਸ਼ ਨਹੀ ਰਿਹਾ ਸੀ ਜਾਂ ਫਿਰ ਉਸ ਦੇ ਪਾਪ ਕੰਬਦੇ ਹਨ ਜਿਹਨਾਂ ਕਰਕੇ ਉਸ ਨੂੰ ਜੇਲ ਜਾਣ ਦਾ ਡਰ ਸਤਾ ਰਿਹਾ ਹੈ। ਜਥੇਦਾਰ ਜੀ ਸੰਗਤਾਂ ਨੂੰ ਇਹ ਵੀ ਦੱਸਣ ਦੀ ਕਿਰਪਾਲਤਾ ਕਰਨ ਕਿ ਕੀ ਅੱਜ ਸ਼੍ਰੋਮਣੀ ਸਿੱਖ ਸੰਸਥਾਵਾਂ ਦੇ ਪ੍ਰਧਾਨ ਜੇਲਾਂ ਤੋ ਡਰ ਕੇ ਆਪਣਾ ਕਰਮ ਭੁੱਲ ਗਏ ਹਨ? ਜਥੇਦਾਰ ਵੱਲੋ ਇਹ ਕਹਿਣਾ ਕਿ ਆਪਣੇ ਆਪ ਨੂੰ ਸਿੱਖ ਅਖਵਾਉਣ ਵਾਲੇ ਕੁਝ ਆਗੂ ਵੀ ਜਿੰਮੇਵਾਰ ਹਨ ਜਿਹਨਾਂ ਨੇ ਅਜਿਹੀ ਗਰਾਊਡ ਤਿਆਰ ਕੀਤੀ ਪਰ ਜਥੇਦਾਰ ਜੀ ਨੂੰ ਪੁੱਛਣਾ ਚਾਹੁੰਦੇ ਹਾ ਕਿ ਉਹ ਗੂੰਗੀ ਬੈ ਨਾ ਰੱਖਣ ਤੇ ਸਪੱਸ਼ਟ ਨਾ ਕੇ ਦੱਸਣ ਕਿ ਉਹ ਕਿਹੜੇ ਆਗੂ ਹਨ? ਨਾਲ ਇਹ ਵੀ ਸਪੱਸ਼ਟ ਕਰ ਦੇਣ ਕਿ ਜਿਹੜਾ ਆਗੂ ਗੁਰੂ ਦੀ ਗੋਲਕ ਨੂੰ ਲੁੱਟ ਰਿਹਾ ਹੈ ਉਸ ਨੂੰ ਖੁੱਲੀ ਛੁੱਟੀ ਦੇ ਦਿੱਤੀ ਜਾਣੀ ਚਾਹੀਦੀ ਹੈ। ਅਕਾਲੀ ਦਲ ਬਾਦਲ ਨੇ ਵੀ ਅਜਿਹਾ ਹੀ ਬਿਆਨ ਦਿੱਤਾ ਤੇ ਜਥੇਦਾਰ ਉਸ ਦਾ ‘‘ਹਿਜ਼ ਮਾਸਟਰ ਵਾਇਸ’’ ਬਣ ਕੇ ਦੁਹਰਾ ਰਹੇ ਹਨ। ਉਹਨਾਂ ਕਿਹਾ ਕਿ ਜਥੇਦਾਰ ਅਕਾਲ ਤਖਤ ਨੂੰ ਉਹ ਅਪੀਲ ਕਰਦੇ ਹਨ ਕਿ ਗੁਰੂ ਦੇ ਭੈਅ ਵਿੱਚ ਰਹਿਣ ਵਾਲੇ ਸਿੱਖ ਨੂੰ ਕਿਸੇ ਦਾ ਕੋਈ ਡਰ ਨਹੀ ਹੁੰਦਾ ਤੇ ਲੁੱਟੇਰੇ ਤੇ ਭਿ੍ਰਸ਼ਟ ਆਗੂਆਂ ਦੀ ਹਮਾਇਤ ਕਰਕੇ ਉਹ ਮਜ਼ਾਕ ਦੇ ਪਾਤਰ ਨਾ ਬਨਣ। ਅੱਜ ਉਹਨਾਂ ਦੇ ਬਿਆਨ ਦੀ ਖਿੱਲੀ ਦੁਨੀਆਂ ਭਰ ਉਡਾਈ ਜਾ ਰਹੀ ਹੈ ਜਿਹੜੀ ਸਿੱਖ ਕੌਮ ਲਈ ਨਮੋਸ਼ੀ ਦੀ ਕਾਰਨ ਬਣ ਰਹੀ ਹੈ।