ਦੂਬਈ ਵਿੱਚ ਫਸੇ ਪੰਜਾਬੀ ਨੋਜਵਾਨਾਂ ਨੂੰ ਜੇਲਾਂ' ਚੋਂ ਵਿਕ੍ਰਮਜੀਤ ਸਿੰਘ ਸਾਹਨੀ ਦੇ ਉਦਮ ਸਦਕਾ ਰਿਹਾ ਕਰਕੇ ਲਿਆਂਦਾ ਗਿਆ ਭਾਰਤ ਵਾਪਿਸ 

ਦੂਬਈ ਵਿੱਚ ਫਸੇ ਪੰਜਾਬੀ ਨੋਜਵਾਨਾਂ ਨੂੰ ਜੇਲਾਂ' ਚੋਂ ਵਿਕ੍ਰਮਜੀਤ ਸਿੰਘ ਸਾਹਨੀ ਦੇ ਉਦਮ ਸਦਕਾ ਰਿਹਾ ਕਰਕੇ ਲਿਆਂਦਾ ਗਿਆ ਭਾਰਤ ਵਾਪਿਸ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ 4 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਦੁੱਖ ਦੀ ਗੱਲ ਹੈ, ਕਿ ਸਾਡੇ ਨੌਜਵਾਨ ਬਾਹਰਲੇ ਦੇਸ਼ਾ ਵਿੱਚ ਜਾਣ ਲਈ ਧੋਖਾਧੜੀ ਦਾ ਸ਼ਿਕਾਰ ਹੋ ਜਾਂਦੇ ਹਨ। ਪਿਛਲੇ ਦਿਨਾਂ ਦੌਰਾਨ ਦੁਬਈ ਤੇ ਟਰਕੀ ਵਿੱਚ ਸਾਡੇ 17 ਪੰਜਾਬੀ ਨੌਜਵਾਨ ਏਜੰਟ ਦੀ ਧੋਖਾਧੜੀ ਦਾ ਸ਼ਿਕਾਰ ਹੋਏ। 

ਇਹ ਨੋਜਵਾਨ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਨਾਲ ਸਬੰਧ ਰੱਖਦੇ ਹਨ। ਇਹ ਨੋਜਵਾਨਾ ਪੜਨ ਲਈ ਅਤੇ ਏਜੰਟਾਂ ਦੀਆਂ ਗੱਲਾਂ ਵਿੱਚ ਫਸ ਕੇ ਵੱਧ ਪੈਸੇ ਕਮਾਉਣ ਦੀ ਲਾਲਚ ਵਿੱਚ ਵਿਦੇਸ਼ਾਂ ਵਿੱਚ ਚਲੇ ਜਾਂਦੇ ਹਨ। ਪਰ ਬਾਅਦ ਵਿੱਚ ਨੋਜਵਾਨਾ ਨਾਲ ਜੌ ਵਾਪਰਦਾ ਹੈ ਅਤੇ ਨਾਲ ਹੀ ਪਰਿਵਾਰਾਂ ਨੂੰ ਭੁਗਤਣਾ ਪੈਂਦਾ ਹੈ।

ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ  ਅਤੇ ਰਾਜ਼ ਸਭਾ ਮੈਂਬਰ ਪਦਮ ਸ਼੍ਰੀ ਵਿਕ੍ਰਮਜੀਤ ਸਿੰਘ ਸਾਹਨੀ ਦੇ ਸਹਿਯੋਗ ਨਾਲ ਨੌਜਵਾਨਾਂ ਨੂੰ ਗ੍ਰਿਫ਼ਤਾਰੀਆਂ ਤੋਂ ਬਾਅਦ ਛੁਡਵਾ ਲਿਆ ਗਿਆ ਹੈ। ਸਾਰੇ ਬੱਚੇ ਸੁਰੱਖਿਅਤ ਨੇ, ਸਾਰਿਆਂ ਨੂੰ ਉਹਨਾਂ ਭਾਰਤ ਲਿਆਂਦਾ ਗਿਆ ਹੈ ਅਤੇ ਹੁਣ ਉਹਨਾ ਨੂੰ ਉਨ੍ਹਾਂ ਦੇ ਘਰ ਸੁਰੱਖਿਅਤ ਪਹੁੰਚਾਇਆ ਜਾਵੇਗਾ।

ਰਾਜ ਸਭਾ ਮੈਂਬਰ ਦਾ ਵਿਸ਼ੇਸ਼ ਤੌਰ ਤੇ ਉਨ੍ਹਾਂ ਪਰਿਵਾਰਾਂ ਨੂੰ ਸੁਨੇਹਾ ਹੈ ਜੌ ਮਾਪੇ ਆਪਣੇ ਪੁੱਤਾਂ ਨੂੰ ਵਿਦੇਸ਼ਾਂ ਵਿੱਚ ਕਮਾਈਆਂ ਲਈ ਭੇਜਦੇ ਹਨ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਰੁਲਣ ਲਈ ਨਾ ਭੇਜੋ, ਚੰਗੀ ਤਰ੍ਹਾਂ ਉਹਨਾਂ ਨੂੰ ਪੜ੍ਹਾ-ਲਿਖਾ ਕੇ ਵਿਦੇਸ਼ਾਂ ‘ਚ ਭੇਜੋ। ਅਸੀਂ ਇਹਨਾਂ ਨੌਜਵਾਨਾਂ ਦੇ ਮਾਪਿਆਂ ਨਾਲ ਗੱਲ ਕਰਕੇ ਸਕਿੱਲਡ ਟ੍ਰੇਰਨਿੰਗ ਕਰਵਾਵਾਂਗੇ, ਤਾਂ ਜੋ ਬੱਚੇ ਰੁਜ਼ਗਾਰ ਲਈ ਤਿਆਰ ਹੋ ਸਕਣ। ਸਾਰਿਆਂ ਮਾਪਿਆਂ ਨੂੰ ਅਪੀਲ ਆਪਣੇ ਬੱਚਿਆਂ ਨੂੰ ਪੜਾਓ, ਟ੍ਰੇਰਨਿੰਗ ਕਰਵਾਓ ਫਿਰ ਹੀ ਬੱਚਿਆਂ ਨੂੰ ਬਾਹਰ ਭੇਜੋ ਜਾਂ ਨੌਕਰੀ-ਪੈਸੇ ਕਮਾਉਣ ਲਈ ਕਹੋ।